ਪਟਿਆਲਾ

ਬਸੰਤ ਰੁੱਤ ਨੂੰ ਸਮਰਪਿੱਤ ਲੋਕ ਸਾਹਿਤ ਸੰਗਮ ਰਾਜਪੁਰਾ ਨੇ ਸਾਹਿਤੱਕ ਕਵੀ ਦਰਬਾਰ ਰਚਾਇਆ

ਰਾਜਪੁਰਾ /ਡਾ.ਅਮਨ/ਮਧੂਸਾਰ ਬਿਊਰੋ
ਸਰਵੋਤਮ ਰੁੱਤ ਬਸੰਤ ਨੂੰ ਮਾਣਦਿਆਂ ਸਾਹਿਤਕ ਮਹਿਫ਼ਿਲ ਰੋਟਰੀ ਭਵਨ ਵਿਚ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਸੰਪਨ ਹੋਈ। ਇਸ ਮੌਕੇ ਸਭਾ ਦੀ ਸ਼ੁਰੂਆਤ ਕਰਮ ਸਿੰਘ ਹਕੀਰ ਦੀ ਕਵਿਤਾ ‘ਪੀੜ ਹੁੰਦੀ ਏ ‘ ਸੁਣਾਕੇ ਕੀਤਾ। ਬਚਨ ਸਿੰਘ ਬਚਨ ਸੋਢੀ ਦੀ ਗ਼ਜ਼ਲ ਕਾਬਲੇ ਗੌਰ ਸੀ।

ਜਮਨਾ ਪ੍ਰਕਾਸ਼ ਨਾਚੀਜ਼ ਦੀ ਕਵਿਤਾ ,ਅੰਗਰੇਜ ਕਲੇਰ ਦੀ ਖੁੱਲੀ ਕਵਿਤਾ ਦੀ ਸ਼ਰੋਤਿਆਂ ਨੇ ਤਾਰੀਫ ਕੀਤੀ। ਤਾਰਾ ਸਿੰਘ ਮਾਠਿਆੜਾ ਅਤੇ ਸੁਰਿੰਦਰ ਸਿੰਘ ਸੋਹਣਾ ਰਾਜੇਮਾਜ਼ਰੀਆ ਦਾ ਗੀਤ ਬਹੁਤ ਵਧੀਆ ਸੀ। ਓਮ ਪ੍ਰਕਾਸ਼ ਅਰੋੜਾ ਅਤੇ ਭੀਮ ਸੈਨ ਝੂਲੇਲਾਲ ਦੀ ਸਰਾਇਕੀ ਗ਼ਜ਼ਲ ਬਹੁਤ ਦਿਲ ਖਿੱਚਵੀਂ ਸੀ। ਸਰਦਾਰ ਸਿੰਘ ਨੇ ਤਰੰਨਮ ‘ਚ ਗੀਤ ਸੁਣਾਇਆ। ਕੁਲਵੰਤ ਸਿੰਘ ਜੱਸਲ ਦਾ ਗੀਤ ਤੇ ਕਵਿਤਾ ਨੇ ਸ਼ਰੋਤਿਆਂ ਨੂੰ ਸ਼ਰੋਸ਼ਾਰ ਕੀਤਾ। ਅਵਤਾਰ ਪੁਆਰ ਦੀ ਗ਼ਜ਼ਲ ਨੇ ਪ੍ਰੌੜਤਾ ਦਾ ਸਬੂਤ ਦਿਤਾ। ਬਲਦੇਵ ਸਿੰਘ ਖੁਰਾਣਾ ਨੇ ਜਿਥੇ ਸ਼ੇਅਰਾਂ ਨਾਲ ਸਟੇਜ ਚਲਾਈ ਉਥੇ ਆਪਣੀ ਮਧੁਰ ਆਵਾਜ ਵਿੱਚ ਗੀਤ ਵੀ ਸੁਣਾਇਆ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਚੋਣਾਂ ਤੇ ਕਟਾਕਸ਼ ਕਰਦੀ ਮਿੰਨੀ ਕਹਾਣੀ ‘ਨੇਕ ਸਲਾਹ ‘ਸੁਣਾਕੇ ਮਾਹੌਲ ਰੰਗੀਨ ਬਣਾ ਦਿੱਤਾ। ਬਲਦੇਵ ਸਿੰਘ ਖੁਰਾਣਾ ਦੇ ਸਟੇਜ ਦੀ ਕਾਰਵਾਈ ਬਖੂਬ ਨਿਭਾਈ।

Leave a Reply

Your email address will not be published. Required fields are marked *