ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਵੱਲੋਂ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕੱਢੀ ਗਈ
ਅੱਜ ਤੋਂ ਤਿਆਰੀ ਸ਼ੁਰੂ: ਸ਼੍ਰੀ ਲਾਲ ਚੰਦ ਜਿੰਦਲ
ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ 17—04—2024 ਨੂੰ ਕੱਢੀ ਜਾਵੇਗੀ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਦੀ ਸਰਪ੍ਰਸਤੀ ਹੇਠ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕਮੇਟੀ ਦੀ ਮੀਟਿੰਗ ਪ੍ਰਧਾਨ ਲਾਲ ਚੰਦ ਜਿੰਦਲ, ਸੀਨੀਅਰ ਮੀਤ ਪ੍ਰਧਾਨ ਵਿਜੇ ਮੋਹਨ ਗੁਪਤਾ ਅਤੇ ਜਨਰਲ ਸਕੱਤਰ ਅਨਿਲ ਗੁਪਤਾ ਦੀ ਯੋਗ ਅਗਵਾਈ ਹੇਠ ਐਸ.ਡੀ.ਐਸ.ਈ. ਸਕੂਲ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਮਿਤੀ 17—04—2024 ਨੂੰ ਸ਼ਹਿਰ ਵਿੱਚ ਵਿਸ਼ਾਲ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਜਥੇਬੰਦੀਆਂ, ਮੰਦਿਰ ਕਮੇਟੀਆਂ, ਸੰਕੀਰਤਨ ਮੰਡਲੀਆਂ ਅਤੇ ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਭਾ ਦੇ ਜਨਰਲ ਸਕੱਤਰ ਅਨਿਲ ਗੁਪਤਾ ਨੇ ਸਾਰਿਆਂ ਦੇ ਵਿਚਾਰ ਸੁਣਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਸਨਾਤਨ ਧਰਮ ਸਭਾ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਦੇ ਇਸ ਪਵਿੱਤਰ ਤਿਉਹਾਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣ ਦੀ ਬੇਨਤੀ ਕਰਦੀ ਹੈ ਅਤੇ ਸਾਰਿਆਂ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਦੇ ਕੋਆਰਡੀਨੇਟਰ ਵਰੁਣ ਜਿੰਦਲ ਨੇ ਸਾਰਿਆਂ ਨੂੰ ਦੱਸਿਆ ਕਿ ਸ਼੍ਰੀ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ ਅਤੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਾਲ ਵੀ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਜਾਵੇਗੀ। ਇਸ ਮੌਕੇ ਪਹੁੰਚੇ ਸਮੂਹ ਧਾਰਮਿਕ, ਸਮਾਜਿਕ ਸੰਸਥਾਵਾਂ, ਮੰਦਰ ਕਮੇਟੀਆਂ, ਸੰਕੀਰਤਨ ਜੱਥੇਬੰਦੀਆਂ ਅਤੇ ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਸ਼ੋਭਾ ਯਾਤਰਾ ਨੂੰ ਸ਼ਾਨਦਾਰ ਰੂਪ ਦੇਣ ਲਈ ਆਪਣੇ ਸੁਝਾਅ ਦਿੱਤੇ ਅਤੇ ਉਨ੍ਹਾਂ ਇਸ ਵਾਰ ਪੂਰੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਵਾਈਸ ਪ੍ਰਧਾਨ ਡਾ: ਰਜਿੰਦਰ ਕੁਮਾਰ, ਦਕਸ਼ ਕੁਮਾਰ ਖੰਨਾ, ਤ੍ਰਿਭੁਵਨ ਗੁਪਤਾ, ਧਾਰੀਜ ਅਗਰਵਾਲ, ਡਾ: ਐਨ. ਦੇ. ਸ਼ਰਮਾ, ਰਾਜ ਕੁਮਾਰ ਜੋਸ਼ੀ, ਡਾ: ਆਰ. ਆਰ. ਗੁੱਪਤਾ, ਸਜੀਵ ਕੁਮਾਰ ਗੁਪਤਾ, ਸੰਜੇ ਜਿੰਦਲ, ਵਿਸ਼ਨੂੰ ਦੱਤ ਮਹਾਰਾਜ, ਐਸ.ਡੀ.ਐਸ.ਈ.ਸਕੂਲ ਦੇ ਪ੍ਰਿੰਸੀਪਲ ਰਿੰਪੁਦਮਨ ਸਿੰਘ, ਸਕੂਲ ਦੇ ਅਧਿਆਪਕਾ ਸਹਿਤ, ਸੁਰਭਵਨ ਪੰਡਿਤ, ਰਾਜਿੰਦਰ ਸਿੰਘ, ਪਵਨ ਗੋਇਲ, ਸੁਸ਼ੀਲ ਨਾਇਰ, ਹਰਮੇਸ਼ ਸਿੰਗਲਾ, ਕੁਲਦੀਪ ਕੰਦੋਲੀ, ਵਿਨੋਦ ਕੁਮਾਰ, ਰਮੇਸ਼ ਵਰਮਾ, ਸੰਦੀਪ ਸ਼ਰਮਾ, ਨੀਰਜ ਚਾਂਦਲਾ, ਆਸ਼ੂ ਸੇਠ, ਗਣੇਸ਼ ਸ਼ਰਮਾ, ਨਵਦੀਪ। ਗੁਪਤਾ, ਵੰਸ਼ ਸਚਦੇਵਾ, ਵਿਕਾਸ ਕਪੂਰ, ਚਿੰਟੂ ਕੱਕੜ, ਰਾਜੇਸ਼ ਸਿੰਘ, ਗੌਰਵ ਬਾਂਸਲ, ਜਤਿਨ, ਰੋਹਿਤ ਜਲੋਟੇ, ਮੁਕੇਸ਼ ਕੁਮਾਰ, ਵਿਕਰਮ ਭੱਲਾ, ਅਸ਼ੀਸ਼ ਕੌਸ਼ਲ, ਪਿਯੂਸ਼, ਚਰਨਜੀਤ, ਅਸ਼ੀਸ਼ ਗੁਪਤਾ, ਵਿਪਨ ਭੱਲਾ, ਪੁਨੀਤ ਗਰਗ ਆਦਿ ਹਾਜ਼ਰ ਸਨ।

