ਪਟਿਆਲਾ

ਭੀਖ ਮੰਗ ਕੇ ਨਰਸਿੰਗ ਸਟਾਫ ਤੇ ਐਨਸਿਲਰੀ ਸਟਾਫ ਨੇ ਕੀਤਾ ਰੋਸ ਮਾਰਚ

ਪਟਿਆਲਾ 16 ਜੁਲਾਈ (ਮਧੂਸਾਰ ਬਿਊਰੋ)
ਸਰਕਾਰੀ ਰਾਜਿੰਦਰਾ ਹਸਪਤਾਲ, ਟੀ.ਬੀ. ਹਸਪਤਾਲ, ਸਰਕਾਰੀ ਮੈਡੀਕਲ ਕਾਲਜ, ਦੇ ਸਮੂਹ ਨਰਸਿੰਗ ਸਟਾਫ ਤੇ ਐਨਸਿਲਰੀ ਸਟਾਫ ਵਲੋਂ ਸ਼ਾਂਤ ਮਈ ਢੰਗ ਨਾਲ ਰਾਜਿੰਦਰਾ ਹਸਪਤਾਲ ਤੋਂ ਸ਼੍ਰੀ ਕਾਲੀ ਮਾਤਾ ਮੰਦਰ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਮੰਦਰ ਅੱਗੇ ਭੀਖ ਮੰਗ ਕੇ ਆਪਣੀ ਆਰਥਿਕ ਸਥਿਤੀ ਦਾ ਅੰਦਾਜਾ ਦੱਸਿਆ।
ਨਰਸਿੰਗ ਸਟਾਫ ਦੀ ਕੰਮ ਛੋੜ ਹੜਤਾਲ ਨੂੰ 47 ਦਿਨ ਹੋ ਚੁੱਕੇ ਹਨ ਅਤੇ ਸਰਕਾਰ ਵਲੋਂ ਲਿਖਤੀ ਰੂਪ ਵਿੱਚ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।
ਅੱਜ ਦਾ ਇਹ ਭੀਖ ਮੰਗਣਾ ਸਰਕਾਰ ਨੂੰ ਨੀਂਦ ਵਿਚੋਂ ਜਗਾਉਣ ਦਾ ਇੱਕ ਜਰੀਆ ਸੀ ਤਾਂ ਜੋ ਸਰਕਾਰ ਆਪਣੇ ਖਜਾਨੇ ਭਰ ਸਕੇ ਅਤੇ ਸਰਕਾਰ ਸਾਨੂੰ ਫੁੱਲ ਸਕੇਲ ਤੇ ਰੈਗੁਲਰ ਕਰ ਸਕੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਆਉਣ ਵਾਲੀ 27.06.2016 ਜੋ ਮੁੱਖ ਮੰਤਰੀ ਸਾਹਿਬ ਨਾਲ 12:30 ਵਜੇ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਵਿੱਚ ਸਾਡੀ ਮੁੱਖ ਮੰਗ ਅਤੇ ਨਰਸਿੰਗ ਐਨਸਿਲਰੀ ਸਟਾਫ ਨੂੰ ਫੁੱਲ ਸਕੇਲ ਤੇ ਲਿਖਤੀ ਰੂਪ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਜੇਕਰ ਸਰਕਾਰ ਲਿਖਤੀ ਰੂਪ ਵਿੱਚ ਫੁੱਲ ਸਕੇਲ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਾਂ ਇਸ ਤੋਂ ਜ਼ਿਆਦਾ ਤਿੱਖੇ ਸੰਘਰਸ਼ ਉਲੀਕੇ ਜਾਣਗੇ ਜਿਸਦੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਜਿੰਮੇਵਾਰੀ ਹੋਵੇਗੀ। ਇਸ ਮੌਕੇ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਯੂਨੀਅਨ ਦੇ ਮੈਂਬਰ ਤੇ ਬਾਕੀ ਸਭ ਸਟਾਫ ਮੌਜੂਦ ਸਨ।

Leave a Reply

Your email address will not be published. Required fields are marked *