ਪਾਵਰਕਾਮ ਦੇ ਮੁੱਖ ਦਫਤਰ ਅੱਗੇ ਕਿਸਾਨਾਂ ਵੱਲੋਂ ਜੋਰਦਾਰ ਰੋਸ ਪ੍ਰਦਰਸ਼ਨ ਤੇ ਧਰਨਾ
ਪਟਿਆਲਾ 12 ਜੁਲਾਈ (ਮਧੂਸਾਰ ਬਿਊਰੋ)
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੀ ਸੂਬਾਈ ਲੀਡਰÎਿਸ਼ਪ ਦੀ ਅਗਵਾਈ ਵਿੱਚ ਖਾਸ ਤੋਰ ਤੇ ਮਾਨਸਾ ਜਿਲ੍ਹੇ ਦੇ ਅਤੇ ਕਈ ਹੌਰ ਜਿਲ੍ਹਿਆਂ ਦੇ ਸੰਕੇਤਕ ਤੌਰ ਤੇ ਇੱਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਾਰਾ ਦਿਨ ਕਿਸਾਨਾਂ ਨੇ ਧਰਨਾ ਤੇ ਰੋਸ ਪ੍ਰਦਰÎਨ ਕੀਤਾ।
ਇਹ ਰੋਸ ਪ੍ਰਦਰÎਨ ਸਿਰਫ ਤੇ ਸਿਰਫ ਇੱਕ ਹੀ ਮੰਗ ਨੂੰ ਲੈ ਕੇ ਸੀ, ਜਿਸ ਸਬੰਧੀ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਆਪਦੇ ਸੰਬੋਧਨ ਵਿੱਚ ਕਿਹਾ ਕਿ ਅੱਤ ਪੀੜਿਤ ਕਰਜੇ ਤੋਂ ਕਪਾਹ ਪੱਟੀ ਦੀ ਕਿਸਾਨੀ ਤਬਾਹੀ ਵੱਲ ਧੱਕੀ ਜਾ ਰਹੀ ਹੈ।
ਪਾਵਰ ਕਾਰਪੋਰੇÎਨ ਤੇ ਪੰਜਾਬ ਸਰਕਾਰ ਦੀ ਨੀਤੀ ਤਹਿਤ 2£ ਏਕੜ ਤੋਂ ਘੱਟ 5 ਏਕੜ ਤੋ ਘੱਟਜਮੀਨ ਵਾਲੇ ਕਿਸਾਨਾਂ ਨੂੰ ਟਿਊਬਵੈਲ ਕੁਨੈਕÎਨ ਕਾਗਜਾਂ ਵਿਚ ਦੇ ਦਿੱਤੇ ਗਏ ਪਰ ਅਮਲੀ ਰੂਪ ਵਿੱਚ ਸਮਾਨ ਨਹੀਂ ਦਿੱਤਾ ਜਾ ਰਿਹਾ। ਪਿਛਲੇ ਸਾਲ ਨਰਮੇ ਦੀ ਤਬਾਹੀ ਤੋਂ ਬਾਅਦ ਖਾਸ ਤੌਰ ਤੇ ਬਰੇਟਾ, ਬੁਢਲਾਡਾ ਤੇ ਮਾਨਸਾ ਇਲਾਕੇ ਦੇ ਕਿਸਾਨ ਲੱਖਾਂ ਰੁਪਏ ਖਰਚ ਕੇ ਹੋਰ ਕਰਜਾਈ ਹੋ ਗਏ ਹਨ ਅਤੇ ਇਸ ਮੱਕੜਜਾਲ ਵਿੱਚ ਫਸ ਗਏ ਹਨ।
ਨਰਮਾ ਉਹਨਾਂ ਨੇ ਬੀਜਿਆ ਨਹੀਂ, ਝੋਨੇ ਲਵਾਈ ਦਾ ਸੀਜਨ ਖਤਮ ਹੋਣ ਤੇ ਆ ਗਿਆ ਹੈ। ਕਰਜੇ ਤੋਂ ਪੀੜਤ ਇਹ ਗਰੀਬ ਨਰਮਾ ਪੱਟੀ ਦੇ ਕਿਸਾਨ ਇਸ ਪੰਜਾਬ ਸਰਕਾਰ ਤੇ ਪਾਵਰ ਕਾਰਪੋਰੇÎਨ ਦੀ ਸਕੀਮ ਨਾਲ ਹੋਰ ਕਰਜਾਈ ਹੋ ਕੇ, ਖੁਦਕੁÎੀਆਂ ਦੀ ਕਗਾਰ ਤੇ ਖੜੇ ਹਨ।
ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਇਸ ਭਾਰੀ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੋਰਾਲ ਕੋਈ ਤਿੰਨਚਾਰ ਵਾਰੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਖਾਸ ਤੌਰ ਤੇ ਚੇਅਰਮੈਨਕਮਮੈਨੇਜਿੰਗ ਡਾਇਰੈਕਟਰ ਦੇ ਧਿਆਨ ਵਿੱਚ ਡੈਪੂਟੇÎਨ ਮਿਲ ਕੇ ਮਸਲਾ ਧਿਆਨ ਵਿੱਚ ਲਿਆਂਦਾ ਹੈ। 100* ਮਸਲਾ ਹੱਲ ਕਰਨ ਦਾ ਵਿÎਵਾਸ 30 ਜੂਨ ਤੱਕ ਕਰ ਦੇਣ ਦਾ ਦਵਾਇਆ ਸੀ ਪਰ ਕੁਨੈਕÎਨ 20* ਕਿਸਾਨਾਂ ਨੂੰ ਵੀ ਸਮਾਨ ਦੀ ਘਾਟ ਕਰਕੇ ਨਹੀਂ ਮਿਲਿਆ।
ਪੀੜਤ ਇਲਾਕੇ ਨਾਲ ਸਬੰਧਿਤ ਸੂਬਾਈ ਆਗੂ ਕੁਲਵੰਤ ਸਿੰਘ ਕਿÎਨਗੜ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨਾਲ ਡੈਪੂਟੇÎਨ ਤੋਂ ਤਿੰਨ ਵਾਰੀ ਐਕਸੀਅਨ ਬੁਢਲਾਡਾ ਦਾ ਦਿਨ ਰਾਤ ਦਾ ਘੇਰਾਓ ਅਤੇ ਟਰੈਫਿਕ ਜਾਮ ਤੱਕ ਸੰਘਰÎ ਕਰ ਚੁੱਕੇ ਹਾਂ ਪਰ ਮਸਲੇ ਦਾ ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਅਫਸਰ ਵਾਇਦੇ ਕਰਦੇ ਹਨ ਅਤੇ ਫਿਰ ਮੁਕਰ ਜਾਂਦੇ ਹਨ।
ਸੂਬੇ ਦੇ ਜੱਥਬੰਦਕ ਸਕੱਤਰ ਡਾ. ਦਰÎਨ ਪਾਲ, ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਤੇ ਮੀਤ ਪ੍ਰਧਾਨ ਦਰÎਨ ਸਿੰਘ ਰਾਏਸਰ ਆਦਿ ਸੂਬਾਈ ਆਗੂਆਂ ਨੇ ਮਸਲੇ ਦੇ ਮੁਕੰਮਲ ਹੱਲ ਲਈ ਇੱਕ ਹਫਤੇ ਦਾ ਸਮਾਂ ਦੇਂਦਿਆਂ ਕਿ ਗਰੀਬ ਕਰਜੇ ਤੋਂ ਪੀੜਤ ਇਸ ਕਿਸਾਨੀ ਦਾ ਸੰਘਰÎ ਹੁਣ ਆਰ ਪਾਰ ਦੀ ਲੜਾਈ ਦੇ ਬਰੂਹਾਂ ਤੇ ਆ ਗਿਆ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਐਲਾਨ ਤਾਂ ਗਰੀਬ ਕਿਸਾਨਾਂ ਨੂੰ ਮੁਫਤ ਖੇਤੀ ਕੁਨੈਕÎਨ ਦੇਣ ਦਾ ਕੀਤਾ ਸੀ ਤੇ ਲੋਕ ਸਭਾ ਚੋਣਾਂ ਸਮੇਂ ਹੀ ਕੁਨੈਕÎਨ ਚਾਲੂ ਕਰਨ ਦਾ ਵਾਅਦਾ ਵੀ ਕੀਤਾ ਸੀ ਪਰੰਤੂ 2£ ਏਕੜ ਦੇ ਮਾਲਕ ਕਿਸਾਨਾਂ ਤੋਂ ਲੱਖਾ ਰੁਪਏ ਭਰਾਏ ਗਏ ਹਨ । ਡੂੰਘੇ ਟਿਊਬਵੈਲਾਂ ਤੇ ਲੱਖਾਂ ਰੁਪਏ ਖਰਚ ਕੀਤੇ ਹਨ ਪਰੰਤੂ ਜਮੀਨ ਵਿਹਲੀ ਰੱਖਣ ਲਈ ਮਜਬੂਰ ਕਿਸਾਨ ਸਰਕਾਰ ਦੀ ਧੋਖਾ ਦੇਣ ਵਾਲੀ ਨੀਤੀ ਦਾ Îਿਕਾਰ ਹਨ । ਬੁਲਾਰਿਆਂ ਨੇ ਅੰਤ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੀ ਹਾਲਤ ਵਿੱਚ ਜੱਥੇਬੰਦੀ ਇਹਨਾਂ ਗਰੀਬ ਕਿਸਾਨਾਂ ਦੀ ਹੱਕੀ ਲੜਾਈ ਨੂੰ ਹੋਰ ਅੱਗੇ ਵਧਾਉਣ ਅਤੇ ਤਿੱਖਾ ਕਰਨ ਦਾ ਐਲਾਨ ਕੀਤਾ।
ਮਾਨਸਾ ਜਿਲ੍ਹੇ ਦੇ ਆਗੂਆਂ ਦਰਬਾਰਾ ਸਿੰਘ ਕਿÎਨਗੜ, ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਦੋ ਜਿਲ੍ਹਿਆਂ ਲਈ ਬਿਜਲੀ ਦਾ ਸਮਾਨ ਵੰਡਣ ਲਈ ਸਿਰਫ ਇੱਕ ਹੀ ਸਟੋਰ ਹੈ। ਉਨ੍ਹਾਂ ਮੰਗ ਕੀਤੀ ਕਿ ਇੱਕ ਨਵਾਂ ਸਟੋਰ ਬੁਢਲਾਡਾ ਵਿਖੇ ਖੋਲਿਆ ਜਾਵੇ।
ਆਗੂਆਂ ਨੇ ਮੰਗ ਕੀਤੀ ਕਿ 2£ ਏਕੜ ਤੋਂ ਕੁਝ ਮਰਲੇ ਵੱਧ ਜਮੀਨ ਦੇ ਮਾਲਕ ਕਿਸਾਨਾਂ ਦੇ ਕੇਸ ਰੱਦ ਕਰਨ ਦੀ ਬਜਾਏ ਪੰਜ ਏਕੜ ਵਾਲੀ ਸਕੀਮ ਵਿੱਚ Îਾਮਲ ਕੀਤਾ ਜਾਵੇ।
ਸੰਬੋਧਨ ਕਰਨ ਵਾਲੇ ਦੂਸਰੇ ਬੁਲਾਰਿਆਂ ਵਿੱਚ ਸੂਬਾ ਵਿੱਤ ਸਕੱਤਰ ਰਾਮ ਸਿੰਘ ਮਟੋਰੜਾ, ਜਿਲਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਫੂਲੇਵਾਲਾ, ਜਿਲ੍ਹਾ ਪਟਿਆਲਾ ਦੇ ਆਗੂ ਹਰਭਜਨ ਸਿੰਘ ਬੁਟਰ, ਮੀਤ ਪ੍ਰਧਾਨ ਕਰਨੈਲ ਸਿੰਘ ਲੰਗ, ਜਿਲਾ ਬਰਨਾਲਾ ਦੇ ਪ੍ਰਧਾਨ ਦਰÎਨ ਸਿੰਘ ਉਗੋਕੇ। ਮਲਕੀਤ ਸਿੰਘ ਮਹਿਲਕਲਾਂ, ਜਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਕਰਮ ਸਿੰਘ ਬਲਿਆਲ, ਜਿਲ੍ਹਾ ਫਤਿਹਗੜ ਸਾਹਿਬ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਵੀ ਸੰਬੋਧਨ ਕੀਤਾ।

