ਸੰਜੀਵ ਸ਼ਰਮਾ ਬਿੱਟੂ ਨੂੰ ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ
ਪਟਿਆਲਾ 7 ਜੁਲਾਈ (ਮਧੂਸਾਰ ਬਿਊਰੋ) ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸਦੀਪ ਮਲਹੋਤਰਾ ਅਤੇ ਯੂਥ ਕਾਂਗਰਸ ਜਿਲਾ ਪਟਿਆਲਾ ਦੇ ਸਪੋਕਸਮੈਨ ਰਾਜੇਸ਼ ਗੁਪਤਾ ਲੱਕੀ ਦੀ ਅਗਵਾਈ ਹੇਠ ਇਕੱਠ ਕੀਤਾ ਗਿਆ।
ਇਸ ਮੌਕੇ ਯੂਥ ਕਾਂਗਰਸੀ ਆਗੂਆਂ ਨੇ ਸੰਜੀਵ ਸ਼ਰਮਾ ਬਿੱਟੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਲੋਕਲ ਬਾਡੀ ਸੈਲ ਦਾ ਪ੍ਰਦੇਸ਼ ਚੇਅਰਮੈਨ ਨਿਯੁਕਤ ਹੋਣ ਤੇ, ਪ੍ਰਨੀਤ ਕੌਰ ਦਾ ਧੰਨਵਾਦ ਕਰਦੇ ਹੋਏ ਸੰਜੀਵ ਬਿੱਟੂ ਅਤੇ ਪ੍ਰਨੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਸੰਦੀਪ ਮਲਹੋਤਰਾ ਅਤੇ ਰਾਜੇਸ਼ ਲੱਕੀ ਨੇ ਬੋਲਦੇ ਹੋਏ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇੱਕ ਮਿਹਨਤੀ ਅਤੇ ਇਮਾਨਦਾਰੀ ਕਾਂਗਰਸੀ ਆਗੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੱਡੀ ਜਿੰਮੇਵਾਰੀ ਦੇ ਕੇ ਨਵਾਜਿਆ ਹੈ। ਇਸ ਨਾਲ ਪਟਿਆਲਾ ਕਾਂਗਰਸ ਦਾ ਕੱਦ ਹੋਰ ਉੱਚਾ ਹੋਇਆ ਹੈ ਅਤੇ ਸਮੂਹ ਕਾਂਗਰਸੀਆਂ ਵਿਚ ਖੁਸ਼ੀ ਦੀ ਲਹਿਰ ਹੈ।ਇਸ ਮੋਕੇ ਸੰਜੀਵ ਬਿੱਟੂ ਨੇ ਪ੍ਰਨੀਤ ਕੌਰ ਅਤੇ ਸਮੂਹ ਕਾਂਗਰਸੀ ਆਗੂਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ। ਇਸ ਮੋਕੇ ਗਿੰਨੀ ਨਾਗਪਾਲ, ਵਿਜੇ ਕੁਮਾਰ ਕੂਕਾ, ਅਨੁਜ਼ ਖੋਸਲਾ, ਜਿੰਮੀ ਗੁਪਤਾ,ਰੋਹਿਤ ਗੁਪਤਾ,ਸਚਿਨ ਢੰਡ,ਵਿੱਕੀ ਠਠੇਰਾ, ਮੰਦੀਪ ਵਰਮਾ,ਵਿਸ਼ਾਲ ਸ਼ਰਮਾ, ਵਿਕਾਸ ਸ਼ਰਮਾ, ਸ਼ੁਭਾਕਰ ਵਰਮਾ, ਰਣਵੀਰ ਸਿੰਘ ਕਾਟੀ,ਪ੍ਰਵੀਨ ਸੋਖਲ, ਅਨਿਲ ਕੁਮਾਰ, ਹਰਸ਼ ਭਾਰਦਵਾਜ ਆਦਿ ਯੂਥ ਕਾਂਗਰਸੀ ਆਗੂ ਅਤੇ ਕਾਂਗਰਸੀ ਅਹੁੱਦੇਦਾਰ ਮੋਕੇ ਤੇ ਹਾਜਰ ਸਨ

