ਪੰਜਾਬ

ਖ਼ਾਲਸਾ ਕਾਲਜ ਨੇ ਸਰਬ ਭਾਰੀ ਖੇਤੀ ਪੋਸਟ ਗ੍ਰੈਜ਼ੂਏਡ ਮੁਕਾਬਲੇ ‘ਚ ਹਾਸਲ ਕੀਤਾ ਉੱਚ ਸਥਾਨ

ਅੰਮ੍ਰਿਤਸਰ, 16 ਜੁਲਾਈ (ਮਧੂਸਾਰ ਬਿਊਰੋ)
ਇਤਿਹਾਸਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਹਮੇਸ਼ਾਂ ਹੀ ਪੜ੍ਹਾਈ ਦੇ ਨਾਲ­-ਨਾਲ ਖੇਡਾਂ, ਧਾਰਮਿਕ ਤੇ ਹੋਰ ਪ੍ਰੋਗਰਾਮਾਂ ‘ਚ ਸ਼ਾਨਦਾਰ ਸਰਗਰਮੀਆਂ ਨਾਲ ਕਾਲਜ ਦਾ ਨਾਂਅ ਬੁਲੰਦੀਆਂ ‘ਤੇ ਪਹੁੰਚਾਇਆ ਹੈ। ਕਾਲਜ ਦੇ ਫੂਡ ਸਾਇੰਸ ਅਤੇ ਤੈਕਨਾਲੋਜੀ ਵਿਭਾਗ ਦੇ ਵਿਦਿਆਰਥੀ ਮਨਬੀਰ ਸਿੰਘ ਸਮੈਸਟਰ 8ਵਾਂ ਨੇ ਸਰਬ ਭਾਰਤੀ ਖੇਤੀ ਪੋਸਟ ਗ੍ਰੈਜ਼ੂਏਡ ਮੁਕਾਬਲੇ­­-2016 ‘ਚ ਮਾਅਰਕਾ ਲਗਾਉਂਦੇ ਹੋਏ 9ਵਾਂ ਸਥਾਨ ਹਾਸਲ ਕੀਤਾ ਹੈ।

ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀ ਦੇ ਉਕਤ ਸਥਾਨ ਹਾਸਲ ਕਰਨ ‘ਤੇ ਮੁਬਾਰਕ ਦਿੰਦਿਆਂ ਆਪਣੇ ਦਫਤਰ ਵਿਖੇ ਉਸਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਇਸਦਾ ਸਿਹਰਾ ਵਿਦਿਆਰਥੀ ਦੀ ਮਿਹਨਤ ਅਤੇ ਵਿਭਾਗ ਮੁੱਖੀ ਪ੍ਰੋ: ਮਨਬੀਰ ਸਿੰਘ ਅਤੇ ਸਮੂਹ ਫੂਡ ਸਾਇੰਸ ਅਤੇ ਤੈਕਨਾਲੋਜੀ ਵਿਭਾਗ ਦੇ ਅਧਿਆਪਕਾਂ ਦੁਆਰਾ ਕਰਵਾਏ ਗਏ ਅਭਿਆਸ ਦੇ ਸਿਰ ਜਾਂਦਾ ਹੈ। ਜਿਸ ਕਰਕੇ ਇਹ ਵਿਦਿਆਰਥੀ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਰਵਾਈ ਗਈ ਪ੍ਰਵੇਸ਼ ਪ੍ਰੀਖਿਆ ‘ਚੋਂ ਵੀ ਤੀਜੇ ਨੰਬਰ ‘ਤੇ ਆਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰੀਖਿਆਵਾਂ ‘ਚੋਂ ਇਨ੍ਹਾਂ ਉੱਚਾ ਰੈਂਕ ਪ੍ਰਾਪਤ ਕਰਨਾ ਬੜੇ ਹੀ ਮਾਣ ਵਾਲੀ ਹੈ।

Leave a Reply

Your email address will not be published. Required fields are marked *