ਪਟਿਆਲਾ

ਗ੍ਰੀਨ ਵੈਲ ਹਾਈ ਸਕੂਲ ਨੂੰ ਪੰਜਾਬ ਦਾ ਸਰਵੋਤਮ ਸਨਮਾਨ ਮਿਲਿਆ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦੇ ਨਾਮੀਂ ਗਰੀਨ ਵੈਲ ਹਾਈ ਸਕੂਲ ਨੂੰ ਪੰਜਾਬ ਸਟੇਟ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਆਸੋਸੀਏਸਨ ਚੰਡੀਗੜ੍ਹ ਵਲੋਂ ਸਰਵੋਤਮ ਸਕੂਲ ਦਾ ਸਨਮਾਨ ਦਿੱਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਜੀ ਨੇ ਦੱਸਿਆ ਕਿ ਇਹ ਸਨਮਾਨ ਉਨ੍ਹਾਂ ਦੇ ਸਕੂਲ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰਦਾਨ ਕੀਤਾ ਗਿਆ। ਫੈਡਰੇਸ਼ਨ ਦੇ ਮੈਂਬਰਾਂ ਵਲੋਂ ਉਨ੍ਹਾਂ ਦੇ ਸਕੂਲ ਵਿਖੇ ਖੁਸ਼ਹਾਲ ਹਰਿਆਵਲ ਭਰਿਆਂ ਵਾਤਾਵਰਨ, ਸਫ਼ਾਈ ਸਵੱਛਤਾ, ਵਧੀਆ ਪੀਣ ਵਾਲੇ ਪਾਣੀ ਬਾਥਰੂਮਾਂ, ਅਧਿਆਪਕਾਂ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ, ਵਿਦਿਆਰਥੀਆਂ ਦੇ ਅਨੁਸ਼ਾਸਨ ਆਗਿਆ ਪਾਲਣ, ਵਰਦੀਆਂ, ਸਿਖਿਆ ਅਤੇ ਦੂਸਰੀ ਗਤੀਵਿਧੀਆਂ ਅਤੇ ਸ਼ਹਿਰ ਵਿਚ ਕਰਵਾਏ ਜਾਂਦੇ ਮੁਕਾਬਲਿਆਂ,

ਵਿਦਿਆਰਥੀਆਂ ਅਧਿਆਪਕਾਂ ਨੂੰ ਸਿਹਤ ਤਦੰਰੁਸਤੀ ਫ਼ਸਟ ਏਡ ਸੀ ਪੀ ਆਰ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ, ਆਤਮ ਵਿਸ਼ਵਾਸ ਹੌਸਲੇ, ਅਤੇ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਪ੍ਰਤੀ ਵਫ਼ਾਦਾਰੀਆਂ ਬਾਰੇ ਪ੍ਰਸ਼ੰਸਾਯੋਗ ਜਾਣਕਾਰੀ ਨਿਰੰਤਰ ਦਿਤੀ ਜਾਂਦੀ ਹੈ ਅਤੇ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਬੰਧਤ ਵਿਸ਼ਿਆਂ ਬਾਰੇ ਜਾਗਰੂਕ ਕਰਦੇ ਰਹਿਣਾ ਸਕੂਲਾਂ ਦੀ ਪਹਿਲੀ ਜੁਮੇਵਾਰੀ ਅਤੇ ਫਰਜ਼ ਹਨ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਸਕੂਲ ਵਿਖੇ ਪ੍ਰਾਇਮਰੀ ਸਿੱਖਿਆ ਬੱਚਿਆਂ ਦੀ ਵਧੀਆ ਸ਼ਾਨਦਾਰ ਲਿਖਾਈ, ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਅਤੇ ਦੇਸ਼ ਸਮਾਜ ਘਰ ਪਰਿਵਾਰਾਂ ਸੰਸਥਾਵਾਂ ਅਤੇ ਕੁਦਰਤ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਬਾਰੇ ਜਾਗਰੂਕ ਕੀਤਾ ਜਾਂਦਾ ਅਤੇ ਹਰ ਮਹੱਤਵਪੂਰਨ ਧਾਰਮਿਕ ਸਮਾਜਿਕ ਅਤੇ ਰਾਸ਼ਟਰਵਾਦੀ ਵਿਦਵਾਨਾਂ ਦੇ ਦਿਵਸ਼ ਮਣਾਏ ਜਾਂਦੇ ਹਨ ਤਾਂ ਜੋਂ ਵਿਦਿਆਰਥੀਆਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਮਿਲਦੀ ਰਹੇ।

Leave a Reply

Your email address will not be published. Required fields are marked *