ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਗੱਤਕਾ ਖਿਡਾਰੀਆਂ ਦੀ ਨੈਸ਼ਨਲ ਗੇਮਜ ਗੋਆ 2023 ਲਈ ਹੋਈ ਚੋਣ
ਫਤਹਿਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗਤਕਾ ਫੇਡਰੇਸ਼ਨ ਆਫ ਇੰਡੀਆ ਤੇ ਨੈਸ਼ਨਲ ਗਤਕਾ ਐਸੋਸੀਏਸ਼ਨ ਵੱਲੋਂ ਜਿਲ੍ਹਾ ਲੁਧਿਆਣਾ ਵਿਖ਼ੇ 37 ਵੀ ਨੈਸ਼ਨਲ ਗੇਮਜ ਗੋਆ ਲਈ ਮਰਦ ਤੇ ਔਰਤ ਵਰਗ ਦੇ ਟ੍ਰਾਇਲ ਕਰਵਾਏ ਗਏ। ਇਹਨਾਂ ਟ੍ਰਾਇਲ ਵਿਚ ਤਕਰੀਬਨ 100 ਲੜਕੇ ਤੇ 80 ਦੇ ਕਰੀਬ ਲੜਕੀਆਂ ਨੇ ਭਾਗ ਲਿਆ। ਇਹਨਾਂ ਵਿੱਚੋ 11 ਲੜਕੀਆਂ ਤੇ 11 ਲੜਕੇ ਦੀ ਚੋਣ ਪੰਜਾਬ ਦੀ ਟੀਮ ਵਿਚ ਹੋਈ। ਇਹਨਾਂ ਟ੍ਰਾਇਲ ਵਿਚ ਪੰਜਾਬ ਭਰ ਤੋਂ ਸਟੇਟ ਚੈਮਪੀਅਨਸ਼ਿਪ ਵਿੱਚੋ ਗੋਲਡ ਤੇ ਸਿਲਵਰ ਮੈਡਲ ਵਾਲੇ ਖ਼ਿਡਾਰੀਆ ਨੇ ਭਾਗ ਲਿਆ।
ਇਸ ਮੌਕੇ ਤੇ ਤਲਵਿੰਦਰ ਸਿੰਘ ਗਤਕਾ ਕੋਚ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ 3 ਲੜਕੀਆਂ ਰਾਜਵੀਰ ਕੌਰ, ਅਮਨਦੀਪ ਕੌਰ ਤੇ ਸਿਮਰਨ ਕੌਰ ਤੇ ਇਕ ਲੜਕੇ ਗੁਰਪ੍ਰੀਤ ਦੀ ਚੋਣ ਪੰਜਾਬ ਟੀਮ ਵਿਚ ਹੋਈ ਹੈ। ਇਹ 37 ਨੈਸ਼ਨਲ ਗੇਮਜ ਵਿਚ ਪਹਿਲੀ ਵਾਰ ਇੰਡੀਅਨ ਓਲਿੰਪਿਕ ਐਸੋਸੀਏਸ਼ਨ ਵੱਲੋ ਪੰਜਾਬ ਦੀ ਗਤਕਾ ਖੇਡ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਆਉਣ ਵਾਲੀ 1 ਤੇ 2 ਨਵੰਬਰ 2023 ਨੂੰ ਗੱਤਕਾ ਦੇ ਨੈਸ਼ਨਲ ਲੈਵਲ ਦੇ ਮੁਕਾਬਲੇ ਕਰਵਾਏ ਜਾਣਗੇ। ਯੂਨੀਵਰਸਿਟੀ ਦੇ ਵਾਇਸ ਚਾਸਲਰ ਡਾ. ਪ੍ਰਿਤਪਾਲ ਸਿੰਘ ਨੇ ਗੱਤਕਾ ਕੋਚ ਤਲਵਿੰਦਰ ਸਿੰਘ ਤੇ ਗੱਤਕਾ ਖ਼ਿਡਾਰੀਆ ਨੂੰ ਮੁਬਾਰਕਵਾਦ ਦਿਤੀ ਤੇ ਦੱਸਿਆ ਕਿ ਯੂਨੀਵਰਸਿਟੀ ਵਿਚ ਪੰਜਾਬ ਦੀ ਵਿਰਾਸਤੀ ਖੇਡ ਗੱਤਕਾ ਦਾ ਬਾਰਵੀ ਕਾਲਸ ਤੋਂ ਬਾਅਦ ਇਕ ਸਾਲ ਦਾ ਡਿਪਲੋਮਾ ਕੋਰਸ ਸਰਬੱਤ ਦਾ ਭਲ਼ਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਰੀਰਕ ਸਿੱਖਿਆ ਵਿਭਾਗ ਵਿਚ ਕਰਵਾਇਆ ਜਾਂਦਾ ਹੈ। ਇਸ ਮੌਕੇ ਡਾਕਟਰ ਹਰਦੇਵ ਸਿੰਘ, ਸ. ਬਹਾਦੁਰ ਸਿੰਘ ਆਦਿ ਹਾਜ਼ਰ ਸਨ।

