ਪਟਿਆਲਾ

ਗਣਤੰਤਰ ਦਿਵਸ ਸਮਾਰੋਹ ਮੌਕੇ ਆਪ ਆਗੂ ਜੈਨ, ਗਵਰਨਰ ਸਨਮਾਨਤ ਪ੍ਰਾਪਤ ਵੀਰ ਨਾਰੀ ਅਤੇ ਸ਼ਿਵ ਸੇਨਾ ਪ੍ਰਧਾਨ ਨੇ ਕੀਤੀ ਵਿਸ਼ੇਸ਼ ਸਮੁਲਿਅਤ

ਸੰਵਿਧਾਨ ਨੂੰ ਸਨਮਾਨ ਦੇਣਾ ਹਰ ਭਾਰਤੀ ਨਾਗਰਿਕ, ਸ਼ਮੁਲਿਅਤ ਤੇ ਹਰ ਵਿਦਿਆਰਥੀ ਦਾ ਪਹਿਲਾ ਫਰਜ਼-ਵੜੈਚ

ਪਟਿਆਲਾ:(ਮਧੂਸਾਰ ਬਿਊਰੋ) ਬਡੂੰਗਰੇ ਸਥਿਤ ਜੈ ਜਵਾਨ ਕਲੋਨੀ ਵਿਖੇ ਸਮੂਹ ਇਲਾਕਾ ਵਾਸੀਆਂ ਅਤੇ ਸਾਬਕਾ ਸੈਨੀਕਾਂ ਨਾਲ ਸਬੰਧਤ ਜੈ ਜਵਾਨ ਕਲੋਨੀ ਵੈਲਫੇਅਰ ਸੋਸਾਇਟੀ ਵਲੋਂ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਫਹਿਰਾਉਣ ਸਬੰਧੀ ਪ੍ਰਧਾਨ ਪਰਮਿੰਦਰਪਾਲ ਸਿੰਘ ਵੜੈਚ ਦੀ ਅਗਵਾਈ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਤਿਰੰਗਾ ਫਹਿਰਾਉਣ ਦੀ ਰਸਮ ਸ਼ਹਿਰ ਦੇ ਉੱਘੇ ਸਮਾਜਸੇਵੀ ਅਤੇ ਆਪ ਦੇ ਸੀਨੀਅਰ ਆਗੂ ਤਿਰਲੋਕ ਜੋਨ ਵਲੋਂ ਕੀਤੀ ਗਈ। ਇਸ ਮੌਕੇ ਤੇ ਪਟਿਆਲਾ ਵਿਖੇ ਹੋਏ ਗਣਤੰਤਰ ਦਿਵਸ ਤੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਲੋਂ ਵਿਸ਼ੇਸ਼ ਤੌਰ ਤੇ ਵੀਰ ਨਾਰੀ ਵਜੋਂ ਸਨਮਾਨਤ ਪ੍ਰਾਪਤ ਕਰਤਾ ਸ਼ਹੀਦ ਸੂਬੇਦਾਰ ਜੋਗਾ ਸਿੰਘ ਦੀ ਪਤਨੀ ਜਸਵਿੰਦਰ ਕੌਰ ਅਤੇ ਸ਼ਿਵਸੇਨਾ (ਸਿੰਦੇ ਗਰੁਪ) ਜਿਲ੍ਹਾ ਪ੍ਰਧਾਨ ਭਰਤਦੀਪ ਠਾਕੁਰ ਵਲੋਂ ਵਿਸ਼ੇਸ਼ ਸ਼ਮੁਲਿਅਤ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਕੇਂਦਰੀ ਸਕੂਲਾਂ ਦੇ ਕੁਝ ਵਿਦਿਆਰਥੀ ਵੀ ਆਪਣੀ ਵਰਦੀਆਂ ਵਿੱਚ ਸ਼ਾਮਲ ਹੋਏ। ਇਸ ਮੌਕੇ ਆਪ ਦੇ ਸੀਨੀਅਰ ਆਗੂ ਤਿਰਲੋਕ ਜੌਨ ਨੇ 26 ਜਨਵਰੀ 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਸਬੰਧੀ ਦਸਦਿਆਂ ਕਿਹਾ ਕਿ ਸੰਵਿਧਾਨ ਦੇਸ਼ ਦੇ ਨਾਗਰਿਕਾਂ ਨੂੰ ਭੈਅਮੁਕਤ, ਲੋਕਤਾਂਤਰਿਕ ਤਰੀਕੇ ਨਾਲ ਆਪਣੀ ਸਰਕਾਰ ਚੁਣੇ ਜਾਣ ਦਾ ਅਧਿਕਾਰ ਦਿੰਦਾ ਹੈ ਅਤੇ ਸਾਡੇ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਸਰਕਾਰਾਂ ਕਿਹੜੇ ਨਿਯਮਾਂ ਨਾਲ ਚਲਣਗੀਆਂ ਤੇ ਬਣਨਗੀਆਂ ਉਨ੍ਹਾਂ ਦੀਆਂ ਸ਼ਕਤਾਂ ਅਤੇ ਹਦਾਂ ਕੀ ਹੋਣਗੀਆਂ, ਕਾਨੂੰਨ ਕਾਇਦੇ ਕੀ ਹੋਣਗੇ ਸੰਵਿਧਾਨ ਤੋਂ ਇਹ ਸਾਰੀ ਵਿਵਸਥਾ ਚਲਦੀ ਹੈ।

ਇਸ ਮੌਕੇ ਤੇ ਸੋਸਾਇਟੀ ਪ੍ਰਧਾਨ ਪਰਮਿੰਦਰ ਪਾਲ ਸਿੰਘ ਵੜੈਚ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਵਿਧਾਨ ਦਾ ਸਨਮਾਨ ਕਰਨਾ ਹਰ ਇੱਕ ਭਾਰਤੀ ਨਾਗਰਿਕ, ਹਰ ਵਿਦਿਆਰਥੀ ਦਾ ਪਹਿਲਾਂ ਫਰਜ਼ ਹੋਣਾ ਚਾਹੀਦਾ ਹੈ, ਨੌਜਵਾਨ ਪੀੜੀ ਨੂੰ ਦੇਸ਼ ਦੀ ਆਜਾਦੀ ਅਤੇ ਲੋਕਤੰਤਰ ਲਈ ਦਿੱਤੀਆਂ ਗਈਆਂ ਸ਼ਹੀਦੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਕਾਰਨ ਅਸੀਂ ਅੱਜ ਆਜਾਦੀ ਦਾ ਨਿੱਘ ਮਾਣ ਰਹੇ। ਇਸ ਮੌਕੇ ਬਲਜਿੰਦਰ ਸਿੰਘ, ਰਾਕੇਸ਼ ਕੁਮਾਰ ਸ਼ਰਮਾ, ਅਮੀਤ ਕੁਮਾਰ ਵੇਦ, ਸੁਰਿੰਦਰ ਕੁਮਾਰ, ਰਾਜ ਸ਼ਰਮਾ, ਰਣਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਰਮਨਦੀਪ ਸਿੰਘ, ਸੋਮਰਾਜ ਸ਼ਰਮਾ, ਰਵਿੰਦਰਪਾਲ ਸਿੰਘ, ਸੁਰਿੰਦਰ ਸਿੰਘ, ਬਲਦੇਵ ਸਿੰਘ ਵੜੈਚ, ਜਸਪਾਲ ਸਿੰਘ ਸੰਧੂ, ਲੱਖਾ ਸਿੰਘ ਸਿੱਧੂ, ਕਸਮੀਰ ਸਿੰਘ ਮਲਾਹੀ। ਦਿਲੀਪ ਸਿੰਘ ਗੌਰਿਆ,ਸਤਨਾਮ ਸਿੰਘ, ਲਵਪ੍ਰੀਤ ਸ਼ਰਮਾ। ਜਗੀਰ ਸਿੰਘ, ਐੱਨ ਜੀ ਸਿੰਨ੍ਹਾ, ਜੁਨੈਦ ਖਾਨ, ਰਾਜਿੰਦਰ ਸਿੰਘ, ਤ੍ਰਿਲੋਕ ਸਿੰਘ, ਜਗਤਾਰ ਸਿੰਘ, ਅਨਿਲ ਕੁਮਾਰ, ਯਸ਼ ਸ਼ਰਮਾ, ਲਖਵਿੰਦਰ ਸਿੰਘ ਗਿੱਲ, ਹਰਬੰਸ ਸ਼ਰਮਾ, ਸਰਬਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *