ਵੱਡੀ ਗਿਣਤੀ ਵਿਦੇਸ਼ਾਂ ਵਿੱਚੋ ਆ ਕੇ ਮਾਪਿਆਂ ਨੇ ਬੱਚਿਆਂ ਦੇ ਦਸਤਾਰ ਸਜਾ ਕੇ ਲਿਆਂ ਹਲਫ਼
ਦੋ ਦਿਨਾਂ ਦੇ ਦਸਤਾਰ ਲੰਗਰ ਵਿੱਚ 2780 ਦੇ ਕਰੀਬ ਨੌਜਵਾਨਾਂ ਨੇ ਦਸਤਾਰਾਂ ਸਜਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ
ਫਤਿਹਗੜ੍ਹ ਸਾਹਿਬ,27 ਦਸੰਬਰ : ਯੂਥ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨ ਪੀੜ੍ਹੀ ਨੂੰ ਸਿਰਾਂ ਤੇ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕਰਨ ਤਹਿਤ ਪੰਜਾਬ ਵਿੱਚ ਹੋਣ ਵਾਲੇ ਹਰ ਧਾਰਮਿਕ ਸਮਾਗਮਾਂ, ਸ਼ਹੀਦੀ ਦਿਹਾੜਿਆਂ, ਗੁਰਪੁਰਬਾਂ ਸਮਾਗਮਾ ਤੇ ਮੇਰੀ ਦਸਤਾਰ ਮੇਰੀ ਸ਼ਾਨ ਤਹਿਤ ਦਸਤਾਰਾਂ ਦੇ ਲੰਗਰ ਲਗਾ ਕੇ ਸਮਾਗਮ ਕਰਵਾਏ ਜਾ ਰਹੇ ਹਨ। ਤਾ ਜੋ ਨੌਜਵਾਨ ਵਰਗ ਨੂੰ ਅਪਣੇ ਅਮੀਰ ਵਿਰਸੇ ਤੇ ਗੁਰੂਆਂ ਵੱਲੋਂ ਬਖਸੀ ਦਸਤਾਰ ਦੀ ਜਾਣਕਾਰੀ ਦੇ ਕੇ ਸਿੱਖੀ ਸਰੂਪ ਦੇ ਧਾਰਨੀ ਬਣਾਇਆਂ ਜਾ ਸਕੇ।ਇਸ ਦਸਤਾਰ ਸਮਾਗਮ ਦੀ ਵਿਸ਼ੇਸ਼ ਪ੍ਰਾਪਤੀ ਇਹ ਰਹੀ ਕਿ ਜਿਥੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਆ ਕੇ ਨੌਜਵਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜ ਕੇ ਦਸਤਾਰ ਸਜਾਈ ਉੱਥੇ ਵਿਦੇਸ਼ਾਂ ਵਿੱਚੋਂ ਵੱਡੀ ਗਿਣਤੀ ਮਾਪਿਆਂ ਨੇ ਪੁੱਜ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੁੰਦੇ ਹੋਏ ਅਪਣੇ ਬੱਚਿਆਂ ਦੇ ਗੁਰੂ ਵੱਲੋਂ ਬਖਸ਼ੀ ਦਸਤਾਰ ਸਜਾ ਕੇ ਸਿੱਖੀ ਸਰੂਪ ਦੇ ਧਾਰਨੀ ਰਹਿਣ ਦਾ ਹਲਫ਼ ਵੀ ਲਿਆਂ।
ਇਸ ਕੜੀ ਤਹਿਤ ਯੂਥ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਥੇ ਪਹਿਲਾਂ ਚਮਕੌਰ ਦੀ ਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਦੋ ਦਿਨਾਂ ਮੇਰੀ ਦਸਤਾਰ ਮੇਰੀ ਸ਼ਾਨ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਉਥੇ 26 ਤੇ 27 ਦਸੰਬਰ ਲਈ ਸਾਕਾ ਸਰਹਿੰਦ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਨੌਜਵਾਨਾਂ ਲਈ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਹੈ।ਜਿਸ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਅਕਾਸ਼ਦੀਪ ਸਿੰਘ ਮਿੱਡੂਖੇੜਾ, ਤੇਜਿੰਦਰ ਸਿੰਘ ਨਿੱਝਰ,ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਰਿਆ ਨੇ ਤੋਂ ਇਲਾਵਾ ਸੂਬੇ ਭਰ ਤੋਂ ਸ਼੍ਰੋਮਣੀ ਕਮੇਟੀ ਮੈਂਬਰਾ, ਹਲਕਾ ਇੰਚਾਰਜ,ਪੰਥਕ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਮੇਰੀ ਦਸਤਾਰ ਮੇਰੀ ਸ਼ਾਨ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਨੌਜਵਾਨ ਪੀੜ੍ਹੀ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਸਾਨੂੰ ਜਿਥੇ ਸਾਕਾ ਸਰਹਿੰਦ ਦੇ ਮਹਾਨ ਸ਼ਹੀਦ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਤੋਂ ਅਪਣੇ ਪਰਿਵਾਰ ਤੇ ਬੱਚਿਆਂ ਨੂੰ ਜਾਣੂ ਕਰਵਾਉਣ ਲਈ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਾ ਚਾਹੀਦਾ ਹੈ। ਉਥੇ ਸਮਾਜਿਕ ਬੁਰਾਈਆਂ ਦਾ ਤਿਆਗ ਕਰਦੇ ਹੋਏ ਨੌਜਵਾਨ ਵਰਗ ਨੂੰ ਪਤਿਤਪੁਣੇ ਤੋ ਰਹਿਤ ਹੋ ਕੇ ਸਿਰਾ ਤੇ ਦਸਤਾਰਾਂ ਸਜਾ ਕਿ ਸਿੱਖੀ ਸਰੂਪ ਦੇ ਧਾਰਨੀ ਵੀ ਬਣਨਾ ਚਾਹੁੰਦੀ ਹੈ। ਆਗੂਆਂ ਨੇ ਯੂਥ ਅਕਾਲੀ ਦਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਸ਼ੁਰੂ ਕੀਤਾ ਗਿਆ ਮੇਰੀ ਦਸਤਾਰ ਮੇਰੀ ਸ਼ਾਨ ਦਾ ਇਹ ਉਪਰਾਲਾ ਨੌਜਵਾਨਾਂ ਵਿੱਚ ਦਸਤਾਰ ਪ੍ਰਤੀ ਚਿਣਗ ਛੇੜ ਚੁੱਕਾ ਹੈ। ਜਿਸ ਕਾਰਨ ਇਹਨਾਂ ਸਮਾਗਮਾਂ ਵਿੱਚ ਸੈਂਕੜਿਆਂ ਦੀ ਗਿਣਤੀ ਨੌਜਵਾਨਾਂ ਵੱਲੋਂ ਦਸਤਾਰਾਂ ਸਜਾਈਆਂ ਜਾ ਰਹੀਆਂ ਹਨ।ਤੇ ਸਿੱਖੀ ਸਰੂਪ ਦੇ ਧਾਰਨੀ ਬਣ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਯੂਥ ਪ੍ਰਧਾਨ ਨੇ ਕਿਹਾ ਕਿ ਇਸ ਮੇਰੀ ਦਸਤਾਰ ਮੇਰੀ ਸ਼ਾਨ ਦੇ ਪ੍ਰੋਗਰਾਮ ਹਰ ਸ਼ਹੀਦੀ ਦਿਹਾੜੇ, ਧਾਰਮਿਕ ਸਮਾਗਮ, ਗੁਰਪੁਰਬਾ,ਜਨਮ ਦਿਹਾੜੇ ਸਮਾਗਮਾ ਸਮੇਂ ਚਲਦੇ ਰਹਿਣਗੇ ਕਿਉਂ ਕਿ ਇਹ ਦਸਤਾਰ ਸਮਾਗਮ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣ ਰਹੇ ਹਨ। ਇਹਨਾਂ ਸਮਾਗਮਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਦਸਤਾਰਾਂ ਸਜਾਉਣਾ ਯੂਥ ਅਕਾਲੀ ਦਲ ਲਈ ਮਾਣ ਵਾਲੀ ਗੱਲ ਹੈ। ਕਿਉਂਕਿ ਇਸ ਦੋ ਦਿਨਾ ਦਸਤਾਰ ਲੰਗਰ ਵਿੱਚ 2780 ਦੇ ਕਰੀਬ ਨੌਜਵਾਨਾਂ ਵੱਲੋਂ ਦਸਤਾਰਾਂ ਸਜਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ।ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਇੰਚਾਰਜ ਹਰਿੰਦਰ ਸਿੰਘ,ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਖੇੜਾ,ਗਰਦੋਰ ਸਿੰਘ ਬਠਿੰਡਾ,ਪ੍ਰਭਜੋਤ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਰਿਚੀ, ਲਖਵੀਰ ਸਿੰਘ ਲੌਟ, ਦਵਿੰਦਰ ਸਿੰਘ ਮੰਡ, ਸੰਦੀਪ ਸਿੰਘ ਕਲੋਤਾ, ਅੰਮ੍ਰਿਤਪਾਲ ਸਿੰਘ ਲੰਗ, ਜਤਿੰਦਰ ਸਿੰਘ ਧਾਲੀਵਾਲ,ਪਲਵਿੰਦਰ ਸਿੰਘ ਸੋਮਲ,ਮਨਦੀਪ ਸਿੰਘ ਪਨੈਚ,ਰਾਣਾ ਆਦੇਸ਼ ਅਗੰਮਪੁਰ, ਜਥੇਦਾਰ ਸੁਰਜੀਤ ਸਿੰਘ ਬਰੌਗਾ,ਬਲਜਿੰਦਰ ਸਿੰਘ ਭੁੱਚੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ।

