ਪਟਿਆਲਾ

ਜਿਮਖਾਨਾ ਚੋਣਾ ਪ੍ਰੋਗਰੈਸਿਵ ਗਰੁੱਪ ਨੇ ਕੀਤਾ ਪੁੱਡਾ ਇਨਕਲੇਵ ਵਿੱਚ ਚੋਣ ਪ੍ਰਚਾਰ

ਪਟਿਆਲਾ, 26 ਦਸੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਮਖਾਨਾ ਚੋਣਾਂ ਦੇ ਮੱਦੇਨਜ਼ਰ ਅੱਜ ਪ੍ਰੋਗਰੈਸਿਵ ਗਰੁੱਪ ਵੱਲੋਂ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਸਕੱਤਰ ਹਰਪ੍ਰੀਤ ਸੰਧੂ ਅਤੇ ਹੋਰ ਮੈਂਬਰਾਂ ਵੱਲੋਂ ਪੁੱਡਾ ਇਨਕਲੇਵ ਵਿੱਚ ਚੋਣ ਪ੍ਰਚਾਰ ਕਰਕੇ ਆਪਣੇ ਗਰੁੱਪ ਮੈਂਬਰਾਂ ਲਈ ਵੋਟਾਂ ਮੰਗੀਆਂ ਗਈਆਂ। ਇਸ ਮੌਕੇ ਮੌਜੂਦਾ ਟੀਮ ਨੇ ਦੱਸਿਆ ਕਿ ਉਹਨਾਂ ਵੱਲੋਂ ਕਲੱਬ ਦੀ ਵਿੱਤੀ ਹਾਲਤ ਵਿੱਚ ਸੁਧਾਰ ਕਰਕੇ ਹੋਰ ਵਧੀਆ ਸੁੱਖ ਸੁਵਿਧਾਵਾਂ ਨੂੰ ਲਾਗੂ ਕੀਤਾ ਗਿਆ। ਜਿਸ ਨਾਲ ਕਲੱਬ ਦੇ ਪਰਿਵਾਰਿਕ ਮੈਂਬਰ ਅਤੇ ਉਹਨਾਂ ਦੇ ਬੱਚੇ ਇੱਕ ਵਧੀਆ ਮਾਹੌਲ ਵਿੱਚ ਕਲੱਬ ਸੁਵਿਧਾਵਾਂ ਦਾ ਆਨੰਦ ਮਾਣ ਰਹੇ ਹਨ। ਉਨਾਂ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਹਰ ਗੱਲ ਨੂੰ ਬੜੇ ਹੀ ਪਾਰਦਰਸ਼ੀ ਤਰੀਕੇ ਨਾਲ ਰੱਖਿਆ ਗਿਆ ਹੈ ਅਤੇ ਕਲੱਬ ਦੀ ਬੇਹਤਰੀ ਲਈ ਹਮੇਸ਼ਾ ਹੀ ਯਤਨ ਕੀਤੇ ਗਏ ਹਨ ਅਤੇ ਅਗਲੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਯਤਨ ਜਾਰੀ ਰਹਿਣਗੇ।

ਮੌਜੂਦਾ ਟੀਮ ਨੇ ਦੱਸਿਆ ਕਲੱਬ ਵਿਚ ਇੱਕ ਵਧੀਆ ਡਾਇਨਿੰਗ ਹਾਲ ਅਤੇ 2 ਲਿਫਟਾਂ ਨੂੰ ਰਿਕਾਰਡ ਸਮੇਂ ਅਤੇ ਬੜੇ ਹੀ ਘੱਟ ਪੈਸੇ ਵਿੱਚ ਤਿਆਰ ਕਰਕੇ ਕਲੱਬ ਮੈਂਬਰਾਂ ਨੂੰ ਇੱਕ ਵਧੀਆ ਤੋਹਫਾ ਦਿੱਤਾ ਗਿਆ ਹੈ। ਇਸ ਮੌਕੇ ਪੁੱਡਾ ਇਨਕਲੇਵ ਦੇ ਕਲੱਬ ਮੈਂਬਰਾਂ ਨੇ ਮੌਜੂਦਾ ਟੀਮ ਨੂੰ ਯਕੀਨ ਦਵਾਇਆ ਕਿ ਉਹਨਾਂ ਦੀ ਇੱਕ ਇੱਕ ਵੋਟ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਦੇ ਹੱਕ ਵਿੱਚ ਭੁਗਤਾਈ ਜਾਵੇਗੀ। ਇਸ ਮੌਕੇ, ਐਮ.ਐਮ ਸਿਆਲ, ਡਾ.ਸੰਜੇ ਬਾਂਸਲ, ਇੰਜੀ. ਏ.ਪੀ ਗਰਗ, ਐਡ.ਦਿਨੇਸ਼ ਬਾਤਿਸ਼, ਮਨਦੀਪ ਗਰਗ ਜਿਮੀ ਸਮਾਣਾ, ਡਾ.ਅਨਸ਼ੂਮੰਨ ਖਰਬੰਦਾ, ਮੁਕੇਸ਼ ਮਲਹੌਤਰਾ, ਰਜਿੰਦਰ ਮੰਗਲਾ, ਪ੍ਰਦੀਪ ਸਿੰਗਲਾ, ਜਤਿਨ ਮਿੱਤਲ ਤੋਂ ਇਲਾਵਾ ਬੁੱਡਾ ਇਨਕਲੇਵ ਦੇ ਚੇਅਰਮੈਨ ਸ਼ਵਿੰਦਰ ਸਿੰਘ ਸੈਣੀ, ਪ੍ਰਧਾਨ ਇੰਦਰਜੀਤ ਸਿੰਘ ਗਿੱਲ, ਖਜਾਨਚੀ ਸੰਜੀਵ ਮਲਹੋਤਰਾ, ਡਾ.ਪ੍ਰਭਲੀਨ ਸਿੰਘ,ਐਡ. ਬਿਕਰਮਜੀਤ ਸਿੰਘ ਭੁੱਲਰ, ਸਵਤੰਤਰ ਬਾਂਸਲ, ਵੀਨਸ ਜਿੰਦਲ ,ਰਾਜਵੀਰ ਸਿੰਘ, ਪੱਪਾ ਜੀ, ਨਰਾਇਣ ਦਾਸ, ਨਰੂਲਾ ਜੀ ਤੋਂ ਇਲਾਵਾ ਡਾ.ਮਨਮੋਹਨ ਸਿੰਘ, ਕੇ.ਬੀ.ਐਸ ਸਿੱਧੂ, ਐਡ.ਰਵਿੰਦਰ ਨਾਥ ਕੌਸ਼ਲ, ਐਡ.ਸੁਖਦੀਪ ਸਾਹਨੀ, ਸੀ.ਏ ਸੰਜੇ ਗੋਇਲ, ਐਡ.ਰਾਕੇਸ਼ ਬਧਵਾਰ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ।

Leave a Reply

Your email address will not be published. Required fields are marked *