ਭਾਜਪਾ ਵੱਲੋਂ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ,ਕੀਤੀ ਨਾਅਰੇਬਾਜ਼ੀ
ਆਪ ਪਾਰਟੀ ਦੇ ਸੱਤਾ ‘ਚ ਆਉਣ ਨਾਲ ਲੋਕਾਂ ‘ਚ ਡਰ ਦਾ ਮਾਹੌਲ ਕਾਨੂੰਨ ਵਿਵਸਥਾ ਵਿਗੜੀ: ਹਰਿੰਦਰ ਕੋਹਲੀ

ਪਟਿਆਲਾ 13 ਜੁਨ (ਮਧੂਸਾਰ ਬਿਊਰੋ) ਭਾਜਪਾ ਪਟਿਆਲਾ ਸ਼ਹਿਰੀ ਪ੍ਰਧਾਨ ਸ਼੍ਰੀ ਹਰਿੰਦਰ ਕੋਹਲੀ ਦੀ ਅਗਵਾਈ ਵਿੱਚ ਤ੍ਰਿਪੁਰੀ ਚੌਂਕ ਪਟਿਆਲਾ ਵਿੱਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਆਪ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕੋਹਲੀ ਜੀ ਨੇ ਕਿਹਾ ਹੈ ਕਿ ਜਦੋਂ ਦੀ ਪੰਜਾਬ ਵਿੱਚ ਆਪ ਸਰਕਾਰ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਪੰਜਾਬ ਵਾਸੀ ਦਹਿਸ਼ਤ ਦੇ ਮਹੌਲ ਵਿੱਚ ਜ਼ਿੰਦਗੀ ਬਸਰ ਕਰ ਰਹੇ ਹਨ। ਸੂਬੇ ਵਿੱਚ ਕਤਲੋ ਗਾਰਤ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਵਿੱਚ ਆਪ ਸਰਕਾਰ ਪੂਰੀ ਤਰਾਂ ਦੇ ਨਾਲ ਅਸਫਲ ਸਾਬਿਤ ਹੋਈ ਹੈ।
ਭਾਜਪਾ ਪੰਜਾਬ ਦੇ ਨਾਗਰਿਕਾਂ ਦੇ ਹੱਕਾਂ ਦੇ ਲਈ ਨਿਰੰਤਰ ਸੰਘਰਸ਼ ਕਰਦੀ ਆਈ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਕੁੰਭਕਰਨੀ ਨੀਂਦ ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਭਾਜਪਾ ਪਟਿਆਲਾ ਸ਼ਹਿਰੀ ਨਿਰੰਤਰ ਸੰਘਰਸ਼ਸ਼ੀਲ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਜ਼ਿਲਾ ਪ੍ਰਧਾਨ ਹਰਿੰਦਰ ਕੋਹਲੀ, ਐਸ ਕੇ ਦੇਵ, ਵਰੁਣ ਜਿੰਦਲ, ਪ੍ਰੇਮ ਸ਼ਰਮਾ, ਵਰਿੰਦਰ ਬਤਰਾ, ਪੰਕਜ ਕੋਹਲੀ, ਅਜੇ ਥਾਪਰ, ਰਮੇਸ਼ ਵਰਮਾ, ਸੁਰੇਸ਼ਵਰ ਪੰਡਿਤ, ਵਿਕਰਮ ਭੱਲਾ, ਬਲਵਿੰਦਰ ਸਿੰਘ, ਸਤਨਾਮ ਸਿੰਘ ਵਿਰਕ, ਪਰਦੀਪ ਸ਼ਰਮਾ, ਰਮੇਸ਼ ਵਰਮਾ, ਸੁਭਾਸ਼ ਸ਼ਰਮਾ, ਅਰਵਿੰਦ ਰਤਨ, ਰਾਹੁਲ ਮੇਹਤਾ, ਵਿਨੀਤ ਸਹਿਗਲ, ਵਰਿੰਦਰ ਗੁਪਤਾ, ਸੁਸ਼ਮਾ ਰਾਣੀ, ਰੋਬਿਨ ਗਰੋਵਰ, ਰਾਕੇਸ਼ ਮੇਹਤਾ, ਨਰਿੰਦਰ ਕੁਮਾਰ, ਸੁਭਾਸ਼ ਕੁਮਾਰ, ਅਨਿਲ ਕੁਮਾਰ, ਮੋਹਨ ਲਾਲ ਅਤੇ ਵੱਡੀ ਗਿਣਤੀ ਵਿੱਚ ਕਾਰਜਕਰਤਾ ਸ਼ਾਮਿਲ ਹੋਏ

