ਅੰਮ੍ਰਿਤਸਰਪੰਜਾਬਪਟਿਆਲਾ

ਆਪ ਦੇ 16 ਮੈਡੀਕਲ ਕਾਲਜ ਬਣਾਉਣ ਦੇ ਦਾਅਵਿਆਂ ’ਚੋਂ ਸਿਰਫ ਨਿਕਲੇ ਦੋ ਮੈਡੀਕਲ ਕਾਲਜ : ਸੁਖਬੀਰ ਬਾਦਲ

ਆਪ ਵਿਧਾਇਕਾਂ ਵੱਲੋਂ ਧੱਕੇ ਨਾਲ ਕਾਰੋਬਾਰ ਖੋਹਣ ਦੇ ਯਤਨ ਕਰਨ ਦੀ ਕੀਤੀ ਨਿਖੇਧੀ

ਪਟਿਆਲਾ 18 ਨਵੰਬਰ (ਰਮਨਦੀਪ/ਮਧੂਸਾਰ ਬਿਊਰੋ) ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦੱਸਣ ਕਿ ਕਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਪੰਜਾਬ ਵਿਚ 16 ਮੈਡੀਕਲ ਕਾਲਜ ਸਥਾਪਿਤ ਕਰੇਗੀ ਜਦੋਂ ਕਿ ਇਸਨੇ ਹੁਸ ਿਆਰਪਰ ਵਿਚ ਪਹਿਲੇ ਮੈਡੀਕਲ ਕਾਲਜ ਦਾ ਨੀਂਹ ਰੱਖਣ ਵਿਚ ਹੀ ਦੋ ਸਾਲ ਲਗਾ ਦਿੱਤੇ ਹਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਹਨਾਂ ਦੀ ਸਿਰਫ ਪਬਲੀਸਿਟੀ ਦੇ ਭੁੱਖੇ ਹਨ। ਉਹਨਾਂ ਕਿਹਾ ਕਿ ਇਕ ਸਾਲ ਤੋਂ ਇਸ ਸਰਕਾਰ ਨੇ ਸੂਬੇ ਭਰ ਵਿਚ ਪੋਸਟਰ ਲਗਾਏ ਸਨ ਕਿ ਸੂਬੇ ਵਿਚ 16 ਮੈਡੀਕਲ ਕਾਲਜ ਖੋਲ੍ਹੇ ਜਾਣਗੇ ਪਰ ਹੁਣ ਉਹ ਹਰ ਲਗਾਤਾਰ ਝੂਠ ਬੋਲ ਰਹੇ ਹਨ। ਉਹਨਾਂ ਕਿਹਾ ਕਿ 16 ਮੈਡੀਕਲ ਕਾਲਜਾਂ ਦੀ ਗੱਲ ਤਾਂ ਛੱਡੋ ਅਗਲੇ ਤਿੰਨ ਸਾਲਾਂ ਵਿਚ ਸਿਰਫ ਇਕ ਹੀ ਮੈਡੀਕਲ ਕਾਲਜ ਸਥਾਪਿਤ ਕੀਤਾ ਜਾ ਸਕੇਗਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਛੋਟੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ’ਤੇ ਸਵਾਲ ਚੁੱਕੇ। ਉਹਨਾਂ ਕਿਹਾ ਕਿ ਹੁਸ ਿਆਰਪਰ ਵਿਚ ਅੱਜ ਦੋ ਪਿੰਡਾਂ ਵਿਚ ਸੀਵਰੇਜ ਤੇ ਵਾਟਰ ਸਪਲਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਤੇ ਨਾਲ ਹੀ ਇਕ ਸਿੰਥੈਟਿਕ ਅਥਲੈਟਿਕ ਟਰੈਕ ਦਾ ਵੀ ਉਦਘਾਟਨ ਕੀਤਾ ਗਿਆ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਵੱਲੋਂ ਇਹਨਾਂ ਪ੍ਰਾਜੈਕਟਾਂ ਦੇ ਉਦਘਾਟਨ ਦੀ ਲੋੜ ਕੀ ਸੀ ? ਉਹਨਾਂ ਕਿਹਾ ਕਿ ਮੁੱਖ ਮੰਤਰੀ ਵੀ ਅਜਿਹੇ ਛੋਟੇ ਪ੍ਰਾਜੈਕਟਾਂ ਦਾ ਉਦਘਾਟਨ ਨਹੀਂ ਕਰਦਾ। ਇਹਨਾਂ ਦਾ ਉਦਘਾਟਨ ਸਥਾਨਕ ਪੱਧਰ ਦੇ ਆਗੂ ਜਾਂ ਫਿਰ ਵਧੀਕ ਡਿਪਟੀ ਕਮਿਸਨਰ ਕਰ ਸਕਦਾ ਸੀ। ਉਹਨਾਂ ਕਿਹਾ ਕਿ ਪਹਿਲਾਂ ਵੀ ਸ੍ਰੀ ਕੇਜਰੀਵਾਲ ਨੇ ਪੰਜਾਬ ਦੇ ਅੰਮਿ੍ਰਤਸਰ ਸਹਿਰ ਵਿਚ ਨਵੇਂ ਪੇਂਟ ਕੀਤੇ ਸਕੂਲ ਨੂੰ ਸਕੂਲ ਆਫ ਐਮੀਨੈਂਸ ਦਾ ਨਾਂ ਦੇ ਕੇ ਅਤੇ ਪਟਿਆਲਾ ਵਿਚ ਮਾਤਾ ਕੌਸਲਿਆ ਹਸਪਤਾਲਾ ਦਾ ਨਾਂ ਬਦਲ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬੀਆ ਨੂੰ ਮੂਰਖ ਬਣਾ ਕੇ ਦੇਸ ਭਰ ਵਿਚ ਇਹ ਪ੍ਰਭਾਵ ਦੇਣ ਦੀ ਕੋਸ ਿਸ ਕੀਤੀ ਜਾ ਰਹੀ ਹੈ ਕਿ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ ਹੈ ਜਦੋਂ ਕਿ ਇਸਨੇ ਪੁਰਾਣੇ ਪ੍ਰਾਜੈਕਟਾਂ ਦੀ ਰਿਪੈਕੇਜ ਿੰਗ ਤੋਂ ਇਲਾਵਾ ਕੱਖ ਨਹੀਂ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਆਪ ਵਿਧਾਇਕ ਸੂਬੇ ਦੇ ਵੱਖ-ਵੱਖ ਸਹਿਰਾਂ ਵਿਚ ਵਪਾਰਾਂ ’ਤੇ ਕਬਜੇ ਕਰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿਵੇਂ ਆਪ ਦੇ ਸਾਰੇ ਵਿਧਾਇਕ ਕੇਬਲ ਤੇ ਮਾਇਨਿੰਗ ਕੰਮ ’ਤੇ ਕਬਜੇ ਕਰਨ ’ਤੇ ਰੁੱਝੇ ਹਨ। ਉਹਨਾਂ ਨੇ ਪਟਿਆਲਾ ਸਹਿਰੀ ਦੇ ਪ੍ਰਧਾਨ ਸਰਦਾਰ ਅਮਿਤ ਸਿੰਘ ਰਾਠੀ ’ਤੇ ਝੂਠਾ ਪਰਚਾ ਦਰਜ ਕਰਨ ਦੀ ਜੋਰਦਾਰ ਨਿਖੇਧੀ ਕੀਤੀ।
ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਰਾਠੀ ਤੇ ਉਹਨਾਂ ਦੇ ਸਹਿਯੋਗੀਆਂ ’ਤੇ ਆਪ ਦੀ ਸਹਿ ਪ੍ਰਾਪਤ ਗੁੰਡਿਆਂ ਨੇ ਹਮਲਾ ਕੀਤਾ ਤੇ ਬਜਾਏ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦੇ ਪਟਿਆਲਾ ਪੁਲਿਸ ਨੇ ਉਲਟਾ ਆਪ ਵਿਧਾਇਕਾਂ ਦੇ ਹੁਕਮਾਂ ’ਤੇ ਪੀੜਤਾਂ ਖਿਲਾਫ ਹੀ ਕੇਸ ਦਰਜ ਕਰ ਦਿੱਤੇ। ਉਹਨਾਂ ਨੇ ਪਟਿਆਲਾ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਉਹ ਆਪ ਵਿਧਾਇਕਾਂ ਦੀ ਕਠਪੁਤਲੀ ਨਾ ਬਣੇ ਬਲਕਿ ਉਹਨਾਂ ਸਾਰੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਹਨਾਂ ਨੇ ਆਪਣੇ ਆਪ ਨੂੰ ਆਪ ਸਰਕਾਰ ਵੱਲੋਂ ਦੁਰਵਰਤੋਂ ਕਰਨ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹਨਾਂ ਸਾਰਿਆਂ ਤੋਂ ਹਿਸਾਬ ਲਏ ਜਾਣਗੇ।
ਸਰਦਾਰ ਬਾਦਲ ਨੇ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਸੀਂ ਸੁਣ ਰਹੇ ਹਾਂ ਕਿ ਰੋਜਾਨਾਂ ਕਤਲ, ਫਿਰੌਤੀਆਂ ਤੇ ਅਗਵਾਕਾਰੀਆਂ ਨਿੱਤ ਦਿਹਾੜੇ ਦਾ ਕੰਮ ਬਣ ਗਿਆ ਹੈ। ਉਹਨਾਂ ਕਿਹਾ ਕਿ ਹੁਣ ਤਾਂ ਸੂਬੇ ਵਿਚ ਪੁਲਿਸ ਮੁਲਾਜਮਾਂ ਦਾ ਵੀ ਕਤਲ ਹੋ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਸਪਸਟ ਕੀਤਾ ਕਿ ਜੇਕਰ ਮੁੱਖ ਮੰਤਰੀ ਲਿਖਤੀ ਮੁਆਫੀ ਨਹੀਂ ਮੰਗਦੇ ਤੇ ਬਾਦਲ ਪਰਿਵਾਰ ਦੀ ਬਦਨਾਮੀ ਕਰਨ ਵਿਚ ਆਪਣਾ ਹੱਥ ਪਿੱਛੇ ਖਿੱਚਣ ਦਾ ਯਤਨ ਕਰਦੇ ਹਨ ਤਾਂ ਉਹਨਾਂ ਨੂੰ ਫੌਜਦਾਰੀ ਕੇਸ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਉਹ ਸ੍ਰੀ ਭਗਵੰਤ ਮਾਨ ਨੂੰ ਅਦਾਲਤ ਵਿਚ ਬੇਨਕਾਬ ਕਰਨਗੇ।

Leave a Reply

Your email address will not be published. Required fields are marked *