ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ:– ਰਾਜੂ ਖੰਨਾ।
ਗੱਠਜੋੜ ਦੀ ਵੱਡੀ ਜਿੱਤ ਲਈ ਸਮੁੱਚੀ ਲੀਡਰਸ਼ਿਪ ਨੇ ਕਮਰਕੱਸੇ।
ਮੰਡੀਗੌਬਿੰਦਗੜ,21 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਅਮਲੋਹ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਗੌਬਿੰਦਗੜ ਦੇ ਵਾਸੀਆਂ ਵਿੱਚ ਹੀ ਨਹੀਂ ਭਾਰੀ ਉਤਸ਼ਾਹ ਨਹੀ, ਸਗੋਂ ਕਾਂਗਰਸ ਵੱਲੋਂ ਹਲਕੇ ਅੰਦਰ ਫੈਲਾਏ ਭ੍ਰਿਸ਼ਟਾਚਾਰ ਕਾਰਨ ਹਰ ਵਰਗ ਦਾ ਬੱਚਾ ਬੱਚਾ ਦੁੱਖੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀਗੌਬਿੰਦਗੜ ਦੇ ਮੁੱਖ ਬਾਜ਼ਾਰਾਂ ਵਿੱਚ ਅਪਣੇ ਸਮੱਰਥਕਾਂ ਨਾਲ ਪ੍ਰਚਾਰ ਕਰਨ ਸਮੇ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਨੂੰ ਕਾਂਗਰਸ ਵੱਲੋਂ ਫੈਲਾਈਆਂ ਭ੍ਰਿਸ਼ਟਾਚਾਰ ਘੁਣ ਵਾਂਗ ਖਾ ਰਿਹਾ ਹੈ। ਜਿਸ ਦੀ ਇੱਕੋ ਇੱਕੋਂ ਦਵਾਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਜਿਤਾਉਣਾ ਹੈ। ਤਾ ਜੋ ਕਾਂਗਰਸੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਨੂੰ ਲੋਕਾਂ ਸਾਹਮਣੇ ਲਿਆ ਕੇ ਕਾਨੂੰਨ ਅਨੁਸਾਰ ਬਣਦੀਆਂ ਸਜ਼ਾਵਾਂ ਦਿਵਾਈਆ ਜਾ ਸਕਣ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਜੋ ਵਿਕਾਸ ਪਿਛਲੇ ਅਕਾਲੀ ਸਰਕਾਰ ਨੇ ਕਰਵਾਇਆ ਉਸ ਤੋਂ ਹਲਕੇ ਦੇ ਲੋਕ ਭਲੀ ਭਾਂਤ ਜਾਣੂ ਹਨ।
ਮੰਡੀਗੌਬਿੰਦਗੜ ਦੇ ਉਹ ਇਲਾਕੇ ਨਗਰ ਕੌਂਸਲ ਮੰਡੀਗੌਬਿੰਦਗੜ ਵਿੱਚ ਮਰਜ ਕੀਤੇ ਗਏ ਜਿਹਨਾਂ ਵਿੱਚ ਵਿਕਾਸ ਦੀ ਵੱਡੀ ਲੋੜ ਸੀ। ਭਾਵੇਂ ਅਕਾਲੀ ਸਰਕਾਰ ਸਮੇਂ ਇਹਨਾਂ ਮਰਜ਼ ਕੀਤੀਆਂ ਕਾਲੋਨੀਆਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਟੈਡਰ,ਤੇ ਰੇਲਵੇ ਓਵਰ ਬ੍ਰਿਜ ਨੂੰ ਬਣਾਉਣ ਲਈ ਵੱਡੀਆਂ ਰਾਸ਼ੀਆਂ ਆਈਆਂ।ਪਰ ਕਾਂਗਰਸ ਸਰਕਾਰ ਬਣਦੇ ਹੀ ਇਹਨਾਂ ਕਾਲੋਨੀਆਂ ਤੇ ਓਵਰ ਬ੍ਰਿਜ ਦੇ ਨਿਰਮਾਣ ਕਾਰਜ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਰਾਜਸ਼ੀ ਹਿੱਤਾ ਲਈ ਠੰਢੇ ਬਸਤੇ ਵਿੱਚ ਪਾ ਦਿੱਤੇ ਤੇ ਹੁਣ ਕਾਕਾ ਰਣਦੀਪ ਸਿੰਘ ਨਾਭਾ ਵੋਟਾਂ ਨੂੰ ਦੇਖਦੇ ਹੋਏ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਿਹਾ ਹੈ। ਜਿਸ ਤੋਂ ਮੰਡੀਗੌਬਿੰਦਗੜ ਸ਼ਹਿਰ ਦੇ ਵਾਸੀ ਭਲੀ ਭਾਂਤ ਜਾਣੂ ਹਨ। ਰਾਜੂ ਖੰਨਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸਾਫ਼ ਸੁਥਰਾ ਪ੍ਰਸ਼ਾਸਨ ਤੇ ਹਲਕੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਦੇਖਣਾ ਚਾਹੁੰਦੇ ਹਨ ਤਾ ਉਹ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣ। ਇਸ ਮੌਕੇ ਤੇ ਉਹਨਾਂ ਨਾਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ,ਪੀ ਏ ਸੀ ਕਮੇਟੀ ਮੈਂਬਰ ਰਾਜਿੰਦਰ ਕੁਮਾਰ ਟੀਟੂ, ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ, ਟਰਾਂਸਪੋਰਟ ਵਿੰਗ ਦੇ ਪ੍ਰਿਸ ਛਤਵਾਲ, ਸੀਨੀਅਰ ਆਗੂ ਹਰਮੀਤ ਸਿੰਘ ਖਾਲਸਾ, ਜਥੇਦਾਰ ਨਾਜਰ ਸਿੰਘ, ਪ੍ਰਧਾਨ ਰਣਧੀਰ ਸਿੰਘ ਧੀਰਾ, ਪ੍ਰਧਾਨ ਰੌਸ਼ਨ ਸਿੰਘ, ਜ਼ਿਲ੍ਹਾ ਪ੍ਰਧਾਨ ਬਹਾਦਰ ਸਿੰਘ ਹੈਬਤਪੁਰ, ਚਰਨਜੀਤ ਚੰਨਾ, ਵਿਨੋਦ ਗੁੱਜਰ,ਯਸ ਵਰਮਾ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਸੀਨੀਅਰ ਆਗੂ ਰਾਜੀਵ ਸਿੰਗਲਾ, ਚਰਨਜੀਤ ਸਿੰਘ ਰਾਜੂ, ਕੌਂਸਲਰ ਸੋਮਨਾਥ ਅਜਨਾਲੀ, ਯੂਥ ਆਗੂ ਕ੍ਰਿਸ਼ਨ ਕੁੰਭੜਾ, ਜ਼ਿਲ੍ਹਾ ਪ੍ਰਧਾਨ ਪੁਰਵਾਂਚਲ ਵਿੰਗ ਸੁਭਾਸ਼ ਵਰਮਾ,ਰਾਮਪ੍ਰਕਾਸ਼ ਚੋਪੜਾ, ਕਰਮਜੀਤ ਗਾਂਧੀ,ਰਾਕੇਸ਼ ਕੁਮਾਰ ਸੋਫਤ, ਗੁਰਤੇਜ ਸਿੰਘ ਅੰਬੇਮਾਜਰਾ, ਜਤਿੰਦਰ ਸਿੰਘ ਮੰਡੀ, ਗੁਰਪ੍ਰੀਤ ਸਿੰਘ ਨੋਨੀ, ਯੂਥ ਪ੍ਰਧਾਨ ਕਮਲ ਵੜੈਚ,ਗੁਰਜੀਤ ਸਿੰਘ ਕੋਟਲਾ, ਰਣਧੀਰ ਸਿੰਘ ਪੱਪੀ, ਹਰਮਿੰਦਰ ਸਿੰਘ ਇਕਬਾਲ ਨਗਰ,ਅਮਨ ਲਾਡਪੁਰ,ਸਿਵਕਾਤ ਤਿਵਾੜੀ,, ਸਤਨਾਮ ਸਿੰਘ ਡਡਹੇੜੀ, ਰਾਮੇਸ਼ ਕੁਮਾਰ ਮੰਡੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਹਾਜ਼ਰ ਸਨ।

