ਪਟਿਆਲਾ

ਐਸ.ਡੀ.ਐਸ.ਈ ਸੀਨੀਅਰ ਸੈਕੰਡਰੀ ਸਕੂਲ ਦੇ ਦੇਵ ਸ਼ਰਮਾ ਨੇ ਮਾਰੀਆਂ ਮੱਲਾਂ

ਸਟੇਟ ਤੈਰਾਕੀ ਪ੍ਰਤੀਯੋਗਿਤਾ ਵਿੱਚ 2 ਗੋਲਡ ਮੈਡਲ ਅਤੇ 2 ਸਿਲਵਰ ਮੈਡਲ ਜਿੱਤੇ
ਪਟਿਆਲਾ 13 ਜੁਲਾਈ (ਮਧੂਸਾਰ ਬਿਊਰੋ)
ਐਸ.ਡੀ.ਐਸ.ਈ ਸੀਨੀਅਰ ਸੈਕੰਡਰੀ ਸਕੂਲ ਦੇ ਦੇਵ ਸ਼ਰਮਾ ਨੇ ਸੰਗਰੂਰ ਵਿੱਖੇ ਹੋਈ ਸਟੇਟ ਤੈਰਾਕੀ ਪ੍ਰਤੀਯੋਗਿਤਾ ਵਿੱਚ 2 ਗੋਲਡ ਮੈਡਲ ਅਤੇ 2 ਸਿਲਵਰ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਰੁਣ ਕੁਮਾਰ ਸੂਦ ਨੇ ਦੱਸਿਆ ਕਿ ਦੇਵ ਸ਼ਰਮਾ ਦੁਆਰਾ ਇਹ ਪ੍ਰਾਪਤੀ ਤੇ ਮਾਣ ਹੈ ਅਤੇ ਮੈਡਲਜ ਪ੍ਰਾਪਤ ਕਰਨ ਵਿੱਚ Àਸਦੀ ਅਣਥੱਕ ਮਿਹਨਤ ਹੈ।
ਇਸ ਮੌਕੇ ਤੇ ਸਕੂਲ ਦੇ ਵਾਇਸ ਪ੍ਰਿੰਸੀਪਲ ਰਿਪੂਦਮਨ ਸਿੰਘ ਨੇ ਦੱਸਿਆ ਕਿ ਦੇਵ ਸ਼ਰਮਾ ਸਕੂਲ ਵਿੱਚ ਪੜਾਈ ਵਿੱਚ ਹੋਣਹਾਰ ਹੋਣ ਦੇ ਨਾਲ-ਨਾਲ ਖੇਡਾਂ ਵਿੱਚ ਵੀ ਕਈ ਤਗਮੇ ਪ੍ਰਾਪਤ ਕਰ ਚੁਕਾ ਹੈ। ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਅਰੁਣ ਕੂਮਾਰ ਸੂਦ ਅਤੇ ਵਾਇਸ ਪ੍ਰਿੰਸੀਪਲ ਰਿਪੂਦਮਨ ਸਿੰਘ ਨੇ ਦੇਵ ਸ਼ਰਮਾ ਅਤੇ ਉਸਦੇ ਮਾਪਿਆ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਪੀ.ਟੀ ਟੀਚਰ ਹਰਦੀਪ ਸਿੰਘ ਅਤੇ ਪੀ.ਟੀ ਜਸਦੇਵ ਸਿੰਘ ਵੀ ਮੌਜੂਦ ਰਹੇ।

Leave a Reply

Your email address will not be published. Required fields are marked *