ਪਟਿਆਲਾ

ਸੰਯੁਕਤ ਕਿਸਾਨ ਮੋਰਚੇ ਦੀਆਂ ਤਿੰਨ ਮੁੱਖ ਕਿਸਾਨ ਜੱਥੇਬੰਦੀਆਂ ਵੱਲੋਂ ਪਟਿਆਲਾ ਵਿਖੇ ਕਿਸਾਨਾਂ ਤੇ ਢਾਹੇ ਜਾ ਰਹੇ ਜਬਰ ਦੇ ਖਿਲਾਫ ਰੈਲੀ ਅਤੇ ਰੋਹ ਭਰਪੂਰ ਮੁਜਾਹਰਾ

ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਸਮਰਥਨ

ਪਟਿਆਲਾ 05 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦੇ ਪੁੱਡਾ ਗਰਾਊਂਡ ਵਿਚ ਐਸ•ਕੇ•ਐਮ• ਦੀਆਂ ਮੁੱਖ ਜੱਥੇਬੰਦੀਆਂ, ਜਿੰਨਾਂ ਵਿਚ ਬੀ•ਕੇ,ਯੂ• ਉਗਰਾਹਾਂ, ਕਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਬੀ•ਕੇ•ਯੂ• ਡਕੌਂਦਾ(ਧਨੇਰ) ਵੱਲੋਂ ਪੁੱਡਾ ਗਰਾਊਂਡ ਵਿਚ ਇਕੱਠੇ ਹੋ ਕੇ ਸਾਂਝੇ ਤੌਰ ’ਤੇ ਭਰਵੀਂ ਰੈਲੀ ਕੀਤੀ ਗਈ। ਵੱਖ ਵੱਖ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਢਾਹੇ ਜਾ ਰਹੇ ਜਬਰ ਦੀ ਕਰੜੀ ਨਿੰਦਾ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਲਈ ਕਿਸਾਨਾਂ ਦੇ ਦਿੱਲੀ ਵੱਲ ਜਾਣ ਤੇ ਨੈਸ਼ਨਲ ਹਾਈਵੇ ਤੇ ਅਣਅਧਿਕਾਰਤ ਤੌਰ ਤੇ ਰੋਕਾਂ ਖੜੀਆਂ ਕਰਕੇ, ਗੋਲੀਆਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਭਿਆਨਕ ਢੰਗ ਨਾਲ ਕੀਤੀ ਅੰਨੀ ਵਰਖਾ ਨਾਲ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਅਤੇ ਸੈਂਕੜਿਆਂ ਨੂੰ ਗੰਭੀਰ ਜ਼ਖਮੀ ਕਰਨਾ ਇੱਕ ਬੇਹੱਦ ਸ਼ਰਮਨਾਕ ਤੇ ਅਸਿਹਣਯੋਗ ਕਾਰਾ ਹੈ ।

ਜਿਸ ਦਾ ਵਿਰੋਧ ਕਰਦਿਆਂ ਐਸ ਕੇ ਐਮ ਦੇ ਸੀਨੀਅਰ ਕਿਸਾਨ ਆਗੂ ਡਾ ਦਰਸ਼ਨ ਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਜਿਨਾਂ ਵਿਚ ਐਮ•ਐਸ•ਪੀ• ਦੀ ਕਾਨੂੰਨਨ ਗਾਰੰਟੀ ਤੇ ਖਰੀਦ, ਕਿਸਾਨਾਂ ਮਜਦੂਰਾਂ ਦੀ ਕਰਜਾ ਮੁਕਤੀ, ਲਖਮੀਰਪੁਰ ਖੀਰੀ ਵਿਖੇ ਕਿਸਾਨਾਂ ਦੇ ਕਾਤਲਾਂ ਨੂੰ ਸਜਾਵਾਂ, ਕਿਸਾਨਾਂ ਤੇ ਪਾਏ ਗਏ ਝੂਠੇ ਕੇਸਾਂ ਦੀ ਵਾਪਸੀ ਅਤੇ ਪੰਜਾਬ ਦੀ ਆਰਥਿਕ ਨਾਕਾਬੰਦੀ ਕਰਕੇ ਪੰਜਾਬ ਤਬਾਹੀ ਤੁਰੰਤ ਬੰਦ ਕਰਕੇ ਕਿਸਾਨਾਂ ਤੇ ਆਮ ਲੋਕਾਂ ਲਈ ਇਨਸਾਫ ਲੈਣ ਦੀ ਮੰਗ ਭਾਰਤ ਦੇ ਕਿਸਾਨਾਂ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੰਗ ਹੈ ਅਤੇ ਇਸ ਵੱਢੀ ਲੜਾਈ ਨੂੰ ਆਪਸੀ ਇੱਕਜੁੱਟਤਾ ਨਾਲ ਹੀ ਜਿੱਤਿਆ ਜਾ ਸਕਦਾ ਹੈ । ਬੀ ਕੇ ਯੂ ਉਗਰਾਹਾਂ ਦੇ ਆਗੂ ਬਲਰਾਜ ਜੋਸ਼ੀ ਜਿਲਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ਼ ਜਗਮੇਲ ਸਿੰਘ ਗਾਜੇਵਾਸ ਨੇ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਰਾਮ ਲੀਲਾ ਗਰਾਊਂਡ ਵਿਚ ਕੀਤੀ ਜਾ ਰਹੀ ਮਹਾਂ ਪੰਨਚਾਇਤ ਵਿਚ ਭਾਰੀ ਗਿਣਤੀ ਨਾਲ ਸ਼ਾਮਲ ਹੋਣ ਦਾ ਐਲਾਨ ਕੀਤਾ। ਅੱਜ ਦੇ ਇਸ ਐਕਸ਼ਨ ਦੀ ਅਹਿਮੀਅਤ ਤੇ ਸਾਰਥਕਤਾ ਨੂੰ ਸਮਝ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਪੰਜਾਬ ਦੇ ਸਾਰੇ ਜਿਲਿਆਂ ਵਿਚ ਸਮਰਥਨ ਦਿੱਤਾ ਗਿਆ । ਇਸ ਮੋਕੇ ਕਿਸਾਨਾਂ ਵੱਲੋਂ ਤਰਿਪੜੀ ਬਜਾਰ ਵਿਚੋਂ ਹੋਕੇ ਡਿਪਟੀ ਕਮਿਸ਼ਨਰ ਤੱਕ ਰੋਹ ਭਰਪੂਰ ਮੁਜਾਹਰਾ ਕਰਦੇ ਹੋਏ ਜੋਰਦਾਰ ਨਾਅਰੇਬਾਜੀ ਕੀਤੀ ਗਈ।

Leave a Reply

Your email address will not be published. Required fields are marked *