ਪਟਿਆਲਾ

ਨਵ-ਜਨਮੇ ਬੱਚੇ ਦੀ ਸਿਹਤ ਸੰਭਾਲ ਸਬੰਧੀ ਮਨਾਇਆ ਰਾਸ਼ਟਰੀ ਹਫਤਾ।

ਨਵ ਜਨਮੇ ਬੱਚਿਆਂ ਵਿੱਚ ਖਤਰੇ ਦੇ ਚਿੰਨ ਹੋਣ ਤੇਂ ਤੁਰੰਤ ਕੀਤਾ ਜਾਵੇ ਡਾਕਟਰ ਨਾਲ ਸੰਪਰਕ : ਸਿਵਲ ਸਰਜਨ

ਪਟਿਆਲਾ 15 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਵਜਨਮੇ ਦੀ ਸਿਹਤ ਸੰਭਾਲ ਦੀ ਜਾਗਰੂਕਤਾ ਸਬੰਧੀ ਸਿਵਲ ਸਰਜਨ ਡਾ. ਰਾਮਿੰਦਰ ਕੋਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਸਿਹਤ ਵਿਭਾਗ ਵੱਲੋ ਮਾਤਾ ਕੁਸ਼ਲਿਆ ਹਸਪਤਾਲ ਦੇ ਪੋਸਟ ਨੇਟਲ ਵਾਰਡ ਵਿਚ ਜਾਗਰੂਕਤਾ ਸਪਤਾਹ ਮਨਾਇਆ ਗਿਆ। ਜਿਸ ਵਿਚ ਸਿਵਲ ਸਰਜਨ ਡਾ.ਰਮਿੰਦਰ ਕੋਰ, ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਹਸਪਤਾਲ ਡਾ.ਜਗਪਾਲਇੰਦਰ ਸਿੰਘ, ਜਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੋਰ ਵੱਲੋਂ ਸ਼ਮੁਲੀਅਤ ਕੀਤੀ ਗਈ। ਸਿਵਲ ਸਰਜਨ ਡਾ. ਰਮਿੰਦਰ ਕੋਰ ਨੇ ਕਿਹਾ ਕਿ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 15 ਤੋਂ 21 ਨਵੰਬਰ ਤੱਕ ਮਨਾਏ ਜਾ ਰਹੇ ਇਸ ਸਪਤਾਹ ਦੋਰਾਨ ਸਿਹਤ ਸਟਾਫ ਵੱਲੋ ਨਵ-ਜਨਮੇ ਬੱਚਿਆਂ ਵਾਲੇ ਘਰਾਂ ਵਿਚ ਜਾ ਕੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ ਜਾਵੇਗਾ।ਉਹਨਾਂ ਕਿਹਾ ਬੇਸ਼ਕ ਪਿਛਲੇ ਕੁਝ ਸਮੇਂ ਦੋਰਾਨ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਮਾਂ ਬੱਚੇ ਦੀ ਸਿਹਤ ਸੰਭਾਲ ਸਬੰਧੀ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਦਕਾ ਬੱਚਿਆਂ ਦੀ ਮੋਤ ਦਰ ਵਿਚ ਕਾਫੀ ਕਮੀ ਆਈ ਹੈ ਪ੍ਰੰਤੁ ਇਸ ਵਿਚ ਹੋਰ ਕਮੀ ਲਿਆਉਣ ਦੀ ਜਰੂਰਤ ਹੈ।

ਸਿਵਲ ਸਰਜਨ ਡਾ. ਰਮਿੰਦਰ ਕੋਰ ਵੱਲੋਂ ਵਾਰਡ ਵਿਚ ਨਵ-ਜੰਮੇ ਬੱਚੇ ਦੀਆਂ ਮਾਂਵਾ ਨੂੰ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਦੇ ਮਾਂਵਾ ਨੂੰ ਨਵ-ਜੰਮੇ ਬੱਚੇ ਨੂੰ ਜਨਮ ਤੋਂ ਤੁਰੰਤ ਬਾਦ ਮਾਂ ਦੇ ਪੇਟ ਤੇਂ ਰੱਖਣਾ,ਮਾਂ ਨਾਲੋ ਅੱਲਗ ਨਾ ਰੱਖਣਾ, ਬੱਚੇ ਦੇ ਸਿਰ ਅਤੇ ਪੈਰ ਨੂੰ ਢੱਕ ਕੇ ਰੱਖਣਾ, ਬੱਚੇ ਦੇ ਨਾੜੁਏ ਨੂੰ ਸੁੱਕਾ ਰੱਖਣਾ, ਜਨਮ ਤੋਂ ਤੁਰੰਤ ਬਾਦ ਬੱਚੇ ਨੂੰ ਮਾਂ ਦਾ ਦੁੱਧ ਦੇਣਾ, ਪਹਿਲੇ ਛੇ ਮਹੀਨੇ ਤੱਕ ਨਵ ਜਨਮੇ ਬੱਚਿਆਂ ਨੂੰ ਕੇਵਲ ਤੇਂ ਕੇਵਲ ਮਾਂ ਦਾ ਦੁੱਧ ਦੇਣਾ, ਪਖਾਨਾ ਜਾਣ ਤੋਂ ਬਾਦ ਅਤੇ ਬੱਚੇ ਨੂੰ ਫੀਡ ਦੇਣ ਤੋਂ ਪਹਿਲਾ ਹੱਥਾ ਨੂੰ ਸਾਬਣ ਨਾਲ ਧੋਣਾ ਆਦਿ ਬਾਰੇ ਜਾਗਰੂਕ ਕੀਤਾ। ਬੱਚਿਆਂ ਦੇ ਮਹਰ ਡਾ. ਕ੍ਰੀਤੀ ਵੱਲੋਂ ਬੱਚਿਆਂ ਦੇ ਜਨਮ ਤੋਂ ਬਾਦ ਬੱਚੇ ਵਿਚ ਖਤਰੇ ਦੇ ਚਿੰਨ ਜਿਵੇਂ ਬੱਚੇ ਵੱਲੋ ਮਾਂ ਦਾ ਦੂਧ ਲੈਣ ਵਿਚ ਮੁਸ਼ਕਿਲ, ਬੱਚੇ ਨੂੰ ਸਾਹ ਔਖਾ ਆਉਣਾ,ਬੱਚੇ ਦਾ ਸ਼ਰੀਰ ਜਿਆਦਾ ਗਰਮ ਜਾਂ ਜਿਆਦਾ ਠੰਡਾ ਹੋਣਾ, ਬੱਚੇ ਦਾ ਨਿਡਾਲ ਹੋਣ ਵਰਗੀਆਂ ਨਿਸ਼ਾਨੀਆ ਹੋਣ ਤੇਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਚ ਡਾਕਟਰ ਨਾਲ ਸੰਪਰਕ ਕਰਨ ਲਈ ਕਿਹਾ, ਤਾਂ ਜੋ ਬੱਚਿਆਂ ਦੀ ਸਹੀ ਸਿਹਤ ਸੰਭਾਲ ਹੋ ਸਕੇ। ਜਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੋਰ ਵੱਲੋਂ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋ ਬਚਾਅ ਸਬੰਧੀ ਲੱਗਣ ਵਾਲੇ ਟੀਕੇ ਸਮੇਂ ਸਿਰ ਲਗਵਾਉਣ ਲਈ ਜਾਗਰੂਕ ਕੀਤਾ।ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਰਫਜੀਤ ਸਿੰਘ, ਬੱਚਿਆਂ ਦੇ ਮਾਹਰ ਡਾ. ਕ੍ਰੀਤੀ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਬਿੱਟੂ ਵੀ ਹਾਜਰ ਸਨ।

Leave a Reply

Your email address will not be published. Required fields are marked *