ਪੰਜਾਬਪਟਿਆਲਾ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ -‘ਵਿਸ਼ਵ ਜੰਗਲ ਦਿਵਸ’ ਮਨਾਇਆ

ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਦੇ ਐਗਰੀਕਲਚਰ ਇੰਜਨੀਅਰਿੰਗ ਵਿਭਾਗ ਨੇ ‘ਵਿਸ਼ਵ ਜੰਗਲ ਦਿਵਸ’ ਤੇ ਤਕਨੀਕੀ ਪੋਸਟਰ ਪੇਸ਼ਕਾਰੀ ਅਤੇ ਸਲਾਇਡ ਪੇਸ਼ਕਾਰੀ ਦੇ ਮੁਕਾਬਲੇ ਕਰਵਾਏ। ਪੇਸ਼ਕਾਰੀ ਦਾ ਵਿਸ਼ਾ ਸੀ ‘ਰੁੱਖ ਲਗਾਓ ਧਰਤੀ ਨੂੰ ਬਚਾਓ ਇਸ ਮੁਕਾਬਲੇ ਦਾ ਉਦੇਸ਼ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਇਸ ਮੁਕਾਬਲੇ ਵਿੱਚ ਕੁੱਲ 40 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਭੂਮਿਕਾ ਨਿਭਾਈ ਅਤੇ ਇਸ ਮੁਕਾਬਲੇ ਦੀ ਆਰੰਭਤਾ ਵਿਭਾਗ ਦੇ ਮੁੱਖੀ ਡਾ. ਲਖਵਿੰਦਰ ਸਿੰਘ ਨੇ ਆਪਣੇ ਸ਼ਬਦਾਂ ਨਾਲ ਕੀਤੀ। ਪ੍ਰੋ. ਲਵਜੀਤ ਸਿੰਘ ਅਤੇ ਪ੍ਰੋ. ਪ੍ਰਭਜੋਤ ਕੌਰ ਨੇ ਜੱਜ ਵੱਜੋਂ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਰਵੀ ਰੰਜਨ ਗੁਪਤਾ ਨੇ ਸਲਾਇਡ ਪੇਸ਼ਕਾਰੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਅਕਾਸ਼ ਕੁਮਾਰ ਅਤੇ ਬਿੱਟੂ ਕੁਮਾਰ ਨੇ ਪੋਸਟਰ ਪੇਸ਼ਕਾਰੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਲਖਵੀਰ ਸਿੰਘ ਅਤੇ ਵਿਭਾਗ ਦੇ ਮੁੱਖੀ ਡਾ. ਲਖਵਿੰਦਰ ਸਿੰਘ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਪ੍ਰਬੰਧਕੀ ਟੀਮ (ਪ੍ਰੋ. ਨੀਤਿਕਾ ਰਾਠੀ, ਪ੍ਰੋ. ਪ੍ਰਭਜੋਤ ਕੌਰ ਅਤੇ ਪ੍ਰੋ. ਪਰਨੀਤ ਕੌਰ ਨੂੰ ਅਜਿਹੇ ਸਫਲ ਆਯੋਜਨ ਲਈ ਵਧਾਈ ਦਿੱਤੀ।

Leave a Reply

Your email address will not be published. Required fields are marked *