ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਕੰਪਊਟਰ ਸਾਇੰਸ ਵਿਭਾਗ ਵੱਲੋਂ ” (IoT) ” ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਨੇ ਗੂਗਲ ਡਿਵੈਲਪਰ ਸਟੂਡੈਂਟ ਕਲੱਬ ਦੇ ਸਹਿਯੋਗ ਨਾਲ 23 ਫਰਵਰੀ 2024 ਨੂੰ ” (IoT) ” ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ | ਥਿਕ ਨੈਕਸਟ ਵਿਖੇ ਬਿਜਨਸ ਡਵੈਲਪਰ ਮਨੇਜਰ ਇੰਜੀਨੀਅਰ ਬਲਰਾਮ ਸਿੰਘ ਅਤੇ ਇੰਜੀਨੀਅਰ ਅਕਿਤ ਇਸ ਵਰਕਸ਼ਾਪ ਦੇ ਸਪੀਕਰ ਸਨ। ਪ੍ਰੋ. ਦਿਵਜੌਤ ਕੌਰ (ਵਰਕਸ਼ਾਪ ਕੋਆਰਡੀਨੇਟਰ) ਨੇ ਵਰਕਸ਼ਾਪ ਦੇ ਗੈਸਟ ਸਪੀਕਰ ਦੀ ਜਾਣ -ਪਛਾਣ ਕਰਵਾਈ ਅਤੇ ਭਾਗੀਦਾਰਾਂ ਨੂੰ ਸਵਾਗਤੀ ਭਾਸ਼ਣ ਦਿੱਤਾ। ਡਾ.ਪਰਿਵੰਦਰ ਕੌਰ( ਕੋਆਰਡੀਨੇਟਰ,ਗੂਗਲ ਡਿਵੈਲਪਰ ਸਟੂਡੈਂਟ ਕਲੱਬ) ਨੇ ਇਸ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ।
ਵਰਕਸ਼ਾਪ ਵਿੱਚ ਇਟਰਨੈਟ ਆਫ ਥਿਕਸ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਜਿਸ ਵਿੱਚ ਇਟਰਨੈਟ ਆਫ ਥਿਕਸ ਉੱਤੇ ਪ੍ਰੋਜੈਕਟਾਂ ਦੀ ਵਰਤੋਂ ਕੀਤੀ ਗਈ | ਵਿਦਿਆਰਥੀਆਂ ਨੇ ਇਟਰਨੈਟ ਆਫ ਥਿਕਸ ਫਰੇਮਵਰਕ ਦਾ ਗਿਆਨ ਪ੍ਰਾਪਤ ਕੀਤਾ ਅਤੇ ਇਸਦੀ ਵਰਤੋਂ ਗਤੀਸ਼ੀਲ ਅਤੇ ਹਾਰਡਵੇਅਰ ਪਰੌਜੈਕਟ ਬਣਾਉਣ ਲਈ ਕੀਤੀ | ਇਸ ਵਰਕਸ਼ਾਪ ਵਿਚ 60 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਰਕਸ਼ਾਪ ਦੀ ਵਿਆਪਕ ਰੂਪ ਤੋਂ ਪ੍ਰਸ਼ੰਸਾ ਕੀਤੀ | ਉਨ੍ਹਾਂ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰਿੰਸੀਪਲ, ਡਾ: ਲਖਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਵਰਕਸ਼ਾਪਾਂ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਨੇ ਅਜਿਹੇ ਸਮਾਗਮਾਂ ਦੇ ਆਯੋਜਨ ਵਿੱਚ ਕੰਪਿਊਟਰ ਸਾਈਂਸ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ: ਜਤਿੰਦਰ ਸਿੰਘ ਸੈਨੀ ਪ੍ਰੋਫੈਸਰ ਅਤੇ ਮੁਖੀ ਸੀ.ਐਸ.ਈ. ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਸਪੀਕਰ, ਫੈਕਲਟੀ ਮੈਂਬਰਾਂ ਅਤੇ ਵਰਕਸ਼ਾਪ ਦੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੀ ਸਫਲਤਾ ਲਈ ਆਯੋਜਨ ਟੀਮ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ |

