ਪੰਜਾਬਪਟਿਆਲਾ

ਪੀਐਸਈਬੀ ਜੁਆਇੰਟ ਫੋਰਮ ਦੇ ਸੱਦੇ ‘ਤੇ ਕਰਾਸਕੋ ਦੀ ਮੈਨੇਜਮੈਂਟ ਵਿਰੁੱਧ ਅਰਥੀ ਫੂਕ ਮੁਜ਼ਾਹਰਾ

ਪਟਿਆਲਾ 19 ਜੁਲਾਈ (ਮਧੂਸਾਰ ਬਿਊਰੋ)
ਪੀ.ਐਸ.ਈ.ਬੀ. ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਚੱਲ ਰਹੇ ਸੰਘਰਸ਼ ਦੀ ਕੜੀ ਵੱਜੋਂ ਪਟਿਆਲਾ ਸਰਕਲ ਅਧੀਨ ਪੈਂਦੀਆਂ ਲੋਕਲ ਡਵੀਜ਼ਨਾਂ ਪੂਰਬ ਮੰਡਲ ਪਟਿਆਲਾ, ਪੱਛਮ ਪਟਿਆਲਾ, ਸਬਅਰਬਨ ਮੰਡਲ ਪਟਿਆਲਾ, ਕਮਰਸ਼ੀਅਲ ਪਟਿਆਲਾ ਨੇ ਸਾਂਝੇ ਤੌਰ ਤੇ ਪਟਿਆਲਾ ਸਰਕਲ ਹੈੱਡ ਕੁਆਟਰ ਵਿਖੇ ਪਾਵਰ ਕੋਮ ਅਤੇ ਕਰਾਸਕੋ ਦੀ ਮੈਨੇਜਮੈਂਟ ਅਰਥੀ ਫੂਕ ਰੈਲੀ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਵੱਖ ਵੱਖ ਬੁਲਾਰਿਆ ਨੇ ਸੰਬੋਧਿਤ ਕਰਦਿਆਂ ਹੋਇਆ ਦੱਸਿਆਂ ਕਿ ਪਾਰਵਕੋਮ ਦੀ ਮੈਂਨੇਜਮੈਂਟ ਨਾਲ ਜੁਆਇੰਟ ਫੋਰਮ ਕਮੇਟੀ ਪੰਜਾਬ ਵੱਲੋਂ ਲਗਾਤਾਰ ਸਮਝੋਤਿਆਂ ਤੇ ਸਮਝੋਤੇ ਹੋਣ ਦੇ ਬਾਵਜੂਦ ਵੀ ਪਾਵਰਕੋਮ ਦੀ ਮੈਨੇਜਮੈਂਟ ਵੱਲੋਂ ਮੁਲਾਜਿਮ ਮਸਲਿਆਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਮੰਨੀਆ ਹੋਈਆ ਮੰਗਾ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਟਰਾਸਕੋ ਦੀ ਮੈਨੇਜਮੈਂਟ ਵੱਲੋਂ ਆਪਣੀ ਮਰਜੀ ਨਾਲ ਏ.ਓ.ਟੀ.ਐਲ. ਦੀਆਂ ਸਬ-ਡਫੀਜਨਾਂ ਨੂੰ ਤੋੜ ਕੇ ਮੁਲਾਜਮਾਂ ਨੂੰ ਦੂਰ-ਦੂਰਾਡੇ ਬਦਲ ਦਿੱਤਾ ਗਿਆ ਹੈ ਅਤੇ ਆਪਣੇ ਪੱਧਰ ਤੇ ਨਿਯੁਕਤੀਆਂ ਜਾਰੀ ਕਰਨ ਤੇ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਹਨ। ਇਸ ਤਰ੍ਹਾਂ ਕਰਨ ਨਾਲ ਮਿਤੀ 16/14/2010 ਕੀਤੇ ਗਏ ਤਿੰਨ-ਧੀਰੇ ਸਮਝੋਤੇ ਦੀ ਉਲੰਘਣਾ ਕੀਤੀ ਗਈ ਹੈ ਜਿਸ ਨੂੰ ਬਿਜਲੀ ਕਾਮੇ ਬਰਦਾਸ਼ਤ ਨਹੀਂ ਕਰਨਗੇ ਅਤੇ ਬਿਜਲੀ ਕਾਮੇ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਬੇ-ਰੁਜਗਾਰ ਲਾਈਨਮੈਂਨ ਨੂੰ ਭਰਤੀ ਕਰਨਾ ਤਰਸ ਦੇ ਆਧਾਰ ਤੇ ਮੁਲਾਜਮਾਂ ਦੀ ਭਰਤੀ ਕਰਨਾ, ਗਰੇਡ-ਪੇ ਅਤੇ ਪੇ-ਬੈਂਡ ਅਤੇ ਡੀ.ਏ. ਦੀਆਂ ਕਿਸਤਾਂ ਦਾ ਬਕਾਇਆ ਨਗਦ ਜਾਰੀ ਕਰਨਾ ਆਦਿ ਵਰਗੇ ਜਰੂਰੀ ਮਸਲਿਆਂ ਨੂੰ ਨਵੇਂ ਹੋਣ ਵਾਲੇ ਸਕੇਲਾਂ ਤੋਂ ਪਹਿਲਾਂ ਪਹਿਲਾਂ ਹੱਲ ਕਰਨਾ, ਰਿਟਾਇਰ ਹੋਏ ਕਰਮਚਾਰੀਆਂ ਖਾਲੀ ਹੋਈਆਂ ਅਸਾਮੀਆਂ ਨੂੰ ਨਵੀ ਭਰਤੀ ਰਾਹੀ ਭਰਨਾਂ, ਪਰਮੋਸ਼ਨ ਚੈਨਲ ਨੂੰ ਤੇਜ ਕਰਨਾਂ ਵਰਗੇ ਮਸਲਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਬੁਲਾਰਿਆਂ ਨੇ ਬੋਲਦਿਆਂ ਮਿਤੀ 21/07/2016 ਤੋਂ 26/07/2016 ਤੱਕ ਵਰਕ ਟੂ ਰੂਲ ਅਤੇ ਮਿਤੀ 27/07/2016 ਨੂੰ ਹੈਂਡ ਆਫਿਸ ਪਟਿਆਲਾ ਵਿਖੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਵਿੱਚ ਸਮੁੱਚੇ ਮੁਲਾਜਮਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਅਤੇ ਤਾਂ ਜੋ ਪਾਵਰਕਾਮ ਦੀ ਮੈਨੇਜਮੈਂਟ ਅਤੇ ਟਰਾਸਕੋ ਦੀ ਮੈਨੇਜਮੈਂਟ ਦੇ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਜਾਵੇ। ਇਸ ਰੈਲੀ ਨੂੰ ਸ੍ਰੀ ਰਾਮ ਚੰਦ-ਸਰਕਲ ਪ੍ਰਧਾਨ ਟੀ.ਐਸ.ਯੂ. ਚਰਨਜੀਤ ਸਿੰਘ ਸਰਕਲ ਪ੍ਰਧਾਨ ਇਪਲਾਈਜ਼ ਫੈਡਰੇਸ਼ਨ, ਸ੍ਰੀ ਬਲਵਿੰਦਰ ਸਿੰਘ ਪਠਾਣ ਮਾਜਰਾ ਸਰਕਲ ਪ੍ਰਧਾਨ (ਫੈਡਰੇਸ਼ਨ ਏਟਕ) ਤੋਂ ਇਲਾਵਾ ਸ੍ਰੀ ਰਾਜ ਕ੍ਰਿਸ਼ਨ, ਸ਼ਿਵ ਦੇਵ ਸਿੰਘ, ਮੰਗਤ ਸਿੰਘ, ਲਖਵੀਰ ਸਿੰਘ, ਸ੍ਰੀ ਨਵੀਨ ਸ਼ਰਮਾ, ਜਸਨੈਲ ਸਿੰਘ, ਲੱਲੂ ਰਾਮ, ਗੁਰਭਜਨ ਸਿੰਘ, ਭੁਪਿੰਦਰ ਸਿੰਘ ਠਾਕਰ, ਸੱਤਪਾਲ ਮਹਿਤਾ, ਚੰਦਰਪਾਲ, ਜਗਦੀਸ਼ ਸਿੰਘ ਅਤੇ ਵਿਸ਼ਵਨਾਥ ਸ਼ਰਮਾ ਅਤੇ ਸੂਬਾ ਮੀਤ ਬਲਵਿੰਦਰ ਪਸਿਆਣਾ ਵੱਲੋਂ ਸੰਬੋਧਿਤ ਕੀਤਾ ਗਿਆ।

Leave a Reply

Your email address will not be published. Required fields are marked *