ਪੰਜਾਬਪਟਿਆਲਾ

ਪਟਿਆਲਾ ਪੁਲਿਸ ਨੇ ਮੋਟਰਸਾਈਕਲ ਚੋਰਾਂ ਦੇ ਗਿਰੋਹ ਨੂੰ ਫੜਿਆ, ਦਸ ਵਾਹਨ ਬਰਾਮਦ

ਲੁੱਟਾਂ-ਖੋਹਾਂ ਦੀ ਵਾਰਦਾਤਾਂ ਨੂੰ ਵੀ ਦਿੰਦੇ ਸਨ ਅੰਜਾਮ, ਜ਼ਿਲ੍ਹੇ ਦੇ ਕਈ ਮਾਮਲੇ ਸੁਲਝੇ: ਐਸ. ਐਸ. ਪੀ
ਪਹਿਲੀ ਵਾਰੀ ਪੁਲਿਸ ਦੇ ਹੱਥੇ ਚੜ੍ਹੇ ਨੇ 18 ਤੋਂ 24 ਸਾਲ ਦੀ ਉਮਰ ਦੇ ਮੁੰਡੇ
ਪਟਿਆਲਾ (ਮਧੂਸਾਰ ਬਿਊਰੋ)
ਸ਼ਹਿਰ ਵਿਚ ਲੁੱਟਾਂ ਖੋਹਾਂ ਦੀ ਵਾਰਦਾਤਾਂ ਉੱਤੇ ਠੱਲ੍ਹ ਪਾਉਣ ਲਈ ਚਲਾਈ ਗਈ ਮੁਹਿੰਮ ਅਧੀਨ ਪਟਿਆਲਾ ਪੁਲਿਸ ਨੇ ਮੋਟਰਸਾਈਕਲ ਅਤੇ ਸਕੂਟਰ ਚੋਰਾਂ ਦੇ ਗਿਰੋਹ ਨੂੰ ਫੜਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਇਹਨਾਂ ਤੋਂ ਦਸ ਵਾਹਨ ਬਰਾਮਦ ਕੀਤੇ ਹਨ ।

ਐਸ.ਐਸ.ਪੀ. ਪਟਿਆਲਾ ਸ੍ਰੀ ਗੁਰਮੀਤ ਸਿੰਘ ਚੌਹਾਨ ਨੇ ਅੱਜ ਪੁਲਿਸ ਲਾਈਨ ਵਿਚ ਕੀਤੀ ਪਤਰਕਾਰ ਸਮੇਲਨ ‘ਚ ਦੱਸਿਆ ਕਿ ਇਹ ਲੋਕੀ ਸਕੂਟਰ, ਮੋਟਰਸਾਈਕਲ ਚੋਰੀ ਕਰਨ ਤੋਂ ਇਲਾਵਾ ਲੁੱਟਾਂ-ਖੋਹਾਂ ਦੀ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਸਨ । ਇਸ ਗਿਰੋਹ ਦੇ ਫੜੇ ਜਾਣ ਨਾਲ ਜ਼ਿਲ੍ਹੇ ਦੇ ਕਈ ਮਾਮਲੇ ਸੁਲਝ ਗਏ ਹਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਉਨ੍ਹਾਂ ਦੱਸਿਆ ਕਿ ਇਹ ਲੋਕੀ ਪਹਿਲੀ ਵਾਰੀ ਪੁਲਿਸ ਦੇ ਹੱਥੇ ਚੜ੍ਹੇ ਹਨ । ਇਹਨਾਂ ਲੋਕਾਂ ਦਾ ਕੋਈ ਪੁਲਿਸ ਰਿਕਾਰਡ ਨਾ ਹੋਣ ਕਾਰਨ ਕਾਫ਼ੀ ਸਮੇਂ ਤੋਂ ਇਹ ਪੁਲਿਸ ਲਈ ਵੱਡੀ ਸਿਰਦਰਦੀ ਬਣੇ ਹੋਏ ਸਨ । ਐਸ. ਐਸ. ਪੀ. ਨੇ ਦੱਸਿਆ ਕਿ ਫੜੇ ਗਏ 6 ਮੁੰਡਿਆਂ ਦੀ ਉਮਰ 18 ਤੋਂ 24 ਸਾਲ ਵਿਚ ਹੈ ਅਤੇ ਇਹਨਾਂ ਵਿਚੋਂ ਕੁਝ ਪੜ੍ਹਦੇ ਵੀ ਹਨ ।
ਐਸ ਐਸ ਪੀ ਸ਼੍ਰੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਸ. ਦਲਜੀਤ ਸਿੰਘ ਰਾਣਾ ਐਸ.ਪੀ. ਸਿਟੀ ਪਟਿਆਲਾ ਅਤੇ ਸ: ਹਰਪਾਲ ਸਿੰਘ ਡੀ.ਐਸ.ਪੀ. ਸਿਟੀ -1 ਪਟਿਆਲਾ ਦੀ ਨਿਗਰਾਨੀ ਹੇਠ ਜ਼ਿਲ੍ਹਾ ਪਟਿਆਲਾ ਵਿਚ ਸ਼ੱਕੀ ਵਿਅਕਤੀਆਂ ਅਤੇ ਭੈੜੇ ਪੁਰਸ਼ਾਂ ਅਤੇ ਲੁੱਟਾਂ ਖੋਹਾਂ ਚੋਰੀਆਂ ਦੀਆ ਵਾਰਦਾਤਾਂ ਕਰਨ ਟਕਬੇ ਵਿਅਕਤੀਆਂ ਪਰ ਸ਼ਖਤੀ ਕੀਤੀ ਗਈ ਤਾ ਮਿਤੀ 22-6-16 ਨੂੰ ਥਾਣਾ ਸਿਵਲ ਲਾਇਨ ਪਟਿਆਲਾ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾਂ ਸਿਵਲ ਲਾਇਲ ਪਟਿਆਲਾ ਅਤੇ ਏ.ਐਸ ਆਈ ਗੁਰਨਾਮ ਸਿੰਘ ਇੰਚਾਰਜ ਚੋਕੀ ਮਾਡਲ ਟਾਉਨ ਪਟਿਆਲਾ ਦੀ ਪੁਲਿਸ ਪਾਰਟੀ ਨੋੰ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਬਾਰੇ ਮੁਖਬਰੀ ਰਾਹੀ ਇਤਲਾਹ ਮਿਲੀ ਕਿ ਪ੍ਰੇਮ ਸਿੰਘ ਪੁੱਤਰ ਹਰਬੰਸ ਸਿੰਘ, ਦਲਜੀਤ ਸਿੰਘ ਉਰਫ ਲਾਡੀ ਪੁੱਤਰ ਦੇਸਾ ਸਿੰਘ, ਗੁਰਪਿਆਰ ਸਿੰਘ ਉਰਫ ਵਿੱਕੀ ਵਾਸੀਆਨ ਪਿੰਡ ਅਸਰ ਪੁਰ ਥਾਣਾਂ ਸਦਰ ਸਮਾਨਾ ਅਤੇ ਰਣਬੀਰ ਸਿੰਘ ਉਰਫ ਗੋਲਾ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਦੁੱਲੜ ਜ਼ਿਲ੍ਹਾ ਪਟਿਆਲਾ ,ਵਰਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਚੁੱਪਕੀ ਥਾਣਾ ਸਦਰ ਸਮਾਨਾ ਜ਼ਿਲ੍ਹਾ ਪਟਿਆਲਾ ਅਲੱਗ -2 ਜਗਾ ਤੋ ਮੋਟਰਸਾਇਕਲ ਚੋਰੀ ਕਰਦੇ ਹਨ, ਅਤੇ ਪਿੰਡਾ ਵਿਚੋਂ ਬਿਜਲੀ ਦੇ ਟਰਾਂਸਫਾਰਮ ਤੋੜ ਕੇ ਅਤੇ ਉਨਾਂ ਵਿਚੋ ਤਾਬਾਂ ਕੱਢ ਕੇ ਚੋਰੀ ਕਰਕੇ ਵੇਚਦੇ ਹਨ ਅਤੇ ਪ੍ਰੇਮ ਸਿੰਘ ,ਗਗਨ ਦੀਪ ਸਿੰਘ ਉਰਫ ਗੱਗੀ ਅਤੇ ਰਣਬੀਰ ਸਿੰਘ ਉਰਫ ਗੋਲਾ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵੀ ਕਰਦੇ ਹਨ,ਗਗਨਦੀਪ ਸਿੰਘ ਗੱਗੀ ਪਹਿਲਾ ਹੀ ਮੁਕੱਦਮਾ ਨੰਬਰ 141 ਮਿਤੀ 20-6-16 ਅ/ਧ 379 ਬੀ 34 ਆਈ ਪੀ ਸੀ ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਗ੍ਰਿਫਤਾਰ ਹੋ ਚੁੱਕਾ ਹੈ ਅਤੇ ਪ੍ਰੇਮ ਸਿੰਘ ਉਕਤ ਮੋਕਾ ਤੋ ਭੱਜ ਗਿਆ ਸੀ।ਹੁਣ ਉਕਤਾਨ ਪੰਜੇ ਜਣੇ ਅੱਜ ਚੋਰੀ ਕੀਤੇ ਹੋਏ ਮੋਟਰਸਾਇਕਲ ਵੇਚਣ ਲਈ ਸਮਾਣਾ ਵੱਲੋਂ ਪਿੰਡ ਧਾਮੋਮਾਜਰਾ ਪਟਿਆਲਾ ਨੂੰ ਆ ਰਹੇ ਜਭ.ਜੇਕਰ ਹੁਣੀ ਧਾਮੋਮਾਜਰਾ ਮੋੜ ਬਾ ਹੱਦ ਪ੍ਰਤਾਪ ਨਗਰ ਪਟਿਆਲਾ ਨਾਕਾਬੰਦੀ ਕੀਤੀ ਜਾਵੇ ਤਾ ਇਹਨਾ ਨੂੰ ਚੋਰੀ ਦੇ ਮੋਟਰਸਾਇਕਲ ਸਮੇਤ ਕਾਬੂ ਕੀਤਾ ਜਾ ਸਕਦਾ ਹੈ।ਇਹ ਇਤਲਾਹ ਮਿਲਣ ਪਰ ਦੋਸੀਆ ਦੇ ਖਿਲਾਫ ਮੁੱਕਦਮਾ ਭਜ਼: 145 ਮਿਤੀ 22.6.2016 ਅ/ਧ 379,411 ਆਈ ਪੀ ਸੀ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਅਤੇ ਪਿੰਡ ਧਾਮੋਮਾਜਰਾ ਰੋਡ ਪ੍ਰਤਾਪ ਨਗਰ ਪਰ ਨਾਕਾਬੰਦੀ ਕੀਤੀ ਗਈ ਅਤੇ ਨਾਕਾ ਬੰਦੀ ਦੋਰਾਨ ਪੰਜੇ ਦੋਸੀਆਂ ਨੂੰ ਸਮੇਤ ਚੋਰੀ ਦੇ ਮੋਟਰਸਾਇਕਲ ਕਾਬੂ ਕੀਤਾ ਗਿਆ। ਜਿਨਾਂ ਵਿਚ ਬਰਿੰਦਰ ਸਿੰਘ ਅਤੇ ਬਲਜੀਤ ਸਿੰਘ ਲਾਡੀ ਦੇ ਕਬਜਾ ਵਿਚੋਂ ਹੀਰੋ ਹਾਡਾਂ ਮੋਟਰਸਾਇਕਲ ਬਿਨਾ ਨੰਬਰੀ ਅਤੇ ਪ੍ਰੇਮ ਸਿੰਘ ਅਤੇ ਰਣਬੀਰ ਸਿੰਘ ਉਰਫ ਗੋਲਾ ਦੇ ਕਬਜਾ ਵਿਚੋਂ ਮੋਟਰਸਾਇਕਲ ਬੁਲਟ ਜਿਸ ਪਰ ਨੰਬਰ ਪੀ ਬੀ 32 ਕਿਊ 6553 ਲੱਗਾ ਹੋਇਆ ਹੈ ਅਤੇ ਗੁਰਪਿਆਰ ੰਿਸੰਘ ਪਾਸੋ ਹੀਰੋ ਹਾਡਾਂ ਮੋਟਰਸਾਇਕਲ ਬਿਨਾ ਨੰਬਰੀ ਬ੍ਰਾਮਦ ਕੀਤਾ ਗਿਆ ਅਤੇ ਦੋਸ਼ੀ ਗਗਨਦੀਪ ਸਿੰਘ ਉਰਫ ਗੱਗੀ ਪਾਸੋਂ ਇੱਕ ਚੋਰੀ ਦਾ ਮੋਟਰਸਾਇਕਲ ਹੀਰੋ ਹਾਂਡਾ ਸਪਲੈਂਡਰ ਬ੍ਰਾਮਦ ਕੀਤਾ ਅਤੇ ਅੱਜ ਮਿਤੀ 23.6.16 ਨੂੰ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਗਈ ਤਾ ਦੋਸ਼ੀ ਪ੍ਰੇਮ ਸਿੰਘ ਉਕਤ ਪਾਸੋ ਇੱਕ ਮੋਟਰਸਾਇਕਲ ਹੀਰੋ ਹਾਂਡਾ ਅਤੇ ਇੱਕ ਵੈਸਪਾ ਸਕੂਟਰ ਅਤੇ ਟਰਾਂਸਫਾਰਮਾਂ ਦਾ ਤਾਂਬਾ ਵੇਚਕੇ ਵੱਟੇ 8,000/- ਰੁਪਏ ਬ੍ਰਾਮਦ ਕਰਵਾਏ ਗਏ ਹਨ। ਪਹਿਲਾ ਫੱੜੇ ਹੋਏ ਦੋਸ਼ੀ ਗਗਨਦੀਪ ਸਿੰਘ ਉਰਫ ਗੱਗੀ ਪਾਸੋ ਇੱਕ ਮੋਟਰਸਾਇਕਲ ਹੀਰੋ ਹਾਂਡਾ ਸਪਲੈਂਡਰ ਅਤੇ ਇੱਕ ਸਕੂਟਰੀ ਐਕਟਿਵਾ ਅਤੇ ਟਰਾਂਸਫਾਰਮਾਂ ਦਾ ਤਾਂਬਾ ਵੇਚਕੇ ਵੱਟੇ 5,000/- ਰੁਪਏ ਦੇ ਕਰੰਸੀ ਨੋਟ ਬ੍ਰਾਮਦ ਕੀਤੇ ਇਸੇ ਤਰਾ ਦੋਸ਼ੀ ਰਣਬੀਰ ਸਿੰਘ ਉਰਫ ਗੋਲਾ ਪਾਸੋ ਇੱਕ ਹੀਰੋ ਹਾਂਡਾ ਸਪਲੈਂਡਰ ਮੋਟਰਸਾਇਕਲ ਬ੍ਰਾਮਦ ਕਰਵਾਇਆ ਗਿਆ ਹੈ ਅਤੇ ਦੋਸ਼ੀ ਬਲਜੀਤ ਸਿੰਘ ਉਰਫ ਲਾਡੀ ਪਾਸੋਂ ਪਿੰਡ ਅਸਰਪੁਰ ਥਾਣਾ ਸਦਰ ਸਮਾਣਾ ਤੋ ਚੋਰੀ ਕੀਤੀ ਹੋਈ ਚੈਨੀ ਸੋਨਾ ਸਮੇਤ ਲੋਕਟ ਚਾਦੀ ਦੀ ਝਾਜਰ ਕੰਨਾ ਦੇ ਟੋਪਸ ਅਤੇ ਤਾਬਾ ਚੋਰੀ ਦੇ ਵੱਟੇ 4000/- ਰੁਪਏ ਬ੍ਰਾਮਦ ਕੀਤੇ ਅਤੇ ਦੋਸ਼ੀ ਗੁਰਪਿਆਰ ਸਿੰਘ ਪਾਸੋਂ ਟਰਾਂਸਫਾਰਮਾਂ ਦੇ ਤਾਂਬੇ ਦੀ ਤਾਰ ਦੇ ਵੱਟੇ 4500/- ਰੁਪਏ ਬ੍ਰਾਮਦ ਾਜ਼੍ਰਖ। ਇਹਨਾ ਦੋਸੀਆ ਪਾਸੋ ਚੋਰੀ ਕੀਤੇ ਹੋਏ ਹੁਣ ਤੱਕ ਕੁੱਲ 10 ਵੱਖ -ਵੱਖ ਮੋਟਰਸਾਇਕਲ ਸਕੂਟਰ ਚੋਰੀ ਕੀਤਾ ਕਰੀਬ 2 ਤੋਲੇ ਸੋਨਾ ,ਇੱਕ ਝਾਜਰ ਚਾਦੀ 80 ਗਰਾਮ, 5 ਟਰਾਸਫਾਰਮਰ ਵਿੱਚੋ ਕੱਢ ਕੇ ਚੋਰੀ ਕੀਤਾ ਤਾਬੇ ਦੇ ਵੱਟੇ ਹੋਏ ਪੈਸੇ 23,500 ਰੁਪਏ ਬਰਾਮਦ ਕੀਤੇ ਗਏ ਹਨ। ਜੋ ਇਹ ਸਕੂਟਰ ਮੋਟਰਸਾਇਕਲ ਦੋਸ਼ੀਆ ਨੇ ਬਾਰਾਦਰੀ ਪਟਿਆਲਾ ਤੋ ਮਾਡਲ ਟਾਊਨ ਪਟਿਆਲਾ ਏਰੀਆ ਤੋ ਚੀਕਾ ਤੋ,ਸਮਾਣਾ ਤੋ , ਚੰਨੋ ਤੋ ਅਤੇ ਟੂਲ ਪਲਾਜਾ ਸਮਾਣਾ ਤੋ ਚੋਰੀ ਕੀਤੇ ਹੋਏ ਮੰਨੇ ਹਨ ।ਇਸ ਤੋ ਇਲਾਵਾ ਦੋਸੀਆ ਨੇ ਇਹ ਵੀ ਮੰਨਿਆ ਹੈ ਕਿ ਇਹਨਾ ਨੇ 2 ਸਪਲੈਡਰ ਚੋਰੀ ਕਰਕੇ ਅਤੇ ਉਹਨਾ ਤੇ ਖੋਹ ਦੀ ਵਾਰਦਾਤ ਕਰਕੇ ਭਾਂਖੜਾ ਨਹਿਰ ਵਿੱਚ ਸੁੱਟ ਦਿੱਤੇ ਹਨ।ਅਤੇ ਜੋ ਮੋਬਾਇਲ ਫੋਨਾ ਦੀ ਖੋਹ ਕੀਤੀ ਹੈ ਰਿਮਾਡ ਹਾਸਲ ਕਰਕੇ ਉਹ ਵੀ ਬਰਾਮਦ ਕਰਵਾਏ ਜਾਣਗੇ ਜੋ ਇਹਨਾ ਦੋਸੀਆ ਤੋ ਹੁਣ ਤੱਕ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਥਾਣਿਆ ਦੇ 4 ਮੁਕਦੱਮੇ ਅਤੇ ਹਰਿਆਣਾ ਗੁੱਹਲਾ ਚੀਕਾ ਥਾਣਾ ਦੇ 2 ਮੁਕੱਦਮੇ ਕੁੱਲ 6 ਮੁਕੱਦਮੇ ਟਰੇਸ ਹੋ ਚੁੱਕੇ ਹਨ ।ਦੋਸੀਆ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਹੋਰ ਬਰਾਮਦਗੀ ਕਰਵਾਈ ਜਾਵੇਗੀ।ਇਹ ਪਟਿਆਲਾ ਪੁਲਿਸ ਦੀ ਇੱਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ ।

Leave a Reply

Your email address will not be published. Required fields are marked *