ਪਟਿਆਲਾ

ਜੰਗਲਾਤ ਵਰਕਰਜ ਯੂਨੀਅਨ ਦੀ ਹੋਈ ਵੱਡੀ ਜਿੱਤ ਛਾਂਟੀ ਕੀਤੇ ਕਾਮੇ ਕਰਵਾਏ ਬਹਾਲ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ (1406/22ਬੀ)ਚੰਡੀਗੜ੍ਹ ਨਾਲ ਸਬੰਧਤ ਹੱਕ ਸੱਚ ਦੀ ਲੜਾਈ ਲੜਨ ਵਾਲੀ ਜੰਗਲਾਤ ਕਾਮਿਆਂ ਦੀ ਇਕੋ-ਇਕ ਸਿਰਮੌੌਰ ਜੱਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੌਜਾ,ਸੇਰ ਸਿੰਘ ਸਰਹਿੰਦ ਦੀ ਅਗਵਾਈ ਹੇਠ ਪਿਛਲੇ 4 ਜਨਵਰੀ 2024 ਤੋ ਵਣ ਵਿਭਾਗ ਮੰਡਲ ਪਟਿਆਲਾ ਦੇ ਵਣ ਮੰਡਲ ਅਫਸਰ ਵਲੋਂ ਵੱਡੀ ਪੱਧਰ ਤੇ 5-5 ਸਾਲ ਤੋਂ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਦੀ ਛਾਂਟੀ ਕੀਤੀ ਗਈ ਸੀ। ਅੱਜ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸਾਥੀਆਂ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਉਨ੍ਹਾਂ ਦਾ ਸੰਘਰਸ਼ ਲਗਾਤਾਰ 45 ਦਿਨ ਵਿਚ ਪਹੁੰਚਣ ਤੇ ਵਣ ਮੰਡਲ ਅਫਸਰ ਪਟਿਆਲਾ ਵੱਲੋਂ ਛਾਂਟੀ ਕੀਤੇ ਸਾਰੇ ਵਰਕਰਾਂ ਨੂੰ ਦੁਆਰਾ ਕੰਮ ਤੇ ਲਾਇਆ ਗਿਆ ਅਤੇ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਆਗੂਆਂ ਨੂੰ ਵਣ ਮੰਡਲ ਅਫਸਰ ਪਟਿਆਲਾ ਵਲੋ ਭਰੋਸਾ ਦਿਵਾਇਆ ਗਿਆ

ਕੀ ਕਿਸੇ ਵੀ ਜੰਗਲਾਤ ਕਾਮੇ ਦਾ ਵਿੱਤੀ ਨੁਕਸਾਨ ਨਹੀ ਹੋਵੇਗਾ ਜਗਤਾਰ ਸਿੰਘ ਨਾਭਾ,ਜੋਗਾ ਸਿੰਘ ਵਜੀਦਪੁਰ,ਨਰੇਸ ਕੁਮਾਰ ਬੋਸਰ,ਜਸਵੰਤ ਸਿੰਘ ਸਰਹਿੰਦ ਅਤੇ ਭਿੰਦਰ ਸਿੰਘ ਘੱਗਾ ਨੇ ਕਿਹਾ ਕੀ ਵਣ ਵਿਭਾਗ ਵਿਚ ਪਿਛਲੇ 5-5ਸਾਲਾ ਤੋ ਡੇਲੀਵੇਜ ਕਾਮਿਆ ਨੂੰ ਬਿਨਾ ਨੋਟਿਸ ਕੰਮ ਤੋ ਹਟਾਇਆ ਗਿਆ। ਹੁਣ ਜੰਗਲਾਤ ਦੇ ਕਾਮਿਆਂ ਨੂੰ ਦੁਆਰਾ ਕੰਮ ਤੇ ਲਗਾਉਣਾ ਵੀ ਜਥੇਬੰਦੀ ਦੀ ਵੱਡੀ ਜਿੱਤ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ ਦੇ ਆਗੂ ਦਰਸਨ ਸਿੰਘ ਬੇਲੂਮਾਜਰਾ,ਲਖਵਿੰਦਰ ਸਿੰਘ ਖਾਨਪੁਰ,ਜਸਵੀਰ ਸਿੰਘ ਖੋਖਰ, ਰਾਜਿੰਦਰ ਧਾਲੀਵਾਲ ਅਤੇ ਹਰਵੀਰ ਸਿੰਘ ਸਨਾਮ ਨੇ ਕਿਹਾ ਕੀ ਵਣ ਵਿਭਾਗ ਦੇ ਆਧਿਕਾਰੀਆ ਨੂੰ ਜੰਗਲਾਤ ਕਾਮਿਆਂ ਦੀਆ ਮੰਗਾ ਸਬੰਧੀ ਮੰਗ ਪੱਤਰ ਸੌਂਪਿਆ ਗਿਆ ਫੈਡਰੇਸਨ ਦੇ ਆਗੂਆਂ ਨੇ ਕਿਹਾ ਕੀ ਜੇਕਰ ਵਣ ਵਿਭਾਗ ਦੇ ਆਧਿਕਾਰੀਆ ਨੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਆਉਣ ਵਾਲੀ 12ਮਾਰਚ 2024ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਸਹਿਯੋਗ ਨਾਲ ਵਣ ਮੰਡਲ ਅਫ਼ਸਰ ਪਟਿਆਲਾ ਦੇ ਦਫ਼ਤਰ ਅੱਗੇ ਰੋਸ ਰੈਲੀ ਕਰਨ ਉਪਰੰਤ ਫਿਰ ਤੋਂ ਪੱਕਾ ਮੋਰਚਾ ਸੁਰੂ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋ ਇਲਾਵਾ ਸਮਸ਼ੇਰ ਸਿੰਘ,ਬਲਵੀਰ ਖਾਨ,ਸਵਰਨਜੀਤ ਸਿੰਘ ਚਨਾਰਥਲ,ਗੁਰਮੇਲ ਸਿੰਘ ਸਮਾਣਾ,ਹਰਮੇਸ ਸਿੰਘ ਨਾਭਾ, ਭੂਪਿੰਦਰ ਸਿੰਘ ਸਾਧੋਹੇੜੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *