ਪੰਜਾਬਪਟਿਆਲਾ

ਦਸਮੇਸ਼ ਖਾਲਸਾ ਕਾਲਜ ਜ਼ੀਰਕਪੁਰ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ

ਜ਼ੀਰਕਪੁਰ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਦਸਮੇਸ਼ ਖਾਲਸਾ ਕਾਲਜ ਜ਼ੀਰਕਪੁਰ ਵਿਖੇ ਮਿਤੀ 24 ਜਨਵਰੀ ਨੂੰ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ।ਇਸ ਮੌਕੇ ਕਾਲਜ ਦੇ ਐੱਨਐੱਸਐੱਸ ਵਿਭਾਗ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਭਾਗ ਲਿਆ। ਪਿ੍ੰਸੀਪਲ ਡਾ: ਕਰਮਬੀਰ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਬੱਚੀਆਂ ਨੂੰ ਬਰਾਬਰ ਦੇ ਹੱਕ ਦੇਣ ਦੀ ਸਾਰਥਕਤਾ ਬਾਰੇ ਜਾਣੂ ਕਰਵਾਇਆ ਙ ਉਨ੍ਹਾਂ ਨੇ ਪਰਿਵਾਰ ਅਤੇ ਸਮਾਜ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਉੱਤੇ ਜ਼ੋਰ ਦਿੱਤਾ।

ਸ.ਸੁਖਮਿੰਦਰ ਸਿੰਘ, ਸਿੱਖਿਆ ਸਕੱਤਰ ਨੇ ਅਜਿਹੇ ਮਹੱਤਵਪੂਰਨ ਦਿਨ ਨੂੰ ਮਨਾਉਣ ਉੱਤੇ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ।ਐਨਐਸਐਸ ਕੋਆਰਡੀਨੇਟਰ ਡਾ: ਜਸਵਿੰਦਰ ਕੌਰ ਨੇ ਇਸ ਦਿਨ ਨੂੰ ਮਨਾਉਣ ਦੇ ਇਤਿਹਾਸ ਬਾਰੇ ਦੱਸਿਆ ਅਤੇ ਲੜਕੀਆਂ ਨੂੰ ਆਪਣੇ ਹੱਕਾਂ ਅਤੇ ਹਾਲਾਤਾਂ ਲਈ ਲੜਨ ਲਈ ਵੀ ਪ੍ਰੇਰਿਤ ਕੀਤਾ। ਡਾ: ਕਿਰਨਪਾਲ ਕੌਰ ਨੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਦੱਸਿਆ।ਪੂਜਾ ਦੇਵੀ (ਬੀ.ਏ. ਭਾਗ ਦੂਜਾ), ਸਿਮਰਨਜੀਤ ਕੌਰ (ਬੀ.ਏ. ਭਾਗ ਤੀਜਾ), ਪਰਵੀਨ ਕੌਰ (ਬੀ.ਏ. ਭਾਗ ਦੂਜਾ ), ਆਸ਼ੂ (ਬੀ.ਏ ਭਾਗ ਦੂਜਾ. ) ਅਤੇ ਹੋਰ ਵਿਦਿਆਰਥੀਆਂ ਨੇ ਕਵਿਤਾ ਅਤੇ ਸਲੋਗਨ ਪੇਸ਼ਕਾਰੀ ਵਿੱਚ ਭਾਗ ਲਿਆ।ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ ਪ੍ਰਭਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ, ਪ੍ਰੋ.ਮਨਵੀਨ ਕੌਰ,ਡਾ: ਟੀਨਾ ਸਿੰਘ, ਪ੍ਰੋ: ਜੋਤੀ ,ਡਾ: ਸੁਖਵੀਰ ਕੌਰ, . ਡਾ: ਰਮਨਪ੍ਰੀਤ ਕੌਰ,ਪ੍ਰੋ ਵੰਦਨਾ , ਪ੍ਰੋ. ਰਵਿਤਾ ਸੈਣੀ, ਪ੍ਰੋ ਮਨਜੀਤ ਕੌਰ,ਪ੍ਰੋ.ਸ਼ਿਵਾਨੀ, ਪ੍ਰੋ.ਤਰਨਪ੍ਰੀਤ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *