ਚੰਡੀਗੜ੍ਹਪੰਜਾਬ

ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਲਈ ਡਾਕ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਕਰਨਗੇ ਸਰਵੇਖਣ : ਸੁਭਾਸ਼ ਚੰਦਰ ਮੀਨਾ

ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮਿਲੇਗੀ ਮੁਫ਼ਤ ਬਿਜਲੀ

ਜਲੰਧਰ, 28 ਫ਼ਰਵਰੀ (ਮਧੂਸਾਰ ਬਿਊਰੋ) ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਵੱਲੋਂ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਦੀ ਘੋਸ਼ਣਾ ਕੀਤੀ ਹੈ ਜਿਸਦਾ ਉਦੇਸ਼ ਹਰ ਮਹੀਨੇ ਰੂਫਟਾਪ ਸੋਲਰ (RTS) ਰਾਹੀਂ 300 ਯੂਨਿਟ ਬਿਜਲੀ ਪ੍ਰਦਾਨ ਕਰਕੇ 1 ਕਰੋੜ ਪਰਿਵਾਰਾਂ ਨੂੰ ਰੋਸ਼ਨ ਕਰਨਾ ਹੈ। ਇਸ ਯੋਜਨਾ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਡਾਕ ਵਿਭਾਗ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ। ਇਸ ਜਾਣਕਾਰੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਸੁਭਾਸ਼ ਚੰਦਰ ਮੀਨਾ, ਸੀਨੀਅਰ ਸੁਪਰਡੈਂਟ ਪੋਸਟ ਆਫਿਸ ਜਲੰਧਰ ਨੇ ਦੱਸਿਆ ਕਿ ਡਾਕ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਸਰਵੇਖਣ ਕਰਨਗੇ ਅਤੇ ਸਕੀਮ ਦੇ ਲਾਭਾਂ ਬਾਰੇ ਦੱਸ ਕੇ ਮੋਬਾਈਲ ਐਪਲੀਕੇਸ਼ਨ ‘ਤੇ ਲੋਕਾਂ ਦੀ ਰਜਿਸਟ੍ਰੇਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਘਰਾਂ ‘ਚ ਲੋਕ ਸੋਲਰ ਰੂਫ ਟਾਪ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਮੌਕੇ ‘ਤੇ ਹੀ ਕੀਤੀ ਜਾਵੇਗੀ। ਹਾਲ ਹੀ ਵਿੱਚ ਅੰਤਰਿਮ ਬਜਟ ਵਿੱਚ ਕੇਂਦਰ ਸਰਕਾਰ ਨੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਪਹੁੰਚਾਉਣ ਲਈ ਡਾਕ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਲਾਭਪਾਤਰੀ ਦੇ ਜ਼ਰੂਰੀ ਵੇਰਵੇ ਜਿਵੇਂ ਕਿ ਮਕਾਨ ਦੀ ਛੱਤ ਦੀ ਫੋਟੋ, ਲਾਭਪਾਤਰੀ ਦਾ ਮੋਬਾਈਲ ਨੰਬਰ, ਆਧਾਰ ਕਾਰਡ, ਪਿਛਲੇ 6 ਮਹੀਨਿਆਂ ਦਾ ਬਿਜਲੀ ਬਿੱਲ ਆਦਿ ਐਪ ‘ਤੇ ਅਪਲੋਡ ਕੀਤੇ ਜਾਣਗੇ ਅਤੇ ਰਜਿਸਟ੍ਰੇਸ਼ਨ ਡਾਕ ਕਰਮਚਾਰੀਆਂ ਵੱਲੋਂ ਮੌਕੇ ‘ਤੇ ਹੀ ਕੀਤਾ ਜਾਵੇਗਾ। ਸੁਭਾਸ਼ ਚੰਦਰ ਮੀਨਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਬਿਜਲੀ ਦੀ ਬਚਤ ਕਰਨ ਅਤੇ ਬਿਜਲੀ ਖੇਤਰ ਵਿੱਚ ਆਤਮ ਨਿਰਭਰ ਬਣਨ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕ ਡਾਕਘਰਾਂ ਵਿੱਚ ਜਾ ਕੇ ਵੀ ਇਸ ਸਕੀਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। 0-150 ਯੂਨਿਟਾਂ ਦੀ ਔਸਤ ਮਾਸਿਕ ਬਿਜਲੀ ਦੀ ਖਪਤ ਲਈ, ਢੁਕਵੀਂ ਸੋਲਰ ਪਲਾਂਟ ਦੀ ਸਮਰੱਥਾ 1-2 ਕਿਲੋਵਾਟ ਹੈ ਅਤੇ ਇਸ ‘ਤੇ ਸਬਸਿਡੀ 30,000 ਤੋਂ 60,000 ਰੁਪਏ ਹੈ। ਇਸੇ ਤਰ੍ਹਾਂ, 150-300 ਯੂਨਿਟਾਂ ਦੀ ਔਸਤ ਮਾਸਿਕ ਬਿਜਲੀ ਦੀ ਖਪਤ ਲਈ, ਢੁਕਵੀਂ ਸੋਲਰ ਪਲਾਂਟ ਦੀ ਸਮਰੱਥਾ 2-3 ਕਿਲੋਵਾਟ ਹੈ ਅਤੇ ਇਸ ‘ਤੇ ਸਬਸਿਡੀ 60,000 ਤੋਂ 78,000 ਰੁਪਏ ਹੈ। 3 kW ਤੋਂ ਵੱਡੇ ਸਿਸਟਮ ਲਈ ਕੁੱਲ ਸਬਸਿਡੀ ਰੁਪਏ 78,000 ਤੇ ਸੀਮਿਤ ਹੈ। ਜਲੰਧਰ ਡਾਕ ਵਿਭਾਗ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਯੋਗ ਖਪਤਕਾਰਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *