ਪਟਿਆਲਾ

ਇਰਾਜ ਵਲੋਂ ਏ.ਐਮ. ਮਾਡਲ ਸਕੂਲ ਗੁਰਬਖਸ਼ ਕਲੋਨੀ ਅਤੇ ਜਗਦੀਸ਼ ਕਲੋਨੀ ਵਿਖੇ ਜਰੂਰਤਮੰਦ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਵੰਡੀਆਂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਜੂਕੇਸ਼ਨ ਰੀਲੀਫ ਐਂਡ ਵੈਲਫੇਅਰ ਸੋਸਾਇਟੀ (ਰਜਿ:) ਪਟਿਆਲਾ ਵੱਲੋਂ ਮਿਤੀ 12—12—2023 ਨੂੰ ਏ.ਐਮ.ਮਾਡਲ ਸਕੂਲ, ਗੁਰਬਖਸ਼ ਕਲੋਨੀ ਅਤੇ ਸੀ—6, ਜਗਦੀਸ਼ ਕਲੋਨੀ, ਪਟਿਆਲਾ ਵਿਖੇ 50 ਜਰੂਰਤਮੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਹ ਵਰਦੀਆਂ ਸਲਵਾਨ ਪਰਿਵਾਰ ਵਲੋਂ ਭੇਟਾ ਕੀਤੀਆਂ ਗਈਆਂ ਹਨ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ੍ਰ. ਪ੍ਰਿਤਪਾਲ ਸਿੰਘ ਭੰਡਾਰੀ ਰਿਟਾਇਰਡ ਪ੍ਰਿੰਸੀਪਲ ਅਤੇ ਪ੍ਰਧਾਨ ਜੁਝਾਰ ਨਗਰ ਵੈਲਫੇਅਰ ਸੁਸਾਇਟੀ ਸਨ।

ਇਸ ਸਮਾਰੋਹ ਤੇ ਪ੍ਰਿਤਪਾਲ ਸਿੰਘ ਭੰਡਾਰੀ ਜੀ ਵਲੋਂ ਬੋਲਦਿਆਂ ਕਿਹਾ ਕਿ ਇਰਾਜ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿਤ ਹੈ। ਇਹ ਪਟਿਆਲਾ ਵਿਖੇ ਚੈਰੀਟੇਬਲ ਅਧਾਰ ਤੇ 2 ਹੋਮਿਊਪੈਥਿਕ ਡਿਸਪੈਂਸਰੀਆਂ, 2 ਮਿਡਲ ਸਕੂਲ, ਇੱਕ ਯੋਗਾ ਸੈਂਟਰ ਅਤੇ ਇੱਕ ਫਿਜੀਉਥੈਰਪੀ ਸੈਂਟਰ ਚਲਾ ਰਹੇ ਹਨ ਅਤੇ ਹਰ ਮਹੀਨੇ ਬਹੁਤ ਸਾਰੇ ਲੋਕ ਇਨ੍ਹਾਂ ਪ੍ਰੋਜੈਕਟਾਂ ਤੋਂ ਲਾਭ ਉਠਾ ਰਹੇ ਹਨ। ਡਾ. ਸੁਰਜੀਤ ਵਰਮਾ ਪ੍ਰਧਾਨ ਇਰਾਜ ਨੇ ਪ੍ਰਿਤਪਾਲ ਸਿੰਘ ਭੰਡਾਰੀ ਅਤੇ ਸਕੂਲ ਦੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਅਚਾਰੀਆ ਤੀਰਥਵੇਦਾ ਨੰਦ ਅਬਦੂਤ ਰਿਜਨਲ ਸੈਕਟਰੀ ਅਨੰਦ ਮਾਰਗ ਪ੍ਰਚਾਰਕ ਸੰਘ, ਸੰਤ ਦੁਸ਼ਹਿਰਾ ਪੁਰੀ, ਐਨ.ਕੇ. ਜੋਲੀ, ਧਰਮਵੀਰ ਸ਼ਰਮਾ, ਪੀ.ਸੀ. ਬੱਸੀ, ਰਜੀਵ ਬਾਂਸਲ, ਡਾ. ਵਿਕਰਮਜੀਤ ਸਿੰਘ, ਦਵਿੰਦਰ ਸਿੰਘ ਅਤੇ ਦੋਨੋ ਸਕੂਲਾਂ ਦੇ ਇੰਚਾਰਜ ਮੈਡਮ ਸੀਮਾ ਵਰਮਾ ਅਤੇ ਸ਼ਕੁੰਤਲਾ ਕੁਮਾਰੀ ਹਾਜਰ ਸਨ।

Leave a Reply

Your email address will not be published. Required fields are marked *