ਖ਼ਾਲਸਾ ਕਾਲਜ ਵੈਟਰਨਰੀ ਵਿਖੇ ਮੁਲਾਜ਼ੇ ਦੌਰਾਨ ਮਰੀ ਭੇਡ ਦੇ ਪੇਟ ’ਚੋਂ ਨਿਕਲੀ ਚਾਈਨਾ ਡੋਰ
ਅੰਮ੍ਰਿਤਸਰ, 28 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਚਾਈਨਾ ਡੋਰ ਨਾਲ ਜਿੱਥੇ ਇਨਸਾਨੀ ਜਿੰਦੜੀਆਂ ਲਈ ਖ਼ਤਰਨਾਕ ਸਾਬਿਤ ਹੋ ਰਹੀ ਹੈ, ਉਥੇ ਪਸ਼ੂਆਂ ਲਈ ਵੀ ਮੌਤ ਦਾ ਕਾਰਨ ਬਣ ਰਹੀ ਹੈ। ਅਜਿਹਾ ਹੀ ਇਕ ਹੈਰਾਨੀਜਨਕ ਮਾਮਲਾ ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਪਸ਼ੂ ਧਨ ਫਾਰਮ ਕੰਪਲੈਕਸ ਵਿਖੇ ਚੀਨੀ ਡੋਰ ਨਿਗਲਣ ਕਾਰਨ ਮਰੀ ਭੇਡ ਦਾ ਸਾਹਮਣਾ ਆਇਆ ਹੈ। ਜਿਸ ਦੇ ਮੁਲਾਜ਼ੇ ਦੌਰਾਨ ਪੇਟ ’ਚੋਂ ਚਾਈਨਾ ਡੋਰ ਦਾ ਗੁੱਛਾ ਨਿਕਲਿਆ ਹੈ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੀ 2 ਸਾਲ ਦੀ ਮਾਦਾ ਭੇਡ ਦੀ ਅਚਾਨਕ ਹੋਈ ਮੌਤ ਬਾਰੇ ਜਾਣਨ ਲਈ ਪੋਸਟਮਾਰਟਮ ਕਰਨ ਸਮੇਂ ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਪਸ਼ੂ ਦੀ ਚੀਨੀ ਡੋਰ ਨਿਗਲ ਜਾਣ ਕਾਰਨ ਮੌਤ ਹੋਈ ਹੈ ਉਸ ਦੇ ਪੇਟ ’ਚੋਂ ਬਹੁਤ ਸਾਰੀਆਂ ਜਾਲਦਾਰ ਡੋਰਾਂ ਦਾ ਗੁੱਛਾਂ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਜਾਂਚ ਕਰਨ ’ਤੇ ਇਹ ਸਾਹਮਣੇ ਆਇਆ ਕਿ ਪਸ਼ੂ ਵੱਲੋਂ ਬਾਹਰ ਚਾਰੇ ਦੌਰਾਨ ਪਤੰਗ ਦੀ ਡੋਰ (ਚਾਈਨਾ ਡੋਰ) ਗ੍ਰਹਿਣ ਕੀਤੀ ਹੋਈ ਸੀ, ਜਿਸ ਨਾਲ ਰੂਮੇਨ ਮਤਲਬ ਪੇਟ ਦਾ ਹਿੱਸਾ ਪ੍ਰਭਾਵਿਤ ਹੋ ਕੇ ਉਸ ਵਿੱਚ ਸੋਜ ਹੋ ਗਈ ਅਤੇ ਜਾਨਵਰ ਜਦੋਂ-ਜਹਿਦ ਉਪਰੰਤ ਦਮ ਤੋੜ ਗਿਆ।
ਉਨ੍ਹਾਂ ਕਿਹਾ ਕਿ ਪਸ਼ੂਆਂ ਦਾ ਇਲਾਜ ਕਰ ਰਹੇ ਵੈਟਰਨਰੀ ਪੈਥੋਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਆਦਿਤਿਆ ਸ਼ਰਮਾ ਨੇ ਖੁਲਾਸਾ ਕੀਤਾ ਕਿ ਦੋ ਹੋਰ ਬੱਕਰੀਆਂ ਦੇ ਵੀ ਇਸੇ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਚੀਨੀ ਤਾਰਾਂ ਕਾਰਨ ਪ੍ਰਭਾਵਿਤ ਰੁਮੇਨ, ਸਾਹ ਦੀ ਤਕਲੀਫ ਆਦਿ ਦੇ ਨਤੀਜੇ ਸਨ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਖਾਸ ਕਰਕੇ ਭੇਡਾਂ ਅਤੇ ਬੱਕਰੀਆਂ ਦੇ ਪਾਲਕਾਂ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਉਹ ਛੋਟੇ-ਛੋਟੇ ਭੇਡਾਂ ਨੂੰ ਚਰਾਉਣ ਵੇਲੇ ਸੁਚੇਤ ਰਹਿਣ। ਇਸ ਤਰ੍ਹਾਂ ਪਸ਼ੂਆਂ ਦੀ ਮੌਤ ਨਾਲ ਕਿਸਾਨਾਂ ’ਤੇ ਬਹੁਤ ਜ਼ਿਆਦਾ ਤਣਾਅ ਅਤੇ ਵਿੱਤੀ ਬੋਝ ਪੈਂਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਅਜਿਹੇ ਤਾਰਾਂ ਦੀ ਮੰਡੀ ’ਚ ਵਿਕਰੀ ’ਤੇ ਸਖ਼ਤੀ ਨਾਲ ਪਾਬੰਦੀ ਲਗਾਉਣੀ ਚਾਹੀਦੀ ਹੈ ਜੋ ਜਾਨਵਰਾਂ ਅਤੇ ਮਨੁੱਖਾਂ ਦੀ ਜਾਨ ਲਈ ਖਤਰਨਾਕ ਹੈ।

