ਐੱਚ.ਆਈ.ਵੀ./ ਏਡਜ਼ ਜਾਗਰੂਕਤਾ ਰੈਲੀ ਨੂੰ ਕੀਤਾ ਰਵਾਨਾਂ
ਪਟਿਆਲਾ 30 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਮਿਤੀ 30-11-2023 ਨੂੰ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਇੱਕ ਏਡਜ਼ ਜਾਗਰੂਕਤਾ ਰੈਲੀ ਦਾ ਆਯੋਜਨ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਐੱਚ.ਆਈ.ਵੀ. ਏਡਜ਼ ਜਾਗਰੂਕਤਾ ਪ੍ਰਤੀ ਵੱਧ ਤੋਂ ਵੱਧ ਲੋਕਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਸੀ। ਇਸ ਰੈਲੀ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ, ਓ.ਪੀ.ਡੀ. ਕੰਪਲੈਕਸ ਤੋਂ ਡਾਇਰੈਕਟਰ ਪ੍ਰਿੰਸੀਪਲ ਡਾ.ਰਾਜਨ ਸਿੰਗਲਾ, ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੋਰ ਅਤੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਦਿਸ਼ਾ ਕਲਸਟਰ, ਪਟਿਆਲਾ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਤੇ ਏ.ਆਰ.ਟੀ. ਕੇਂਦਰ ਪਟਿਆਲਾ ਵੱਲੋਂ ਓਰਗੇਨਾਇਜ਼ ਕੀਤੀ ਗਈ।
ਇਹ ਰੈਲੀ ਰਾਜਿੰਦਰਾ ਹਸਪਤਾਲ, ਪਟਿਆਲਾ ਤੋਂ ਫੁਹਾਰਾ ਚੋਂਕ ਪਟਿਆਲਾ ਤੱਕ ਕੱਢੀ ਗਈ।ਇਸ ਰੈਲੀ ਵਿੱਚ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਥੀਮ ਕਮਿਊਨਿਟੀ ਦੀ ਹਿੱਸੇਦਾਰੀ ਨੂੰ ਮੁੱਖ ਰੱਖਦੇ ਹੋਏ ਇਹ ਪੈਦਲ ਮਾਰਚ ਕੀਤਾ ਗਿਆ। ਇਸ ਰੈਲੀ ਵਿੱਚ ਮਾਸ ਮੀਡਆ ਅਫ਼ਸਰ ਕ੍ਰਿਸ਼ਨ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਨੇ ਹਿੱਸਾ ਲਿਆ ਅਤੇ ਇਸ ਰੈਲੀ ਵਿੱਚ ਲਗਭਗ 200 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੇ ਸਮੂਹ ਆਈ.ਸੀ.ਟੀ. ਸੀ. ਕੇਂਦਰਾਂ ਦਾ ਸਟਾਫ਼, ਟੀ.ਆਈ/ਐੱਨ.ਜੀ.ਓਜ਼, ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੋਰਾਨ ਜਿਲ੍ਹਾ ਟੀ.ਬੀ/ਏਡਜ਼ ਕੰਟਰੋਲ ਅਫ਼ਸਰ, ਡਾ. ਗੁਰਪ੍ਰੀਤ ਸਿੰਘ ਨਾਗਰਾ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਗੁਰਪ੍ਰੀਤ ਕੋਰ ਨੇ ਵੀ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੋਂਸਲਾ ਅਫ਼ਜਾਈ ਕੀਤੀ। ਇਸ ਮੌਕੇ ਤੇ ਡਾ. ਸਚਿਨ ਕੋਸ਼ਲ ਨੋਡਲ ਅਫ਼ਸਰ, ਏ.ਆਰ.ਟੀ. ਸੈਂਟਰ, ਪਟਿਆਲਾ, ਡਾ. ਮੋਹਨ ਲਾਲ ਰਾਣਾ ਸੀਨੀਅਰ ਮੈਡੀਕਲ ਅਫ਼ਸਰ, ਏ.ਆਰ.ਟੀ. ਸੈਂਟਰ, ਪਟਿਆਲਾ, ਡਾ. ਕ੍ਰਿਸ਼ਨ ਸਿੰਘ ਮੈਡੀਕਲ ਅਫ਼ਸਰ ਏ.ਆਰ.ਟੀ. ਸੈਂਟਰ ਪਟਿਆਲ, ਡਾ. ਸੰਪੂਰਨ ਸਿੰਘ ਮੈਡੀਕਲ ਅਫ਼ਸਰ, ਏ.ਆਰ.ਟੀ. ਸੈਂਟਰ ਪਟਿਆਲਾ, ਡਾ. ਸੰਜੇ ਗੋਇਲ ਅਤੇ ਦਿਸ਼ਾ ਕਲਸਟਰ, ਪਟਿਆਲਾ ਤੋਂ ਮਿ. ਯਾਦਵਿੰਦਰ ਸਿੰਘ ਵਿਰਕ, ਨਿਤਿਨ ਚਾਂਦਲਾ ਅਤੇ ਡਾ. ਅਮਨਪ੍ਰੀਤ ਕੋਰ ਵੀ ਇਸ ਰੈਲੀ ਦੋਰਾਨ ਮੌਜ਼ੂਦ ਰਹੇ।

