ਨਾਭਾ ਸ਼ਹਿਰ ਵਿੱਚ ਸੀਵਰੇਜ ਨਾ ਹੋਣ ਕਾਰਨ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
ਨਾਭਾ ਸ਼ਹਿਰ ਵਿਕਾਸ ਕਾਰਜਾਂ ਦੇ ਮਾਮਲੇ ਵਿੱਚ ਪੱਛੜ ਚੁੱਕਾ ਹੈ ਤੇ ਗੰਦਗੀ ਦੇ ਮਾਮਲੇ ਵਿੱਚ ਨੰਬਰ 1 ਤੇ ਆ ਗਿਆ — ਕਾਕਾ
ਨਾਭਾ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਾਭਾ ਸ਼ਹਿਰ ਵਿੱਚ ਸੀਵਰੇਜ ਦੀਆਂ ਸਹੂਲਤਾਂ ਨਾ ਹੋਣ ਕਾਰਨ ਫੈਲੀ ਗੰਦਗੀ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਵਿਰੁੱਧ ਨਾਅਰੇਬਾਜੀ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਵਿਕਾਸ ਪੱਖੋਂ ਵਾਂਝੇ ਨਾਭਾ ਵਾਸੀਆਂ ਦੀਆਂ ਸਮੱਸਿਆਵਾ ਦਾ ਵੇਰਵਾ ਦਿੰਦਿਆ ਕਿਹਾ ਕਿ ਨਾਭੇ ਸ਼ਹਿਰ ਵਿੱਚ ਸੀਵਰੇਜ ਨਾ ਹੋਣ ਕਾਰਨ ਜਿੱਥੇ ਲੋਕਾਂ ਵਿੱਚ ਬਿਮਾਰੀਆਂ ਫੈਲਦੀਆਂ ਹਨ ਉੱਥੇ ਹੀ ਅਨੇਕਾਂ ਪਰਿਵਾਰ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਸੀਵਰੇਜ ਨਾ ਹੋਣ ਕਰਕੇ ਟੁਆਇਲਟ ਦਾ ਗੰਦਾ ਪਾਣੀ ਬਾਹਰ ਸੜਕਾਂ ਤੇ ਨਾਲੇ ਨਾਲੀਆਂ ਵਿੱਚ ਜਾਂਦਾ ਹੈ ਜਿਹੜਾ ਕਿ ਬਰਸਾਤਾਂ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਾਲੀਆਂ ਦੇ ਗੰਦੇ ਪਾਣੀ ਵਿੱਚ ਮਿਕਸ ਹੋ ਕੇ ਓਵਰਫਲੋ ਹੋ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ। ਫਿਰ ਅਨੇਕਾਂ ਪਰਿਵਾਰਾਂ ਲਈ ਖਜਲ ਖੁਆਰੀ ਤੇ ਮੁਸੀਬਤਾਂ ਖੜੀਆਂ ਕਰ ਦਿੰਦਾ ਹੈ। ਬਰਸਾਤਾਂ ਦੌਰਾਨ ਦੁਕਾਨਾਂ ਵਿੱਚ ਗੰਦਾ ਪਾਣੀ ਦਾਖਲ ਹੋਣ ਕਰਕੇ ਦੁਕਾਨਦਾਰਾਂ ਨੂੰ ਵੀ ਆਪਣੀਆਂ ਮਾਰਕੀਟਾਂ ਬੰਦ ਕਰਨੀਆਂ ਪੈਂਦੀਆਂ ਹਨ। ਜਿਸ ਕਰਕੇ ਨਾਭਾ ਵਾਸੀ ਬੇਹੱਦ ਦੁੱਖੀ ਤੇ ਪ੍ਰੇਸ਼ਾਨ ਹਨ ਜੇਕਰ ਨਾਭਾ ਸ਼ਹਿਰ ਵਿੱਚ ਬਾਹਰੋਂ ਕੋਈ ਵਿਅਕਤੀ ਆਉਂਦਾ ਹੈ ਤਾਂ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅੱਜ ਦੇ ਯੁੱਗ ਵਿੱਚ ਵੀ ਨਾਭੇ ਦੇ ਲੋਕ ਗੰਦਗੀ ਦੇ ਵਾਤਾਵਰਨ ਵਿੱਚ ਕਿਵੇਂ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁਕਦਿਆ ਰੋਸ ਭਰੇ ਸ਼ਬਦਾਂ ਵਿੱਚ ਕਿਹਾ ਕਿ ਨਾਭਾ ਸ਼ਹਿਰ ਦੀ ਮੂੰਹ ਬੋਲਦੀ ਤਸਵੀਰ ਦੱਸ ਰਹੀ ਹੈ ਕਿ ਹੁਣ ਨਾਭਾ ਸ਼ਹਿਰ ਵਿਕਾਸ ਕਾਰਜਾਂ ਦੇ ਮਾਮਲੇ ਵਿੱਚ ਪੱਛੜ ਚੁੱਕਾ ਹੈ ਤੇ ਗੰਦਗੀ ਦੇ ਮਾਮਲੇ ਵਿੱਚ ਨੰਬਰ 1 ਤੇ ਆ ਗਿਆ ਹੈ।
ਜੇਕਰ ਫੈਲੀ ਗੰਦਗੀ ਦੀ ਗੱਲ ਕੀਤੀ ਜਾਵੇ ਤਾਂ ਸਵੱਛਤ ਭਾਰਤ ਅਭਿਆਨ ਦਾ ਨਾਅਰਾ ਹੋਰਡਿੰਗ ਬੋਰਡਾਂ ਤੱਕ ਹੀ ਸੀਮਤ ਰਹਿ ਗਿਆ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੂੰ ਨਾਭਾ ਸ਼ਹਿਰ ਦੇ ਵਸਨੀਕਾਂ ਨੇ ਦੱਸਿਆ ਕਿ ਸੀਵਰੇਜ ਪਾਉਣ ਦੀ ਮੰਗ ਰਾਜਨੀਤਿਕ ਪਾਰਟੀ ਦੇ ਆਗੂਆਂ ਤੋਂ ਕਈ ਵਾਰ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ ਨੇ ਨਾਭਾ ਵਾਸੀਆਂ ਦੀਆਂ ਸਮੱਸਿਆਵਾਂ ਵਲ ਕੋਈ ਧਿਆਨ ਨਹੀਂ ਦਿੱਤਾ ਜਿਸ ਦਾ ਖਮਿਆਜਾ ਨਾਭਾ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜਾਂ ਦੇ ਦਾਅਵੇ ਵਾਅਦੇ ਸਬ ਖੋਖਲੇ ਸਾਬਤ ਹੋ ਰਹੇ ਹਨ। ਨਾਭੇ ਸ਼ਹਿਰ ਅਤੇ ਪਿੰਡਾਂ ਵਿੱਚ ਕੋਈ ਬਦਲਾਅ ਨਹੀਂ ਆਇਆ। ਨਾਭੇ ਦਾ ਮੌਜੂਦਾ ਐਮ.ਐਲ.ਏ. ਸਾਇਕਲ ਤੋਂ ਗੱਡੀਆਂ ਤੇ ਆ ਗਿਆ ਹੈ ਪ੍ਰਦਰਸ਼ਨ ਦੌਰਾਨ ਕਰਤਾਰ ਕਲੋਨੀ ਪਿੰਡ ਦੇ ਸਪਰੰਚ ਬਚਿੱਤਰ ਸਿੰਘ ਨੇ ਦੱਸਿਆ ਕਿ ਸੇਮ ਗੰਦਾ ਨਾਲੇ ਵਿੱਚ ਟੁਆਇਲਟ ਦਾ ਗੰਦਾ ਪਾਣੀ ਆਉਂਦਾ ਹੈ ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਹਨ ਤੇ ਨਾਲੇ ਦੇ ਗੰਦੇ ਪਾਣੀ ਨਾਲ ਜਮੀਨੀ ਪੀਣ ਵਾਲਾ ਪਾਣੀ ਵੀ ਗੰਦਲਾ ਹੋ ਗਿਆ ਹੈ। ਜਿਹੜਾ ਕਿ ਪੀਣ ਯੋਗ ਨਹੀਂ ਰਿਹਾ। ਇਸ ਨਾਲੇ ਵਿੱਚ ਕਈ ਵਾਰ ਬੱਚੇ ਪਸ਼ੂ ਵੀ ਡਿੱਗ ਚੁੱਕੇ ਹਨ। ਇਸ ਲਈ ਗੰਦੇ ਨਾਲੇ ਨੂੰ ਜਲਦ ਕਵਰ ਕੀਤਾ ਜਾਵੇ ਜਾਂ ਫਿਰ ਇਸ ਦਾ ਜਲਦ ਕੋਈ ਹੱਲ ਕੱਢਿਆ ਜਾਵੇ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਨਾਭਾ ਸ਼ਹਿਰ ਦੇ ਹਲਾਤਾ ਨੂੰ ਅਤਿ ਚਿੰਤਾਯੋਗ ਤੇ ਤਰਸ ਯੋਗ ਦੱਸਦਿਆ ਕਿਹਾ ਕਿ ਨਾਭੇ ਵਿੱਚ ਸੀਵਰੇਜ ਪਾਉਣ ਦਾ ਕੰਮ ਸਰਕਾਰ ਵਲੋਂ ਜਲਦ ਸ਼ੁਰੂ ਨਾ ਕੀਤਾ ਤਾਂ ਨਾਭਾ ਵਾਸੀਆਂ ਨੂੰ ਨਾਲ ਲੇ ਕੇ ਸੜਕਾਂ ਤੇ ਉਤਰ ਵੱਡੇ ਪੱਧਰ ਤੇ ਧਰਨੇ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਬਚਿੱਤਰ ਸਿੰਘ ਸਰਪੰਚ, ਹਰਕੇਵਲ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਕਾਕਾ ਸਿੰਘ, ਦਵਿਦੰਰ ਸਿੰਘ, ਜੰਗ ਲਾਲ, ਸੰਦੀਪ ਕੁਮਾਰ, ਹਰਭਜਨ ਸਿੰਘ, ਹਰਮਨ ਸਿੰਘ, ਮੁਖਤਿਆਰ ਸਿੰਘ, ਜਗਦੇਵ ਸਿੰਘ, ਮਾਨ ਸਿੰਘ, ਗੁਰਜੀਤ ਸਿੰਘ ਰਵੀ, ਨਰਪਿੰਦਰ ਸਿੰਘ ਦੀਪੀ, ਇੰਦਰਜੀਤ ਸਿੰਘ ਫੌਜੀ, ਸਾਹਿਬ ਸਿੰਘ, ਸੁੱਚਾ ਸਿੰਘ, ਕਲਮਜੀਤ ਸਿੰਘ, ਸੋਨੂੰ, ਸੁਰੇਸ਼ ਗਰਗ ਗੋਨਾ, ਰਤਨ ਕੁਮਾਰ, ਲਕਸ਼ਮੀ, ਕਵੀਤਾ ਅਗਰਵਾਲ, ਕਰਨਾ ਦੇਵੀ, ਤਨੀਸ਼ ਕਾਂਸਲ ਆਦਿ ਹਾਜਰ ਸਨ।

