ਪਟਿਆਲਾ

ਬੰਦ ਕੀਤੇ ਰਸਤੇ ਨੂੰ ਖੁਲਵਾਉਣ ਸਬੰਧੀ ਠੋਸ ਕਦਮ ਨਾ ਚੁੱਕੇ ਜਾਣ ਤੇ ਸਾਬਕਾ ਸੈਨੀਕਾਂ ਤੇ ਕਲੋਨੀ ਵਾਸੀਆਂ ਨੇ ਜਤਾਇਆ ਭਾਰੀ ਰੋਸ।

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਡੂੰਗਰ ਜੈ ਜਵਾਨ ਕਲੋਨੀ ਵਿਖੇ ਕਰੋਨਾ ਕਾਲ ਦੌਰਾਨ ਆਰਮੀ ਵਲੋਂ ਬੰਦ ਕੀਤੇ ਗਏ ਰਸਤੇ ਨੂੰ ਪੱਕੇ ਤੌਰ ਤੇ ਖੁਲਵਾਉਣ ਦੇ ਸਬੰਧ ਵਿੱਚ ਪ੍ਰਸ਼ਾਸ਼ਨ ਵਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣ ਤੇ ਜੈ ਜਵਾਨ ਕਲੋਨੀ ਵੈਲਫੇਅਰ ਸੋਸਾਇਟੀ ਦੀ ਅਗਵਾਈ ਵਿੱਚ ਕੁੱਝ ਸਾਬਕਾ ਸੈਨੀਕਾਂ ਦੇ ਪਰਿਵਾਰਾਂ, ਵੀਰ ਨਾਰੀਆਂ ਅਤੇ ਕਲੋਨੀ ਵਾਸੀਆਂ ਵੱਲੋਂ ਇਕੱਠੇ ਹੋ ਕੇ ਭਾਰੀ ਰੋਸ ਜਤਾਇਆ ਗਿਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਵੜੈਚ, ਰਾਕੇਸ਼ ਸ਼ਰਮਾ ਅਤੇ ਦਲੀਪ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਇਸ ਕਲੋਨੀ ਵਿੱਚ ਬਹੁ ਗਿਣਤੀ ਸਾਬਕਾ ਸੈਨਿਕਾਂ ਦੇ ਪਰਿਵਾਰ ਵੀ ਰਹਿੰਦੇ ਹਨ, ਜਿਨ੍ਹਾਂ ਦੇ ਬੱਚੇ ਆਰਮੀ ਦੇ ਕੇਂਦਰੀ ਸਕੂਲਾਂ ਵਿੱਚ ਪੜ੍ਹਦੇ ਹਨ, ਪਰ ਇੱਥੇ ਬੰਦ ਕੀਤੇ ਗਏ ਰਸਤੇ ਕਾਰਨ ਸਕੂਲੀ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਲੰਮੀ ਦੂਰੀ ਦੇ ਰਸਤੇ ਰਾਹੀਂ ਸਕੂਲਾਂ ਵਿੱਚ ਜਾਣਾ ਪੈ ਰਿਹਾ ਹੈ। ਇਸ ਸਮੱਸਿਆ ਨਾਲ ਕਲੋਨੀ ਵਾਸੀ ਲੰਮੇ ਸਮੇਂ ਤੋਂ ਜੁਝਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਉਕਤ ਰਸਤਾ ਆਵਾਜਾਈ ਲਈ ਖੁਲਿਆ ਰਹਿੰਦਾ ਸੀ ਪਰ ਕਰੋਨਾ ਕਾਲ ਦੌਰਾਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਹੜਾ ਕਿ ਅੱਜ ਤੱਕ ਬੰਦ ਹੈ।

ਰਸਤੇ ਨੁੰ ਖੁਲਵਾਉਣ ਸਬੰਧੀ ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ ਨੂੰ ਵੀ ਗੁਹਾਰ ਲਗਾਈ ਜਾ ਚੁੱਕੀ ਹੈ ਪਰ ਇਲਾਕਾ ਨਿਵਾਸੀਆਂ ਦੀ ਇਸ ਸਮੱਸਿਆ ਦਾ ਕੋਈ ਸਮਾਧਾਨ ਨਹੀਂ ਕੱਢਿਆ ਗਿਆ। ਜੈ ਜਵਾਨ ਕਲੋਨੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਬੰਦ ਕੀਤੇ ਗਏ ਰਸਤੇ ਸਬੰਧੀ ਨਗਰ ਨਿਗਮ ਦਾ ਰਿਕਾਰਡ (ਨਕਸ਼ਾ) ਵੀ ਇਹ ਦਰਸਾਉਂਦਾ ਹੈ ਕਿ ਇਸ ਰਸਤੇ ਨੂੰ ਖੋਲਿਆ ਜਾਣਾ ਚਾਹੀਦਾ ਹੈ। ਉਹਨਾ ਕਿਹਾ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਸਮਾਧਾਨ ਨਾ ਕੱਢਿਆ ਗਿਆ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ, ਰਾਕੇਸ਼ ਕੁਮਾਰ ਸ਼ਰਮਾ, ਅਮਿਤ ਕੁਮਾਰ ਵੈਦ, ਸੁਰਿੰਦਰ ਕੁਮਾਰ, ਰਾਜ ਸ਼ਰਮਾ, ਰਣਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਰਵਿੰਦਰਪਾਲ ਸਿੰਘ, ਰਮਨ ਕੁਮਾਰ, ਸੁਰਿੰਦਰ ਪਾਲ ਸਿੰਘ, ਬਲਦੇਵ ਸਿੰਘ ਵੜੈਚ, ਜਸਪਾਲ ਸਿੰਘ ਸੰਧੂ, ਲੱਖਾ ਸਿੰਘ ਸੰਧੂ, ਕਸ਼ਮੀਰ ਸਿੰਘ ਮੱਲੀ, ਦਲੀਪ ਸਿੰਘ ਗੋਰਾਇਆ, ਸਤਨਾਮ ਸਿੰਘ, ਲਵਪ੍ਰੀਤ ਸ਼ਰਮਾ, ਜਗੀਰ ਸਿੰਘ, ਐਨ.ਜੀ. ਸੀਨਾ, ਜੁਨੇਦ ਖਾਨ, ਰਜਿੰਦਰ ਸਿੰਘ, ਤਰਲੋਕ ਸਿੰਘ, ਮੱਘਰ ਸਿੰਘ ਮੱਟੂ, ਜਗਤਾਰ ਸਿੰਘ, ਅਨਿਲ ਕੁਮਾਰ, ਜਸਵਿੰਦਰ ਕੌਰ, ਹਰਭਜਨ ਕੌਰ, ਲਖਵਿੰਦਰ ਕੌਰ ਸੰਧੂ, ਕੁਲਵਿੰਦਰ ਕੌਰ, ਜਤਿੰਦਰ ਕੌਰ, ਚਰਨਜੀਤ ਕੌਰ, ਕਾਂਤਾ ਦੇਵੀ, ਸੋਮ ਰਾਜ ਸ਼ਰਮਾ, ਆਦਿ ਹਾਜਰ ਸਨ।

Leave a Reply

Your email address will not be published. Required fields are marked *