ਪੁਨਰਗਠਨ ਵਿਰੁੱਧ ਚੌਥਾ ਦਰਜਾ ਕਰਮਚਾਰੀ ਪਟਿਆਲਾ ਵਿਖੇ ਕਰਨਗੇ 24 ਘੰਟੇ ਲਈ ਭੁੱਖ ਹੜਤਾਲ
ਪਟਿਆਲਾ 8 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੋਥਾ ਦਰਜਾ ਕਰਮਚਾਰੀਆਂ ਨੇ ਭਰਵੀਂ ਮੀਟਿੰਗ ਕਰਕੇ ਵਿੱਤ ਵਿਭਾਗ ਦੇ ਇਸ਼ਾਰੇ ਤੇ ਵੱਖਵੱਖ ਵਿਭਾਗਾਂ ਦੀ ਅਫਸਰਸ਼ਾਹੀ ਨੇ ਪੁਨਰਗਠਨ ਦੇ ਨਾਮ ਤੇ ਚੋਥਾ ਦਰਜਾ ਅਤੇ ਟੈਕਨਿਕਲ ਕਰਮਚਾਰੀਆਂ ਦੀਆਂ “ਸਵਾ ਲੱਖ” ਦੇ ਲਗਭਗ ਖਤਮ ਕੀਤੀਆਂ ਅਸਾਮੀਆਂ ਵਿਰੁੱਧ ਜ਼ੋਰਦਾਰ ਰੋਸ ਪ੍ਰਗਟ ਕੀਤਾ।
ਜਲ ਸਰੋਤ ਵਿਭਾਗ ਪੰਜਾਬ ਦਾ ਇੱਕ ਅਜਿਹਾ ਵਿਭਾਗ ਹੈ ਜੋ ਰਾਜ ਦੀਆਂ ਨਹਿਰਾਂ ਦਾ ਨੈਟਵਰਕ ਸਭਾਲੀ ਬੈਠਾ ਹੈ। ਇਸ ਵਿਭਾਗ ਦਾ ਨਹਿਰੀ ਚੋਥਾ ਦਰਜਾ ਕਰਮਚਾਰੀ ਨਹਿਰਾਂ ਦੇ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਤੱਕ ਅਤੇ ਪੀਣ ਲਈ ਪਾਣੀ ਘਰਾਂ ਤੱਕ ਲੈ ਕੇ ਜਾਣ ਤੇ ਨਹਿਰਾਂ ਦੇ ਮੇਨ ਹੈਡਾਂ, ਰੈਗੂਲੇਸ਼ਨ ਪੁਆਇੰਟਾਂ, ਡੈਮਾਂ ਦੇ ਹੈਡਾਂ ਨਹਿਰੀ ਗੇਟਾਂ ਸਮੇਤ ਨਹਿਰਾਂ ਦੀ ਦਿਨ ਰਾਤ ਰਖਵਾਲੀ ਕਰਨ ਵਾਲੇ ਬੇਲਦਾਰ, ਗੇਜ਼ ਰੀਡਰ, ਮੇਟ, ਸੇਵਾਦਾਰ, ਮਾਲੀ ਆਦਿ ਕੈਟਾਗਰੀਜ਼ ਦੀਆਂ ਹਜਾਰਾਂ ਹਜਾਰਾਂ ਅਸਾਮੀਆਂ ਨੂੰ ਖਤਮ ਕਰਨ ਦੀ ਸਿਫਾਰਸ਼ ਨੂੰ ਮੰਤਰੀ ਪ੍ਰੀਸ਼ਦ ਨੇ ਅੱਖਾਂ ਮਿਟ ਕੇ ਪ੍ਰਵਾਨ ਕਰਨ ਨਾਲ, ਪੰਜਾਬ ਦੇ ਨਹਿਰੀ ਨੈਟਵਰਕ ਦਾ ਘਾਣ ਕਰ ਦਿੱਤਾ ਹੈ। ਇਸ ਤਰ੍ਹਾਂ ਪੰਜਾਬ ਲੋਕ ਨਿਰਮਾਣ (ਇਮਾਰਤਾ ਤੇ ਸੜਕਾਂ) ਵਿਭਾਗਾਂ ਦੀ ਅਫਸਰ ਸ਼ਾਹੀ ਆਪਣੀਆਂ ਉਪਰਲੀਆਂ ਅਸਾਮੀਆਂ ਵਧਾਉਣ ਖਾਤਰ ਤਕਰੀਬਨ ਸਤ ਹਜਾਰ ਚੋਥਾ ਦਰਜਾ ਅਤੇ ਟੈਕਨੀਕਲ ਅਸਾਮੀਆਂ ਦੀ ਬਲੀ ਦੇ ਦਿੱਤੀ ਹੈ। ਬਾਈ ਵਿਭਾਗਾਂ ਦੇ ਕੀਤੇ ਪੁਨਰਗਠਨ ਨਾਲ ਖਤਮ ਕੀਤੀਆਂ ਅਸਾਮੀਆਂ ਸਰਕਾਰ ਦੇ ਘਰ ਘਰ ਨੌਕਰੀਆਂ ਦੇਣ ਦੇ ਵਾਅਦਿਆਂ ਦੀ ਫੁੱਕ ਕੱਢ ਦਿੱਤੀ ਹੈ। ਇਸ ਸਬੰਧ ਵਿੱਚ ਮਿਤੀ 15 ਅਤੇ 16 ਅਪ੍ਰੈਲ ਨੁੰ 24 ਘੰਟਿਆ ਲਈ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ਜੋ ਭਾਖੜਾ ਮੇਨ ਲਾਈਨ ਸਰਕਲ ਵਿਖੇ ਕੀਤੀ ਜਾਵੇਗੀ।
ਯੂਨੀਅਨ ਦਫਤਰ ਵਿਖੇ ਮੀਟਿੰਗ ਕਰਨ ਉਪਰੰਤ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਚੋਥਾ ਦਰਜਾ ਮੁਲਾਜਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਸੁਰਜ ਪਾਲ ਯਾਦਵ, ਪ੍ਰੀਤਮ ਚੰਦ, ਬਲਬੀਰ ਸਿੰਘ, ਗੁਰਦਰਸ਼ਨ ਸਿੰਘ, ਮਾਧੋ ਲਾਲ, ਅਰੁਣ ਕੁਮਾਰ, ਰਿੰਦੂ ਵੈਦ , ਅਮਰਨਾਥ ਨਰੜੂ, ਸ਼ਾਮ ਸਿੰਘ, ਰਾਜ ਕੁਮਾਰ ਰਾਜੂ, ਕੁਲਵੰਤ ਸਿੰਘ, ਅੰਮਿ੍ਰਤ ਲਾਲ, ਮੇਜਰ ਸਿੰਘ, ਰਾਮਦਾਸ, ਰਾਮਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਥਾ ਦਰਜਾ ਕਰਮਚਾਰੀਆਂ ਦੀਆਂ ਰੈਗੂਲਰ ਅਸਾਮੀਆਂ ਦਾ ਭੋਗ ਪਾਕੇ ਹੁਣ “ਮਲਟੀਟਾਸਕ ਸਟਾਫ” (ਆਊਟ ਸੋਰਸ) ਤੇ ਰੱਖਣ ਦੀਆਂ ਹਦਾਇਤਾਂ ਕੀਤੀਆਂ ਹਨ, ਇਹ ਫੈਸਲਾ ਕੇਂਦਰ ਸਰਕਾਰ ਦੀ ਤਰਜ ਤੇ ਕੀਤਾ ਗਿਆ ਹੈ। ਚੋਥਾ ਦਰਜਾ ਮੁਲਾਜਮ ਆਗੂਆਂ ਨੇ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਵਲੋਂ ਰਾਜਪੁਰਾ ਵਿਖੇ ਕੀਤੀ ਕੰਟਵੈਸ਼ਨ ਦੇ ਫੈਸਲਿਆਂ ਦੀ ਵੀ ਪੁਰਣ ਹਮਾਇਤ ਕੀਤੀ ਅਤੇ ਕੀਤੀ ਜਾਣ ਵਾਲੀ ਹੜਤਾਲ ਦੀ ਵੀ ਹਮਾਇਤ ਕੀਤੀ।

