ਅੰਮ੍ਰਿਤਸਰਚੰਡੀਗੜ੍ਹਪੰਜਾਬ

ਪ੍ਰਤਾਪ ਬਾਜਵਾ ਦਾ ਆਪ ਤੇ ਤੰਜ, ਜਿਹੜਾ ਟੋਆ ਸਾਡੇ ਰਾਹ ਚ ਪੁੱਟਿਆ, ਹੁਣ ਉਸੇ ਚ ਡਿੱਗੇ

ਚੰਡੀਗੜ੍ਹ : (ਮਧੂਸਾਰ ਬਿਊਰੋ) ਜਲੰਧਰ ਤੋਂ ਐੱਮ. ਪੀ. ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਾਜਪਾ ਵਿਚ ਸ਼ਾਮਲ ਹੋਣ ‘ਤੇ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕੱਸਿਆ ਹੈ। ਆਪਣੇ ਐੱਕਸ ਖਾਤੇ ‘ਤੇ ਬਾਜਵਾ ਨੇ ਲਿਖਿਆ ਕਿ ਉਹ ਸਾਡਾ ਇਕ ਲੈ ਕੇ ਗਏ ਤੇ ਉਹ ਉਨ੍ਹਾਂ ਦੇ ਦੋ ਲੈ ਗਏ। ਭਗਵੰਤ ਮਾਨ ਜੀ ਤੁਸੀ ਸਾਡੇ ਰਾਹ ਵਿਚ ਜਿਹੜਾ ਟੋਆ ਪੁੱਟਿਆ ਸੀ, ਹੁਣ ਤੁਸੀ ਖ਼ੁਦ ਉਸ ਖੂਹ ਵਿਚ ਮੂਧੇ-ਮੂੰਹ ਜਾ ਡਿੱਗੇ ਹੋ।

ਇਸ ਦੇ ਨਾਲ ਹੀ ਬਾਜਵਾ ਨੇ ਉਹ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿਚ ਸਾਬਕਾ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਕਾਂਗਰਸ ਵਿਚ ਸ਼ਾਮਲ ਹੁੰਦੇ ਹਨ ਅਤੇ ਉਹ ਤਸਵੀਰਾਂ ਵੀ ਹਨ ਜਿਸ ਵਿਚ ਆਮ ਆਦਮੀ ਪਾਰਟੀ ਦੇ ਦੋ ਵੱਡੇ ਆਗੂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਭਾਜਪਾ ਵਿਚ ਸ਼ਮੂਲੀਅਤ ਕਰ ਰਹੇ ਹਨ।

Leave a Reply

Your email address will not be published. Required fields are marked *