ਪਟਿਆਲਾ

ਰੇਲਵੇ ਟ੍ਰੈਕ ਜਾਮ ਕਰਨ ਜਾਂਦੇ ਹਜਾਰਾਂ ਦਲਿਤ/ਮਜ਼ਦੂਰਾਂ ਉੱਪਰ ਅੰਨ੍ਹਾ ਜਬਰ

ਲਾਠੀਚਾਰਜ ਤੋਂ ਬਾਅਦ ਸੈਂਕੜੇ ਗ੍ਰਿਫ਼ਤਾਰ ਕਰਕੇ ਥਾਣਿਆਂ ਚ ਬੰਦ!

ਪਿੰਡਾਂ ਦੀ ਘੇਰਾਬੰਦੀ ਦੇ ਬਾਵਜੂਦ ਰੇਲਵੇ ਟ੍ਰੈਕ ਜਾਮ!

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੋਦ ਅਤੇ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਭੂਮੀ ਸੁਧਾਰ ਕਾਨੂੰਨ 1972 ਨੂੰ ਲਾਗੂ ਕਰਵਾਉਣ, ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੀਆਂ ਰਜਿਸਟਰੀਆਂ ਜਾਰੀ ਕਰਵਾਉਣ, ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਕਰਨ, ਮਾਈਕਰੋ ਫਾਇਨੈਂਸ ਕੰਪਨੀਆਂ ਸਮੇਤ ਸਮੁੱਚਾ ਕਰਜ਼ਾ ਮਾਫ ਕਰਨ, ਨਜ਼ੂਲ ਅਤੇ ਪ੍ਰੋਵੈਨਸ਼ਨਲ ਗੌਰਮੈਂਟ ਦੀਆਂ ਜਮੀਨਾਂ ਦੇ ਮਾਲਕੀ ਹੱਕ ਦੇਣ ਅਤੇ ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਅਤੇ ਉਸਾਰੀ ਲਈ ਗ੍ਰਾਂਟ ਜਾਰੀ ਕਰਾਉਣ, ਪੰਚਾਇਤੀ ਜਮੀਨਾਂ ਦਾ ਤੀਜਾ ਹਿੱਸਾ ਪੱਕੇ ਤੌਰ ਤੇ ਦਲਿਤਾਂ ਨੂੰ ਘੱਟ ਰੇਟ ਉੱਪਰ ਦੇਣ, ਦਲਿਤਾਂ ਅਤੇ ਬੇਜ਼ਮੀਨਿਆਂ ਨੂੰ ਸਹਿਕਾਰੀ ਸਭਾ ਵਿੱਚ ਮੈਂਬਰ ਬਣਾ ਕੇ ਮਿਲਦੀਆਂ ਸਾਰੀਆਂ ਸਹੂਲਤਾਂ ਮੁਹਈਆ ਕਰਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਜਾਂਦੇ ਦਲਿਤ/ਮਜ਼ਦੂਰਾਂ ਦੀਆਂ ਹੱਕੀ ਜਾਇਜ਼ ਮੰਗਾਂ ਮੰਨਣ ਦੀ ਬਜਾਏ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਵੱਲੋਂ ਦਲਿਤ/ਮਜ਼ਦੂਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਇੱਕ ਦਿਨ ਪਹਿਲਾਂ ਤੋਂ ਹੀ ਆਗੂਆਂ ਦੇ ਘਰਾਂ ਉੱਪਰ ਛਾਪੇਮਾਰੀ ਕਰਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਨ,

ਮਜ਼ਦੂਰਾਂ ਨੂੰ ਪਿੰਡਾਂ ਵਿੱਚ ਹੀ ਘੇਰ ਕੇ ਭਾਰੀ ਪੁਲਿਸ ਫੋਰਸ ਲਾ ਕੇ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਰੇਲਵੇ ਟਰੈਕ ਵੱਲ ਜਾ ਰਹੇ ਦਲਿਤਾਂ ਉੱਪਰ ਲਾਠੀਚਾਰਜ਼ ਕਰਕੇ ਦਰਜਨਾਂ ਮਰਦ ਔਰਤਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਉਹਨਾਂ ਕਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ ਟਰੈਕ ਤੇ ਜਾਣ ਵਾਸਤੇ ਕੋਈ ਵੀ ਪਾਬੰਦੀ ਨਹੀਂ ਲਗਾਈ ਗਈ ਪਰ ਦੂਜੇ ਪਾਸੇ ਦਲਤਾਂ ਉੱਪਰ ਜਬਰ ਢਾ ਕੇ ਉਹਨਾਂ ਨੂੰ ਰੋਕਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੇ ਸਰਕਾਰ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਜੱਗ ਜਾਹਿਰ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਇਸ ਜਬਰ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਪੁਲਿਸ ਰੋਕਾਂ ਤੋੜਕੇ ਰੇਲਵੇ ਟਰੈਕ ਉੱਪਰ ਪਹੁੰਚੇ ਅਤੇ ਪਿੰਡ ਕਕਰਾਲਾ ਵਿਚ ਸ੍ਰੀ ਗੰਗਾ ਨਗਰ-ਅੰਬਾਲਾ ਰੇਲਵੇ ਲਾਈਨ ਨੂੰ 11 ਵਜੇ ਸਵੇਰ ਤੋਂ ਸ਼ਾਮ 4:30 ਵਜੇ ਤੱਕ ਜਾਮ ਰੱਖਿਆ ਗਿਆ ਉਹਨਾਂ ਕਿਹਾ ਕਿ ਦਲਿਤ/ਮਜ਼ਦੂਰ ਇਸ ਜਬਰ ਤੋਂ ਬਾਅਦ ਚੁੱਪ ਕਰਕੇ ਨਹੀਂ ਬੈਠਣਗੇ ਸਗੋਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਗੇ ਉਹਨਾਂ ਦੱਸਿਆ ਕਿ ਮੋਗਾ ਰੇਲਵੇ ਟਰੈਕ ਉੱਪਰ ਦਲਿਤਾਂ ਉੱਪਰ ਲਾਠੀਚਾਰਜ ਤੋਂ ਬਾਅਦ ਦਰਜਨਾਂ ਮਰਦ ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਜਿਨਾਂ ਨੂੰ ਜੇਹਰੇ ਇਲਾਜ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰੈਸ ਸਕੱਤਰ ਬਿੱਕਰ ਸਿੰਘ ਹਥੋਆ ਚਮਕੌਰ ਝਨੇੜੀ ਚਰਨ ਬਾਲਦ ਕਲਾਂ ਗੁਰਦਾਸ ਝਲੂਰ ਸਮੇਤ ਸੈਂਕੜੇ ਮਜਦੂਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਇਸ ਜਬਰ ਦੇ ਸਿੱਟੇ ਭੁਗਤਣ ਲਈ ਤਿਆਰ ਰਹੇ ਇਸ ਮੌਕੇ ਉਪਰੋਕਤ ਤੋਂ ਬਿਨਾਂ ਲੋਕਾਂ ਦੇ ਇਕੱਠ ਨੂੰ ਗੁਰਵਿੰਦਰ ਬੋੜ੍ਹਾਂ, ਸ਼ਿੰਗਾਰਾ ਹੇੜੀਕੇ ਗੁਰਚਰਨ ਘਰਾਚੋਂ ਬਲਵੰਤ ਬਿਨਾਹੇੜੀ ਜਸਵੀਰ ਕੌਰ ਹੇੜੀਕੇ ਪਰਮਜੀਤ ਕੌਰ ਲੌਂਗੋਵਾਲ ਆਦਿ ਨੇ ਸੰਬੋਧਨ ਕੀਤਾ

Leave a Reply

Your email address will not be published. Required fields are marked *