ਪਟਿਆਲਾ

ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨੋਲੋਜੀ ਪਟਿਆਲਾ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ |

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪਟਿਆਲਾ ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ |ਇਸ ਸਮੇਂ ਗੁਰੂ ਨਾਨਕ ਇੰਸਟੀਚਿਊਟ ਦੇ ਡਾਇਰੈਕਟਰ ਡਾ.ਸੁਭਾਸ਼ ਡਾਵਰ ਜੀ ਦੁਆਰਾ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਲੋਹੜੀ ਦਾ ਤਿਉਹਾਰ ਸਭ ਤੋਂ ਪੁਰਾਣਾ ਅਤੇ ਪ੍ਰਸਿੱਧ ਤਿਉਹਾਰ ਹੈ ਕਿਉਂਕਿ ਪੰਜਾਬ ਵਿੱਚ ਲੋਕ ਲੋਹੜੀ ਤੋਂ ਬਾਅਦ ਹੀ ਨਵਾਂ ਸਾਲ ਮਨਾਉਂਦੇ ਹਨ | ਉਸ ਤੋਂ ਬਾਅਦ ਓਪਰੇਸ਼ਨ ਥੀਏਟਰ ਦੇ ਅਧਿਆਪਕ ਮਿਸ ਸੁਮਨ ਬਾਲਾ ਦੁਆਰਾ ਵਿਦਿਆਰਥੀਆਂ ਨੂੰ ਲੋਹੜੀ ਦਾ ਤਿਉਹਾਰ ਮਨਾਉਣ ਦਾ ਮਹੱਤਵ ਦਰਸਾਇਆ ਗਿਆ |ਉਹਨਾਂ ਦੁਆਰਾ ਵਿਦਿਆਰਥੀਆਂ ਨੂੰ ਲੋਹੜੀ ਕਿਉਂ ਮਨਾਈ ਜਾਂਦੀ ਹੈ ਇਹ ਕਥਾ ਵੀ ਸੁਣਾਈ ਗਈ | ਸਮੂਹ ਵਿਦਿਆਰਥੀਆਂ ਵਲੋਂ ਲੋਹੜੀ ਦਾ ਗੀਤ ਗਾਇਆ ਗਿਆ ‘ ਸੁੰਦਰੀਏ ਮੁੰਦਰੀਏ ਹੋ , ਤੇਰਾ ਕੌਣ ਵਿਚਾਰਾ ਹੋ ,ਦੁਲਹਾ ਭੱਟੀ ਵਾਲਾ ਹੋ…….ਇਸ ਗੀਤ ਨੂੰ ਗਾਂ ਕੇ ਸਾਰਿਆਂ ਵਲੋਂ ਲੋਹੜੀ ਮਾਤਾ ਦਾ ਮੱਥਾ ਟੇਕਿਆ ਗਿਆ |

ਫਿਰ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਬੋਲੀਆਂ ,ਭੰਗੜਾ ਅਤੇ ਡਾਂਸ ਕੀਤਾ ਗਿਆ |ਇੰਸਟੀਚਿਊਟ ਦੇ ਅਧਿਆਪਕ ਮਿਸ ਅਮਰਪਾਲ ਕੌਰ ਦੁਆਰਾ ਕਾਲਜ ਦੇ ਪੇਪਰਾਂ ਵਿੱਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ |ਜਿਸ ਵਿੱਚ ਮੈਡੀਕਲ ਲੈਬੋਰਟਰੀ ਟੈਕਨੋਲੋਜੀ ਦੀ ਵਿਦਿਆਰਥਣ ਹਰਜੋਤ ਕੌਰ ,ਕਿਰਨ ਅਤੇ ਕਮਲਪ੍ਰੀਤ ਕੌਰ ਸਨ |ਓਪਰੇਸ਼ਨ ਥੀਏਟਰ ਕੋਰਸ ਵਿੱਚੋ ਰਵਨੀਤ ਕੌਰ ,ਪਰਮੀਤ ਕੌਰ ਅਤੇ ਕੋਮਲਪ੍ਰੀਤ ਕੌਰ ਸਨ | ਫਿਜੀਓਥੈਰਪੀ ਕੋਰਸ ਵਿੱਚੋ :-ਸੁੱਖਚੈਨ ਗਿੱਲ , ਗੁਰਲੀਨ ਕੌਰ ਅਤੇ ਗੀਤਾ ਸਨ | ਇਹਨਾਂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿੱਚ ਇੰਸਟੀਚਿਊਟ ਦੇ ਡਾਇਰੈਕਟਰ ਡਾ.ਸੁਭਾਸ਼ ਡਾਵਰ ਜੀ ਦੁਆਰਾ ਦੱਸਿਆ ਗਿਆ ਕਿ ਗੁਰੂ ਨਾਨਕ ਇੰਸਟੀਚਿਊਟ ਪੰਜਾਬ ਦਾ ਸਭ ਤੋਂ ਪੁਰਾਣਾ ਅਤੇ ਨੰ 1 ਇੰਸਟੀਚਿਊਟ ਹੈ | ਇਸ ਦੀ ਸਥਾਪਨਾ 1991 ਵਿੱਚ ਇਸ ਉਦੇਸ਼ ਦੇ ਨਾਲ ਕੀਤੀ ਗਈ ਸੀ ਕਿ ਦਸਵੀਂ ਅਤੇ ਬਾਰ੍ਹਵੀਂ ਹਰ ਸਟਰੀਮ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੋਜਗਾਰ ਅਤੇ ਸਵੈ ਰੋਜਗਾਰ ਪ੍ਰਾਪਤ ਕਰਵਾਇਆ ਜਾ ਸਕੇ | ਉਹਨਾਂ ਨੇ ਦੱਸਿਆ ਕਿ ਹੁਣ ਬਾਰ੍ਹਵੀਂ ਆਰਟਸ ,ਕਾਮਰਸ , ਨਾਨ ਮੈਡੀਕਲ ਦੇ ਵਿਦਿਆਰਥੀ ਵੀ ਪੈਰਾ ਮੈਡੀਕਲ ਦੇ ਖੇਤਰ ਵਿੱਚ ਡਿਗਰੀ ਕਰ ਸਕਦੇ ਹਨ | ਜਿਸ ਵਿੱਚ ਇਹ ਕੋਰਸ ਸ਼ਾਮਿਲ ਸਨ :-ਮੈਡੀਕਲ ਲੈਬੋਟਰੀ ਟੈਕਨੋਲੋਜੀ ,ਓਪਰੇਸ਼ਨ ਥਿਏਟਰ ਟੈਕਨੋਲੋਜੀ ,ਫਿਜੀਓਥੈਰਪੀ ,ਐਕਸ -ਰੇ ਟੈਕਨੋਲੋਜੀ , ਅੱਖਾਂ ਦਾ ਕੋਰਸ ,ਕਾਰਡਿਕ ਕੇਅਰ ਆਦਿ ਕੋਰਸ ਕਰਵਾਏ ਜਾਂਦੇ ਹਨ | ਲੋਹੜੀ ਦੇ ਪ੍ਰੋਗਰਾਮ ਤੋਂ ਬਾਅਦ ਸਮੂਹ ਵਿਦਿਆਰਥੀਆਂ ਵਲੋਂ ਬਹੁਤ ਖੁਸ਼ੀ ਪ੍ਰਗਟ ਕੀਤੀ ਗਈ |

Leave a Reply

Your email address will not be published. Required fields are marked *