ਦੇਸ਼-ਵਿਦੇਸ਼ਪੰਜਾਬ

ਕੇਂਦਰੀ ਮੰਤਰੀ ਮੰਡਲ ਵਿੱਚ 19 ਨਵੇਂ ਰਾਜ ਮੰਤਰੀ ਸ਼ਾਮਲ, ਸ੍ਰੀ ਪ੍ਰਕਾਸ਼ ਜਾਵਡੇਕਰ ਨੂੰ ਮਿਲਿਆ ਕੈਬਿਨੇਟ ਦਰਜਾ

15 ਨਵੇਂ ਮੰਤਰੀਆਂ ਨੂੰ ਵਿਧਾਨਕ ਤਜਰਬਾ; 10 ਮੰਤਰੀ ਕੇਂਦਰ ਤੇ ਸੂਬਾ ਸਰਕਾਰਾਂ ‘ਚ ਕੰਮ ਕਰ ਚੁੱਕੇ ਹਨ
9 ਨਵੇਂ ਮੰਤਰੀ ਪੋਸਟ-ਗਰੈਜੂਏਟ
ਨਵੀਂ ਦਿੱਲੀ 5 ਜੁਲਾਈ (ਮਧੂਸਾਰ ਬਿਊਰੋ)
ਕੇਂਦਰੀ ਮੰਤਰੀ ਮੰਡਲ ਦਾ ਅੱਜ ਵਿਸਥਾਰ ਕੀਤਾ ਗਿਆ ਅਤੇ ਉਸ ਵਿੱਚ 19 ਨਵੇਂ ਰਾਜ ਮੰਤਰੀ ਸ਼ਾਮਲ ਕੀਤੇ ਗਏ। ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਨਾਲ ਸਬੰਧਤ ਮਾਮਲਿਆਂ ਦੇ ਰਾਜ ਮੰਤਰੀ (ਆਜ਼ਾਦ ਚਾਰਜ) ਨੂੰ ਤਰੱਕੀ ਦੇ ਕੇ ਕੈਬਿਨੇਟ ਮੰਤਰੀ ਬਣਾ ਦਿੱਤਾ ਗਿਆ ਹੈ। ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ 20 ਮੰਤਰੀਆਂ ਨੂੰ ਆਪਣੇ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।

ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਸਹੁੰ-ਚੁਕਾਈ ਦੀ ਇਸ ਰਸਮ ਮੌਕੇ ਉੱਪ ਰਾਸ਼ਟਰਪਤੀ ਸ੍ਰੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਕੇਂਦਰੀ ਮੰਤਰੀ ਸ੍ਰੀ ਰਾਜਨਾਥ ਸਿੰਘ, ਸ੍ਰੀ ਅਰੁਣ ਜੇਟਲੀ, ਸ੍ਰੀ ਰਾਮਵਿਲਾਸ ਪਾਸਵਾਨ, ਸ੍ਰੀ ਅਨੰਤ ਗੀਤੇ, ਸ੍ਰੀ ਸਦਾਨੰਦ ਗੌੜਾ, ਸ੍ਰੀਮਤੀ ਸਮ੍ਰਿਤੀ ਈਰਾਨੀ, ਹੋਰ ਮੰਤਰੀ ਸਾਹਿਬਾਨ ਤੇ ਪਤਵੰਤੇ ਸੱਜਣ ਮੌਜੂਦ ਸਨ।
ਨਵੇਂ 19 ਮੰਤਰੀ ਦੇਸ਼ ਦੇ 10 ਸੂਬਿਆਂ ਤੋਂ ਹਨ, ਜਿਨ੍ਹਾਂ ਵਿੱਚੋਂ 15 ਨੂੰ ਸੰਸਦ ਅਤੇ ਸੂਬਾ ਵਿਧਾਨ ਸਭਾਵਾਂ ਵਿੱਚ ਕੰਮ ਕਰਨ ਦਾ ਵਿਧਾਨਕ ਤਜਰਬਾ ਹਾਸਲ ਹੈ ਅਤੇ ਉਨ੍ਹਾਂ ਵਿੱਚੋਂ 10 ਮੰਤਰੀ ਕੇਂਦਰ ਤੇ ਸੂਬਾ ਸਰਕਾਰਾਂ ਵਿੱਚ ਮੰਤਰੀਆਂ ਅਤੇ ਅਧਿਕਾਰੀਆਂ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਨਵੇਂ ਮੰਤਰੀਆਂ ਵਿੱਚੋਂ 9 ਪੋਸਟ-ਗਰੈਜੂਏਟ ਅਤੇ 7 ਗਰੈਜੂਏਟ ਹਨ; ਜਿਨ੍ਹਾਂ ਵਿੱਚੋਂ 7 ਕੋਲ ਕਾਨੂੰਨ ਦੀਆਂ ਡਿਗਰੀਆਂ ਹਨ, ਜਦ ਕਿ ਦੋ ਬਿਜ਼ਨਸ ਗਰੈਜੂਏਟ ਹਨ ਅਤੇ ਇੱਕ ਡਾੱਕਟਰ ਹੈ।
ਨਵੇਂ ਮੰਤਰੀਆਂ ਦੇ ਜੀਵਨ-ਵੇਰਵੇ ਨਿਮਨਲਿਖਤ ਅਨੁਸਾਰ ਹਨ:
ਨਵੇਂ ਕੈਬਿਨੇਟ ਮੰਤਰੀ:
ਨਾਮ: ਸ੍ਰੀ ਪ੍ਰਕਾਸ਼ ਜਾਵਡੇਕਰ
ਜਨਮ ਸਥਾਨ: ਪੁਣੇ, ਮਹਾਰਾਸ਼ਟਰ
ਜਨਮ ਮਿਤੀ: 30 ਜਨਵਰੀ, 1951
ਵਿਦਿਅਕ ਯੋਗਤਾ: ਬੀ. ਕਾੱਮ
ਚੋਣ ਹਲਕਾ: ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ
ਪਿਛਲਾ ਵਿਧਾਨਕ ਤਜਰਬਾ: 1990-2002 ਦੌਰਾਨ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ। 2008 ਤੱਕ ਰਾਜ ਸਭਾ ਦੇ ਮੈਂਬਰ।
ਪਿਛਲਾ ਪ੍ਰਸ਼ਾਸਕੀ ਤਜਰਬਾ: ਨਵੰਬਰ 2014 ਤੋਂ ਹੁਣ ਤੱਕ ਵਾਤਾਵਰਣ, ਜੰਗਲਾਤ ਤੇ ਜਲਵਾਯੂਤਬਦੀਲੀ ਨਾਲ ਸਬੰਧਤ ਮਾਮਲਿਆਂ ਦੇ ਮੰਤਰੀ (ਆਜ਼ਾਦ ਚਾਰਜ)।
ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ (ਆਜ਼ਾਦ ਚਾਰਜ) ਅਤੇ ਮਈ-ਨਵੰਬਰ 2014 ਦੌਰਾਨ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ।
1995-99 ਦੌਰਾਨ ਮਹਾਰਾਸ਼ਟਰ ਰਾਜ ਯੋਜਨਾਬੰਦੀ ਬੋਰਡ ਦੇ ਕਾਰਜਕਾਰੀ ਪ੍ਰਧਾਨ
ਰਾਜ ਮੰਤਰੀ:
ਨਾਮ: ਸ੍ਰੀ ਫੱਗਣ ਸਿੰਘ ਕੁਲਾਸਤੇ
ਜਨਮ ਸਥਾਨ: ਬਾਰਬਤੀ, ਜ਼ਿਲ੍ਹਾ ਮਾਂਡਲਾ, ਮੱਧ ਪ੍ਰਦੇਸ਼
ਜਨਮ ਮਿਤੀ: 18 ਮਈ, 1959
ਵਿਦਿਅਕ ਯੋਗਤਾ: ਐੱਮ.ਏ., ਬੀ.ਐੱਡ, ਐੱਲ.ਐੱਲ.ਬੀ.
ਚੋਣ ਹਲਕਾ: ਮਾਂਡਲਾ (ਅਨੁਸੂਚਿਤ ਜਾਤੀ) ਤੋਂ 16ਵੀਂ ਲੋਕ ਸਭਾ ਲਈ ਚੁਣੇ ਗਏ
ਪਿਛਲਾ ਵਿਧਾਨਕ ਤਜਰਬਾ: 1996-2004 ਦੌਰਾਨ ਰਾਜ ਸਭਾ ਮੈਂਬਰ ਰਹੇ
ਨਾਮ: ਸ੍ਰੀ ਐੱਸ.ਐੱਸ. ਆਹਲੂਵਾਲੀਆ
ਜਨਮ ਸਥਾਨ: ਜੇਕੇ ਨਗਰ, ਜ਼ਿਲ੍ਹਾ ਬਰਦਵਾਨ (ਪੱਛਮੀ ਬੰਗਾਲ)
ਜਨਮ ਮਿਤੀ: 04 ਜਲਾਈ, 1951
ਵਿਦਿਅਕ ਯੋਗਤਾ: ਬੀ.ਐੱਸ-ਸੀ., ਐੱਲ.ਐੱਲ.ਬੀ.
ਚੋਣ ਹਲਕਾ: ਦਾਰਜੀਲਿੰਗ (ਪੱਛਮੀ ਬੰਗਾਲ) ਤੋਂ 16ਵੀਂ ਲੋਕ ਸਭਾ ਲਈ ਚੁਣੇ ਗਏ
ਪਿਛਲਾ ਵਿਧਾਨਕ ਤਜਰਬਾ: 1986, 1992, 2000 ਅਤੇ 2006 ‘ਚ ਭਾਵ ਚਾਰ ਵਾਰ ਰਾਜ ਸਭਾ ਲਈ ਚੁਣੇ ਗਏ।
ਪਿਛਲਾ ਪ੍ਰਸ਼ਾਸਕੀ ਤਜਰਬਾ: ਸਤੰਬਰ 1995 ਤੋਂ ਮਈ 1996 ਤੱਕ ਸ਼ਹਿਰੀ ਮਾਮਲਿਆਂ, ਰੋਜ਼ਗਾਰ ਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਰਹੇ।
ਨਾਮ: ਸ੍ਰੀ ਰਾਜਨ ਗੋਹੇਨ
ਜਨਮ ਸਥਾਨ: ਨਾਗਾਓਂ, ਅਸਾਮ
ਜਨਮ ਮਿਤੀ: 26 ਨਵੰਬਰ, 1950
ਵਿਦਿਅਕ ਯੋਗਤਾ: ਬੀ.ਏ., ਐੱਲ.ਐੱਲ.ਬੀ.
ਚੋਣ ਹਲਕਾ: ਨਾੱਗੌਂਗ, ਅਸਾਮ ਤੋਂ 16ਵੀਂ ਲੋਕ ਸਭਾ ਲਈ ਚੁਣੇ ਗਏ
ਪਿਛਲਾ ਵਿਧਾਨਕ ਤਜਰਬਾ: 1999 ਤੋਂ ਲੈ ਕੇ ਹੁਣ ਤੱਕ ਚੌਥੀ ਵਾਰ ਲੋਕ ਸਭਾ ਮੈਂਬਰ ਬਣੇ।
ਨਾਮ: ਸ੍ਰੀ ਸੀ.ਆਰ. ਚੌਧਰੀ
ਜਨਮ ਸਥਾਨ: ਧੰਧਲਾਸ, ਨਾਗੌਰ, ਰਾਜਸਥਾਨ
ਜਨਮ ਮਿਤੀ: 1 ਮਾਰਚ, 1948
ਵਿਦਿਅਕ ਯੋਗਤਾ: ਐੱਮ.ਏ.
ਚੋਣ ਹਲਕਾ: ਨਾਗੌਰ ਤੋਂ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਹੇ
ਪਿਛਲਾ ਪ੍ਰਸ਼ਾਸਕੀ ਤਜਰਬਾ: ਰਾਜਸਥਾਨ ਪ੍ਰਸ਼ਾਸਕੀ ਸੇਵਾ ਦੇ ਅਧਿਕਾਰੀ
ਨਾਮ: ਮਨਸੁਖ ਲਕਸ਼ਮਣਭਾਈ ਮਾਂਡਵੀਆ
ਜਨਮ ਸਥਾਨ: ਹਨੋਲ, ਜ਼ਿਲ੍ਹਾ ਭਾਵਨਗਰ, ਗੁਜਰਾਤ
ਜਨਮ ਮਿਤੀ: 1 ਜੂਨ, 1972
ਵਿਦਿਅਕ ਯੋਗਤਾ: ਹਾਇਰ ਸੈਕੰਡਰੀ
ਚੋਣ ਹਲਕਾ: 2012 ਤੋਂ ਰਾਜ ਸਭਾ ਮੈਂਬਰ
ਪਿਛਲਾ ਵਿਧਾਨਕ ਤਜਰਬਾ: 2002 ਤੋਂ 2007 ਤੱਕ ਗੁਜਰਾਤ ਵਿਧਾਨ ਸਭਾ ਦੇ ਮੈਂਬਰ ਰਹੇ।
ਨਾਮ: ਸ੍ਰੀ ਵਿਜੇ ਗੋਇਲ
ਜਨਮ ਸਥਾਨ: ਦਿੱਲੀ
ਵਿਦਿਅਕ ਯੋਗਤਾ: ਐੱਮ. ਕਾੱਮ, ਐੱਲ.ਐੱਲ.ਬੀ.
ਚੋਣ ਹਲਕਾ: ਰਾਜਸਥਾਨ ਤੋਂ ਰਾਜ ਸਭਾ ਮੈਂਬਰ
ਪਿਛਲਾ ਵਿਧਾਨਕ ਤਜਰਬਾ: ਉਹ 11ਵੀਂ, 12ਵੀਂ ਅਤੇ 13ਵੀਂ ਲੋਕ ਸਭਾ ਲਈ ਦਿੱਲੀ ਦੇ ਸਦਰ ਤੇ ਚਾਂਦਨੀ ਚੌਕ ਚੋਣ ਹਕਿਆਂ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ।
ਪਿਛਲਾ ਪ੍ਰਸ਼ਾਸਕੀ ਤਜਰਬਾ: ਭਾਰਤ ਸਰਕਾਰ ਦੇ ਕਿਰਤ, ਸੰਸਦੀ ਮਾਮਲਿਆਂ, ਅੰਕੜੇ ਤੇ ਪ੍ਰੋਗਰਾਮ ਲਾਗੂ ਕਰਨ ਅਤੇ ਯੁਵਾ ਮਾਮਲਿਆਂ ਤੇ ਖੇਡਾਂ ਬਾਰੇ ਕੇਂਦਰੀ ਰਾਜ ਮੰਤਰੀ
ਨਾਮ: ਸ੍ਰੀ ਅਰਜੁਨ ਰਾਮ ਮੇਘਵਾਲ
ਜਨਮ ਸਥਾਨ: ਪਿੰਡ ਕਿਸ਼ਮੀਦੇਸ਼ਰ, ਜ਼ਿਲ੍ਹਾ ਬੀਕਾਨੇਰ (ਰਾਜਸਥਾਨ)
ਜਨਮ ਮਿਤੀ: 20 ਦਸੰਬਰ, 1953
ਵਿਦਿਅਕ ਯੋਗਤਾ: ਐੱਮ.ਏ., ਐੱਲ.ਐੱਲ.ਬੀ., ਐੱਮ.ਬੀ.ਏ.
ਚੋਣ ਹਲਕਾ: ਬੀਕਾਨੇਰ (ਅਨੁਸੂਚਿਤ ਜਾਤੀ), ਰਾਜਸਥਾਨ ਤੋਂ 16ਵੀਂ ਲੋਕ ਸਭਾ ਲਈ ਚੁਣੇ ਗਏ
ਪਿਛਲਾ ਵਿਧਾਨਕ ਤਜਰਬਾ: 15ਵੀਂ ਲੋਕ ਸਭਾ ਲਈ ਚੁਣੇ ਗਏ
ਪਿਛਲਾ ਪ੍ਰਸ਼ਾਸਕੀ ਤਜਰਬਾ: ਸੇਵਾ-ਮੁਕਤ ਆਈ.ਏ.ਐੱਸ. ਅਧਿਕਾਰੀ
ਨਾਮ: ਸ੍ਰੀ ਰਾਮਦਾਸ ਅਠਾਵਲੇ
ਜਨਮ ਸਥਾਨ: ਅਗਲਗਾਓਂ, ਜ਼ਿਲ੍ਹਾ ਸਾਂਗਲੀ, ਮਹਾਰਾਸ਼ਟਰ
ਜਨਮ ਮਿਤੀ: 25 ਦਸੰਬਰ, 1959
ਅਕਾਦਮਿਕ ਯੋਗਤਾ: ਅੰਡਰ ਗਰੈਜੂਏਟ
ਚੋਣ ਹਲਕਾ: 2014 ਤੋਂ ਮਹਾਰਾਸ਼ਟਰ ਤੋਂ ਰਾਜ ਸਭਾ ਮੈਂਬਰ
ਪਿਛਲਾ ਵਿਧਾਨਕ ਤਜਰਬਾ: ਦੋ ਵਾਰ ਲੋਕ ਸਭਾ ਮੈਂਬਰ ਰਹੇ
ਨਾਮ: ਸ੍ਰੀਮਤੀ ਅਨੁਪ੍ਰਿਆ ਸਿੰਘ ਪਟੇਲ
ਜਨਮ ਸਥਾਨ: ਕਾਨਪੁਰ, ਉੱਤਰ ਪ੍ਰਦੇਸ਼
ਜਨਮ ਮਿਤੀ: 21 ਅਪ੍ਰੈਲ, 1981
ਵਿਦਿਅਕ ਯੋਗਤਾ: ਬੀ.ਏ., ਐੱਮ.ਬੀ.ਏ.
ਚੋਣ ਹਲਕਾ: ਮਿਰਜ਼ਾਪੁਰ, ਉੱਤਰ ਪ੍ਰਦੇਸ਼ ਤੋਂ ਪਹਿਲੀ ਵਾਰ 16ਵੀਂ ਲੋਕ ਸਭਾ ਲਈ ਚੁਣੇ ਗਏ
ਪਿਛਲਾ ਵਿਧਾਨਕ ਤਜਰਬਾ: 2012-14 ਤੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ
ਨਾਮ: ਅਨਿਲ ਮਾਧਵ ਦਵੇ
ਜਨਮ ਸਥਾਨ: ਬਾਰਨਗਰ, ਉਜੈਨ, ਮੱਧ ਪ੍ਰਦੇਸ਼
ਜਨਮ ਮਿਤੀ: 6 ਜੁਲਾਈ, 1956
ਵਿਦਿਅਕ ਯੋਗਤਾ: ਐੱਮ. ਕਾੱਮ
ਚੋਣ ਹਲਕਾ: ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ
ਪਿਛਲਾ ਵਿਧਾਨਕ ਤਜਰਬਾ: 2009 ਅਤੇ 2010 ਵਿੱ ਦੋ ਵਾਰ ਰਾਜ ਸਭਾ ਲਈ ਚੁਣੇ ਗਏ
ਨਾਮ: ਸ੍ਰੀ ਪੀ.ਪੀ. ਚੌਧਰੀ
ਜਨਮ ਸਥਾਨ: ਭਾਵੀ, ਜ਼ਿਲ੍ਹਾ ਜੋਧਪੁਰ (ਰਾਜਸਥਾਨ)
ਜਨਮ ਮਿਤੀ: 12 ਜੁਲਾਈ, 1953
ਵਿਦਿਅਕ ਯੋਗਤਾ: ਬੀ.ਐੱਸ-ਸੀ., ਐੱਲ.ਐੱਲ.ਬੀ.
ਚੋਣ ਹਲਕਾ: ਪਾਲੀ
ਨਾਮ: ਡਾ. ਸੁਭਾਸ਼ ਰਾਮਰਾਓ ਭਾਮਰੇ
ਜਨਮ ਮਿਤੀ: ਮਲਪੁਰ, ਜ਼ਿਲ੍ਹਾ ਧੁਲੇ (ਮਹਾਰਾਸ਼ਟਰ)
ਜਨਮ ਮਿਤੀ: 11 ਸਤੰਬਰ, 1953
ਵਿਦਿਅਕ ਯੋਗਤਾ: ਐੱਮ.ਬੀ.ਬੀ.ਐੱਸ., ਐੱਮ.ਐੱਸ. (ਜਨਰਲ ਸਰਜਰੀ ਅਤੇ ਸੁਪਰ ਸਪੈਸ਼ਲਾਇਜ਼ੇਸ਼ਨ-ਔਨਕੋ-ਸਰਜਨ), ਗ੍ਰਾਂਟ ਮੈਡੀਕਲ ਕਾਲਜ (ਮੁੰਬਈ), ਜੇ.ਜੇ. ਹਸਪਤਾਲ ਮੁੰਬਈ, ਟਾਟਾ ਕੈਂਸਰ ਹਸਪਤਾਲ ਮੁੰਬਈ ਤੋਂ ਸਿੱਖਿਆ ਹਾਸਲ ਕੀਤੀ
ਚੋਣ ਹਲਕਾ: ਧੁਲੇ
ਨਾਮ: ਐੱਮ.ਜੇ. ਅਕਬਰ
ਜਨਮ ਮਿਤੀ: ਕਲਕੱਤਾ, ਹੁਣ ਕੋਲਕਾਤਾ
ਜਨਮ ਮਿਤੀ: 11 ਜਨਵਰੀ, 1951
ਵਿਦਿਅਕ ਯੋਗਤਾ: ਬੀ.ਏ. (ਆੱਨਰਜ਼) ਅੰਗਰੇਜ਼ੀ, ਪ੍ਰੈਜ਼ੀਡੈਂਸੀ ਕਾਲਜ, ਕਲਕੱਤਾ ਤੋਂ
ਚੋਣ ਹਲਕਾ: ਝਾਰਖੰਡ ਤੋਂ ਰਾਜ ਸਭਾ ਲਈ ਚੁਣੇ ਗਏ
ਪਿਛਲਾ ਵਿਧਾਨਕ ਤਜਰਬਾ: ਉਹ 1989 ਤੋਂ 1991 ਤੱਕ ਕਿਸ਼ਨਗੰਜ ਤੋਂ ਲੋਕ ਸਭਾ ਦੇ ਮੈਂਬਰ ਰਹੇ ਸਨ।
ਨਾਮ: ਸ੍ਰੀ ਰਮੇਸ਼ ਚੰਡੱਪਾ ਜਿਗਾਜਿਨਾਗੀ
ਜਨਮ ਸਥਾਨ: ਅਥਾਰਗਾ, ਬੀਜਾਪੁਰ, ਕਰਨਾਟਕ
ਜਨਮ ਮਿਤੀ: 28 ਜੂਨ, 1952
ਵਿਦਿਅਕ ਯੋਗਤਾ: ਬੀ.ਏ.
ਚੋਣ ਹਲਕਾ: ਬੀਜਾਪੁਰ, ਕਰਨਾਟਕ
ਪਿਛਲਾ ਵਿਧਾਨਕ ਤਜਰਬਾ: 1998 ਤੋਂ ਹੁਣ ਤੱਕ ਪੰਜ ਵਾਰ ਲੋਕ ਸਭਾ ਮੈਂਬਰ ਰਹੇ। 1983 ਤੋਂ 1998 ਤੱਕ ਤਿੰਨ ਕਾਰਜ-ਕਾਲਾਂ ਲਈ ਕਰਨਾਟਕ ਵਿਧਾਨ ਸਭਾ ਦੇ ਮੈਂਬਰ ਰਹੇ।
ਪਿਛਲਾ ਪ੍ਰਸ਼ਾਸਕੀ ਤਜਰਬਾ: ਕਰਨਾਟਕ ਸਰਕਾਰ ਵਿੱਚ ਗ੍ਰਹਿ ਤੇ ਆਬਕਾਰੀ ਰਾਜ ਮੰਤਰੀ, ਸਮਾਜ ਭਲਾਈ ਅਤੇ ਮਾਲ ਬਾਰੇ ਕੈਬਿਨੇਟ ਮੰਤਰੀ
ਨਾਮ: ਸ੍ਰੀ ਜਸਵੰਤਸਿੰਹ ਸੁਮਨਭਾਈ ਭਭੌਰ
ਜਨਮ ਸਥਾਨ: ਦਾਸਾ, ਜ਼ਿਲ੍ਹਾ ਦਾਹੌਦ (ਗੁਜਰਾਤ)
ਜਨਮ ਮਿਤੀ: 22 ਅਗਸਤ, 1966
ਵਿਦਿਅਕ ਯੋਗਤਾ: ਬੀ.ਏ.
ਚੋਣ ਹਲਕਾ: ਦਾਹੌਦ, ਗੁਜਰਾਤ
ਪਿਛਲਾ ਵਿਧਾਨਕ ਤਜਰਬਾ: 1995 ਤੋਂ 2014 ਤੱਕ ਪੰਜ ਵਾਰ ਗੁਜਰਾਤ ਵਿਧਾਨ ਸਭਾ ਦੇ ਮੈਂਬਰ ਰਹੇ
ਪਿਛਲਾ ਪ੍ਰਸ਼ਾਸਕੀ ਤਜਰਬਾ, ਗੁਜਰਾਤ ਸਰਕਾਰ ਵਿੱਚ ਖ਼ੁਰਾਕ ਤੇ ਸਿਵਲ ਸਪਲਾਈ ਮਾਮਲਿਆਂ ਦੇ ਉਪ ਮੰਤਰੀ, ਸਿਹਤ ਤੇ ਪਰਿਵਾਰ ਭਲਾਈ, ਜੰਗਲਾਤ ਤੇ ਵਾਤਾਵਰਣ, ਕਬਾਇਲੀ ਵਿਕਾਸ, ਦਿਹਾਤੀ ਵਿਕਾਸ, ਕਿਰਤ ਤੇ ਰੋਜ਼ਗਾਰ ਅਤੇ ਪੰਚਾਇਤ ਤੇ ਦਿਹਾਤੀ ਮਕਾਨ ਉਸਾਰੀ ਨਾਲ ਸਬੰਧਤ ਮਾਮਲਿਆਂ ਦੇ ਰਾਜ ਮੰਤਰੀ
ਨਾਮ: ਡਾ. ਮਹੇਂਦਰ ਨਾਥ ਪਾਂਡੇ
ਜਨਮ ਸਥਾਨ: ਪਿੰਡ ਪਾਖਾਪੁਰ, ਜ਼ਿਲ੍ਹਾ ਗ਼ਾਜ਼ੀਪੁਰ, ਉੱਤਰ ਪ੍ਰਦੇਸ਼
ਜਨਮ ਮਿਤੀ: 15 ਅਕਤੂਬਰ, 1957
ਵਿਦਿਅਕ ਯੋਗਤਾ: ਪੱਤਰਕਾਰੀ ਵਿੱਚ ਐੱਮ.ਏ. ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੀ-ਐੱਚ.ਡੀ.
ਚੋਣ ਹਲਕਾ: ਚੰਦੌਲੀ, ਉੱਤਰ ਪ੍ਰਦੇਸ਼
ਪਿਛਲਾ ਵਿਧਾਨਕ ਤਜਰਬਾ: 1991 ਤੋਂ 1992 ਅਤੇ 1996 ਤੋਂ 2002 ਤੱਕ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ
ਪਿਛਲਾ ਪ੍ਰਸ਼ਾਸਕੀ ਤਜਰਬਾ: ਉੱਤਰ ਪ੍ਰਦੇਸ਼ ਸਰਕਾਰ ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਯੋਜਨਾਬੰਦੀ ਤੇ ਪੰਚਾਇਤੀ ਰਾਜ ਬਾਰੇ ਰਾਜ ਮੰਤਰੀ।
ਨਾਮ ਸ੍ਰੀ ਪਰਸੋਤਮ ਰੁਪਾਲਾ
ਜਨਮ ਸਥਾਨ: ਈਸਵਰੀਆ, ਜ਼ਿਲ੍ਹਾ ਅਮਰੇਲੀ (ਗੁਜਰਾਤ)
ਜਨਮ ਮਿਤੀ: 1 ਅਕਤੂਬਰ, 1954
ਵਿਦਿਅਕ ਯੋਗਤਾ: ਬੀ.ਐੱਸ-ਸੀ. ਅਤੇ ਬੀ.ਐਡ.
ਚੋਣ ਹਲਕਾ: ਜੂਨ 2016 ਤੋਂ ਗੁਜਰਾਤ ਤੋਂ ਰਾਜ ਸਭਾ ਮੈਂਬਰ
ਪਿਛਲਾ ਵਿਧਾਨਕ ਤਜਰਬਾ: 2008-09 ਦੌਰਾਨ ਰਾਜ ਸਭਾ ਮੈਂਬਰ। 1991 ਤੋਂ ਤਿੰਨ ਵਾਰ ਲਗਾਤਾਰ ਗੁਜਰਾਤ ਵਿਧਾਨ ਸਭਾ ਦੇ ਮੈਂਬਰ ਰਹੇ।
ਪਿਛਲਾ ਪ੍ਰਸ਼ਾਸਕੀ ਤਜਰਬਾ: ਗੁਜਰਾਤ ਸਰਕਾਰ ਵਿੱਚ ਨਰਮਦਾ, ਸਿੰਚਾਈ ਤੇ ਜਲ ਸਪਲਾਈ ਅਤੇ ਖੇਤੀਬਾੜੀ ਨਾਲ ਸਬੰਧਤ ਮਾਮਲਿਆਂ ਬਾਰੇ ਕੈਬਿਨੇਟ ਮੰਤਰੀ
ਨਾਮ: ਸ੍ਰੀ ਅਜੇ ਤਾਮਤਾ
ਜਨਮ ਸਥਾਨ: ਅਲਮੋੜਾ, ਉੱਤਰਾਖੰਡ
ਜਨਮ ਮਿਤੀ: 16 ਜੁਲਾਈ, 1972
ਵਿਦਿਅਕ ਯੋਗਤਾ: ਇੰਟਰਮੀਡੀਏਟ (ਸਾਇੰਸ)
ਚੋਣ ਹਲਕਾ: ਅਲਮੋੜਾ (ਅਨੁਸੂਚਿਤ ਜਾਤੀ), ਉੱਤਰਾਖੰਡ ਤੋਂ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ
ਪਿਛਲਾ ਵਿਧਾਨਕ ਤਜਰਬਾ: 2007-12 ਅਤੇ 2012-14 ਦੌਰਾਨ ਉੱਤਰਾਖੰਡ ਵਿਧਾਨ ਸਭਾ ਦੇ ਦੋ ਵਾਰ ਮੈਂਬਰ ਬਣੇ
ਪਿਛਲਾ ਪ੍ਰਸ਼ਾਸਕੀ ਤਜਰਬਾ: 2008-09 ਦੌਰਾਨ ਉੱਤਰਾਖੰਡ ਸਰਕਾਰ ਵਿੱਚ ਕੈਬਿਨੇਟ ਮੰਤਰੀ ਅਤੇ 2007-08 ਦੌਰਾਨ ਰਾਜ ਮੰਤਰੀ ਰਹੇ।
ਨਾਮ: ਸ੍ਰੀਮਤੀ ਕ੍ਰਿਸ਼ਨਾ ਰਾਜ
ਜਨਮ ਸਥਾਨ: ਫ਼ੈਜ਼ਾਬਾਦ, ਉੱਤਰ ਪ੍ਰਦੇਸ਼
ਜਨਮ ਮਿਤੀ: 22 ਫ਼ਰਵਰੀ, 1967
ਵਿਦਿਅਕ ਯੋਗਤਾ: ਅਵਧ ਯੂਨੀਵਰਸਿਟੀ ਤੋਂ ਐੱਮ.ਏ.
ਚੋਣ ਹਲਕਾ: ਸ਼ਾਹਜਹਾਨਪੁਰ (ਅਨੁਸੂਚਿਤ ਜਾਤੀ), ਉੱਤਰ ਪ੍ਰਦੇਸ਼ ਤੋਂ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ
ਪਿਛਲਾ ਵਿਧਾਨਕ ਤਜਰਬਾ: 1996-2002 ਅਤੇ 2007-2012 ਦੌਰਾਨ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਦੋ ਵਾਰ ਮੈਂਬਰ ਚੁਣੇ ਗਏ।

Leave a Reply

Your email address will not be published. Required fields are marked *