ਪੰਜਾਬ

ਰਿਓ ਵਲਰਡ ਫੁੱਟਵਾਲੀ ਟੂਰਨਾਮੈਂਟ-2੦16 ਵਿੱਚ ਭਾਰਤ ਦੀ ਟੀਮ ਕਰੇਗੀ ਪ੍ਰਦਰਸ਼ਨ

4੦ ਦੇਸ਼ਾਂ ਦੀ ਟੀਮ ਦੇ ਨਾਲ ਭਾਰਤ ਦੀ ਟੀਮ ਨੂੰ ਵੀ ਮਿਲਿਆ ਹੈ ਖਾਸ ਮੌਕਾ
ਪਟਿਆਲਾ 16 ਜੁਲਾਈ (ਮਧੂਸਾਰ ਬਿਊਰੋ)
ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਕਮਾਨ ਹੇਠ ਬਰਾਜੀਲ ਦੇਸ਼ ਦੇ ਰਿਓ ਸ਼ਹਿਰ ਵਿੱਚ ਓਲੰਪਿਕ ਖੇਡਾਂ ਆਜੋਜਿਤ ਹੋਣ ਜਾ ਰਹੀਆਂ ਹਨ। ਜਿੱਥੇ ਭਾਰਤ ਦੀ ਫੁੱਟਵਾੱਲੀ ਟੀਮ ਪਹਿਲੀ ਵਾਰ ਪ੍ਰਦਰਸ਼ਨ ਕਰੇਗੀ। ਇਹ ਜਾਣਕਾਰੀ ਫੁੱਟਵਾਲੀ ਐਸੋਸਿਏਸ਼ਨ ਆਫ ਇੰਡਿਆ ਦੇ ਕੌਮੀ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਦਿੱਤੀ ਹੈ ।

ਉਨ੍ਹਾਂ ਦੱਸਿਆ ਕਿ ਉਕਤ ਰਿਓ ਵਲਰਡ ਫੁੱਟਵਾਲੀ ਟੂਰਨਾਮੇਂਟ – 2੦16 ਦੀਆਂ ਤਿਆਰੀਆਂ ਅਤੇ ਭਾਰਤ ਦੀ ਟੀਮ ਦੀ ਚੋਣ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 2੦ ਜੁਲਾਈ ਤੋਂ ਕੌਮੀ ਪੱਧਰੀ ਟ੍ਰਾਇਲ ਹੋਣਗੇ ।
ਐਡਵੋਕੇਟ ਕਪਿਲ ਨੇ ਦੱਸਿਆ ਕਿ ਓਲੰਪਿਕ ਖੇਡਾਂ-2016, ਬਰਾਜੀਲ ਵਿੱਚ ਰਿਓ ਸ਼ਹਿਰ ਦੇ ਕੋਪਾਕਵਾਨਾ ਜੋਨ ਵਿੱਚ ਬੀਚ ਵਾਲੀਬਾਲ ਦੇ ਕੋਟ ‘ਤੇ 22 ਅਗਸਤ ਤੋਂ 29 ਅਗਸਤ ਤੱਕ ਹੋਣਗੀਆਂ। ਫੁੱਟਵਾੱਲੀ ਖੇਡ ਵਿੱਚ 4੦ ਦੇਸ਼ਾਂ ਦੀਆਂ ਟੀਮਾਂ ਭਾਗ ਲੈਣਗੀਆਂ । ਜਿਸ ਲਈ ਭਾਰਤ ਦੀ ਟੀਮ ਨੇ ਪਹਿਲਾਂ ਤੋਂ ਹੀ ਕਵਾਲੀਫਾਈ ਕਰ ਲਿਆ ਸੀ । ਜਿਸਦੇ ਸ਼ਾਨਦਾਰ ਸਦਕਾ ਹੀ ਭਾਰਤ ਦੀ ਟੀਮ ਨੂੰ ਮੌਕਾ ਮਿਲਿਆ ਹੈ । ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨ ਨੂੰ ਵੇਖਣ ਲਈ ਕਰੀਬ 15 ਹਜਾਰ ਦਰਸ਼ਕਾਂ ਦੇ ਪੁੱਜਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਫੁੱਟਵਾੱਲੀ ਖੇਡ ਨੂੰ ਪ੍ਰੋਮੋਟ ਕਰਨ ਦਾ ਕੰਮ ਐਸੋਸਿਏਸ਼ਨ ਦੇ ਕੌਮੀ ਪ੍ਰਧਾਨ ਰਾਮ ਅਵਤਾਰ ( ਦਿੱਲੀ ) ਸਾਂਭ ਰਹੇ ਹਨ । ਜਿਨ੍ਹਾਂ ਦੀ ਕੋਸ਼ਿਸ਼ਾਂ ਸਦਕਾ ਭਾਰਤ ਦੇ ਲੋਕ ਇਸ ਖੇਡ ਤੋਂ ਵਾਕਫ਼ ਹੋ ਸਕੇ ਹਨ । ਐਡਵੋਕੇਟ ਕਪਿਲ ਨੇ ਦੱਸਿਆ ਕਿ ਪਟਿਆਲਾ ਵਿਖੇ ਹੋਣ ਵਾਲੇ ਟ੍ਰਾੱਇਲ ਦੀ ਪ੍ਰਧਾਨਤਾ ਫੁੱਟਵਾਲੀ ਐਸੋਸਿਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਐਨਆਈਐਸ ਕੋਚ ਦਲਵੀਰ ਸਿੰਘ ਕਾਲ਼ਾ ਅਫ਼ਗਾਨ, ਐਨਆਈਐਸ ਕੋਚ ਸੁਰਿੰਦਰ ਪਾਲ ਸਿੰਘ ਅਤੇ ਐਨਆਈਐਸ ਕੋਚ ਭੁਪਿੰਦਰ ਸਿੰਘ ਕਰਣਗੇ ।
ਐਡਵੋਕੇਟ ਕਪਿਲ ਨੇ ਦੱਸਿਆ ਕਿ ਜੇਕਰ ਬਰਾਜੀਲ ਵਿੱਚ ਭਾਰਤ ਦੀ ਟੀਮ ਦਾ ਪ੍ਰਦਰਸ਼ਨ ਸਰਵੋਤੱਮ ਰਿਹਾ ਤਾਂ ਸਾਲ 2੦2੦ ਦੇ ਦੌਰਾਨ ਜਾਪਾਨ ਦੇ ਟੋਕਿਓ ਵਿਖੇ ਹੋਣ ਵਾਲੀ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਫੁੱਟਵਾਲੀ ਟੀਮ ਨੂੰ ਵੀ ਪ੍ਰਮੁਖਤਾ ਹਾਸਲ ਹੋ ਸਕੇਗੀ । ਜਿਸਦੀ ਅਗੇਤੀ ਤਿਆਰੀਆਂ ਲਈ ਪਟਿਆਲਾ ਵਿੱਚ ਟ੍ਰਾਇਲ ਪ੍ਰਕ੍ਰਿਆ ਮੁਕੰਮਲ ਹੋਣ ਦੇ ਤੁਰੰਤ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੈਂਪ ਲਾ ਕੇ ਪ੍ਰੈਕਟਿਸ਼ ਸ਼ੁਰੂ ਕਰ ਦਿੱਤੀ ਜਾਵੇਗੀ । ਜੋ ਖਿਡਾਰੀ ਟ੍ਰਾਇਲ ਵਿੱਚ ਟਾੱਪਰ ਹੋਣਗੇ ਉਨ੍ਹਾਂ ਨੂੰ ਹੀ ਰਿਓ ਵਲਰਡ ਫੁੱਟਵਾਲੀ ਟੂਰਨਾਮੇਂਟ – 2੦16 ਲਈ ਚੁਣਿਆ ਜਾਵੇਗਾ।

Leave a Reply

Your email address will not be published. Required fields are marked *