ਰਿਆਤ ਬਾਹਰਾ ਦੇ ਵਿਦਿਆਰਥੀਆਂ ਨੇ ਬਣਾਈ ਕਾਗਜ਼ ਨੂੰ ਰਿਸਾਇਕਲ ਕਰਨ ਵਾਲੀ ਮਸ਼ੀਨ
ਪਟਿਆਲਾ, 7 ਜੁਲਾਈ (ਮਧੂਸਾਰ ਬਿਊਰੋ)
ਰਿਆਤ ਬਾਹਰਾ ਪਟਿਆਲਾ ਕੈਂਪਸ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਇਕ ਮਸ਼ੀਨ ਡਿਜਾਇਨ ਅਤੇ ਡਿਵੈਲਪ ਕੀਤੀ ਹੈ, ਜੋ ਬੇਕਾਰ ਕਾਗਜ਼ ਨੂੰ ਰਿਸਾਇਕਲ ਕਰਨ ਵਿੱਚ ਮਦਦ ਕਰੇਗੀ।
ਬੇਕਾਰ ਹੋ ਚੁੱਕੇ ਕਾਗਜ਼ ਨੂੰ ਜਮੀਨ ਵਿਚ ਦਬਾ ਦੇਣ ਤੋਂ ਮਿਥੇਨ ਗੈਸ ਨਿਕਲਦੀ ਹੈ, ਜੋ ਵਾਤਾਵਰਣ ਦੇ ਲਈ ਕਾਰਬਨ ਡਾਈਅਆਕਸਾਇਡ ਤੋਂ 23 ਗੁਣਾ ਜਿਆਦਾ ਖਤਰਨਾਕ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੋਜੈਕਟ ਸਟੂਡੈਂਟਸ ਨੇ ਇਹ ਮਸ਼ੀਨ ਮਾਡਲ ਤਿਆਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪਸ ਡਾਇਰੈਕਟਰ ਡਾ. ਪਿਯੁਸ਼ ਵਰਮਾ ਨੇ ਦੱਸਿਆ ਕਿ ਕਾਗਜ਼ ਨੂੰ ਰਿਸਾਇਕਲ ਕਰਨ ਤੋਂ ਕਾਰਬਨ ਡਾਈਆਕਸਾਈਡ ਦਾ ਉਤਸਰਗ 55 ਫੀਸਦੀ ਤੱਕ ਘੱਟ ਹੋ ਸਕਦਾ ਹੈ ਅਤੇ ਤਾਂ ਹੋਰ ਪੇਪਰ ਫਾਈਬਰ ਚਾਰ ਤੋਂ ਪੰਜ ਬਾਰ ਤੱਕ ਰਿਸਾਇਕਲ ਕੀਤਾ ਜਾ ਸਕਦਾ ਹੈ।
ਇਹ ਮਾਡਲ ਮਸ਼ੀਨ ਕਿਸੇ ਅਸਲ ਦੇ ਪੇਪਰ ਮਿਲ ਪਲਾਂਟ ਦੀ ਹੀ ਤਰ੍ਹਾਂ 220 ਵੋਲਟ ਏ.ਸੀ. ਮੇਨ ਪਾਵਰ ਸਪਲਾਈ ਪਰ ਕੰਮ ਕਰਦਾ ਹੈ। ਇਹ ਮੋਟਰ ਟਚ ਰੋਲ ਨੂੰ ਘੁਮਾਉਣ ਵਿਚ ਸਹਾਇਕ ਹੁੰਦੀ ਹੈ ਅਤੇ ਫਿਰ ਦੋ ਐਮ.ਜੀ. ਡਰਾਇਅਰ ਗਰਮ ਹੋ ਜਾਂਦਾ ਹੈ ਅਤੇ ਪਲਪ ਨੂੰ ਸੁਖਾ ਦਿੰਦੇ ਹਨ, ਜੋ ਪਹਿਲਾਂ ਤੋਂ ਹੀ ਇਸਤੇਮਾਲ ਕੀਤੇ ਜਾ ਚੁੱਕੇ ਕਾਗਜ਼ ਵਿਚ ਪਾਣੀ ਅਤੇ ਕੈਮੀਕਲ ਮਿਲਕੇ ਤਿਆਰ ਹੋ ਚੁੱਕਾ ਹੁੰਦਾ ਹੈ। ਇਸ ਮਸ਼ੀਨ ਨੂੰ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਹਰਵਿੰਦਰ, ਸੰਜੀਵ, ਸ਼ੁਭਮ, ਆਯੁਸ਼ ਅਤੇ ਅਮਨ ਨੇ ਮਿਲਕੇ ਤਿਆਰ ਕੀਤਾ ਹੈ।
ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਸ.ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਰਿਆਤ ਬਾਹਰਾ ਪਟਿਆਲਾ ਕੈਂਪਸ ਦੇ ਸਟੂਡੈਂਟਸ ਵਾਤਾਵਰਣ ਨੂੰ ਲੈਕੇ ਸਤਰਕ ਹਨ ਅਤੇ ਕੈਂਪਸ ਨੂੰ ਸਾਫ ਸੁਥਰਾ ਰੱਖਣ ਵਿਚ ਪੂਰੀ ਤਰ੍ਹਾਂ ਸਹਾਇਤਾ ਦਿੰਦੇ ਹਨ। ਰਿਸਾਇਕਲ ਕੀਤੇ ਗਏ ਕਾਗਜ਼ ਦੇ ਇਸਤੇਮਾਲ ਨੂੰ ਯੂਨਾਇਟੇਡ ਨੇਂਸ਼ਨ ਐਨਵਾਇਰਮੈਂਟ ਪ੍ਰੋਗਰਾਮ ਨੇ ਵੀ ਪ੍ਰੋਤਸ਼ਾਹਿਤ ਕੀਤਾ ਸੀ। ਕਿਸੇ ਵੀ ਸੰਗਠਨ ਦੇ ਲਈ ਰਿਸਾਇਕਲ ਕੀਤਾ ਗਿਆ ਕਾਗਜ਼ ਇਕ ਸੰਪਤੀ ਦੀ ਤਰ੍ਹਾਂ ਸਾਬਿਤ ਹੋ ਸਕਦਾ ਹੈ। ਸ. ਬਾਹਰਾ ਨੇ ਇਸ ਬਿਹਤਰੀਨ ਮਾਡਲ ਦੇ ਲਈ ਵਿਦਿਆਰਥੀਆਂ, ਪਾਲੀਟੈਕਨਿਕ ਦੇ ਪ੍ਰਿੰਸੀਪਲ ਅਤੇ ਕੈਂਪਸ ਡਾਇਰੈਕਟਰ ਨੂੰ ਵਧਾਈ ਦਿੱਤੀ।

