ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਦੇ ਦਾਅਵੇ ਖੋਖਲੇ : ਪ੍ਰਨੀਤ ਕੌਰ
ਪ੍ਰਨੀਤ ਕੌਰ ਅਤੇ ਹਰਦਿਆਲ ਕੰਬੋਜ ਨੇ ਵੰਡੇ ਅਹੁੱਦੇਦਾਰੀਆਂ ਦੇ ਨਿਯੁਕਤੀ ਪੱਤਰ
ਪਟਿਆਲਾ 26 ਜੁਲਾਈ (ਮਧੂਸਾਰ ਬਿਊਰੋ)
ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੱਲੋਂ, ਕਾਂਗਰਸ ਪਾਰਟੀ ਦੇ ਨਵੇਂ ਬਣੇ ਅਹੁੱਦੇਦਾਰਾ ਨੂੰ ਨਿਯੁਕਤੀ ਪੱਤਰ ਦੇਣ ਲਈ ਸਾਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੋਰ ਤੋਂ ਪਟਿਆਲਾ ਸ਼ਹਿਰੀ ਤੋਂ ਵਿਧਾਇਕਾ ਪ੍ਰਨੀਤ ਕੌਰ ਪਹੁੰਚੇ ਅਤੇ ਹਰਦਿਆਲ ਕੰਬੋਜ਼ ਨਾਲ ਸਾਂਝੇ ਤੋਰ ਤੇ ਨਵੇਂ ਬਣੇ ਅਹੁੱਦੇਦਾਰਾ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ।ਇਸ ਮੋਕੇ ਪ੍ਰਨੀਤ ਕੌਰ ਨੇ ਬੋਲਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ।ਪੰਜਾਬ ਵਿਚ ਇੱਕ ਪੈਸੇ ਦਾ ਵੀ ਵਿਕਾਸ ਨਹੀਂ ਹੋਇਆ।ਹਰ ਜਿਲੇ ਵਿਚ ਮੁਸਿਬਤਾ ਦਾ ਅੰਬਾਰ ਲੱਗਿਆ ਹੋਇਆ ਹੈ।ਪਰ ਮੌਜੂਦਾ ਅਕਾਲੀ ਭਾਜਪਾ ਸਰਕਾਰ ਵਿਕਾਸ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।ਇਸ ਮੌਕੇ ਵਿਧਾਇਕ ਕੰਬੋਜ਼ ਨੇ ਬੋਲਦਿਆ ਕਿਹਾ ਕਿ ਪੰਜਾਬ ਵਾਸੀ ਕਾਂਗਰਸ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ।ਆਉਣ ਵਾਲੀਆਂ 2017 ਦੀਆ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ, ਕਾਂਗਰਸ ਦੀ ਇੱਕ ਸਥਿਰ ਸਰਕਾਰ ਬਣੇਗੀ ਅਤੇ ਅਕਾਲੀ ਭਾਜਪਾ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ।ਇਸ ਮੌਕੇ ਪ੍ਰਨੀਤ ਕੋਰ ਅਤੇ ਹਰਦਿਆਲ ਕੰਬੋਜ਼ ਨੇ ਸਮੂਹ ਅਹੁੱਦੇਦਾਰ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਆਪਣੇ ਆਪਣੇ ਇਲਕਿਆ ਵਿਚ ਕੰਮ ਕਰਨ ਲਈ ਪ੍ਰੇਰਿਤ ਕੀਤਾ।ਇਸ ਮੋਕੇ ਸਮੂਹ ਅਹੁੱਦੇਦਾਰਾ ਨੇ ਪ੍ਰਨੀਤ ਕੌਰ ਅਤੇ ਹਰਦਿਆਲ ਕੰਬੋਜ਼ ਦਾ ਧੰਨਵਾਦ ਕਰਦੇ ਹੋਏ ਯਕੀਨ ਦਿਵਾਇਆ ਕਿ ਉਹ ਸਾਰੇ ਹੀ ਕਾਂਗਰਸ ਪਾਰਟੀ ਦੀ ਚੜ੍ਹਦੀਕਲਾ ਕਲਾ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜ਼ੋੜ ਕੇ ਕਾਂਗਰਸ ਦੀ ਸਰਕਾਰ ਬਣਾਉਣ ਵਿਚ ਆਪਣਾ ਵੱਡਾ ਰੋਲ ਅਦਾ ਕਰਨਗੇ।ਇਸ ਮੋਕੇ ਹਰਿੰਦਰ ਪਾਲ ਸਿੰਘ ਹੈਰੀ ਮਾਨ,ਕੁਲਦੀਪ ਸਿੰਘ ਨੱਸੂਪੁਰ,ਗੁਰਸ਼ਰਨ ਕੌਰ ਰੰਧਾਵਾ,ਜ਼ਸਵਿੰਦਰ ਸਿੰਘ ਰੰਧਾਵਾ,ਰਜਿੰਦਰ ਸਿੰਘ ਮੂੰਡਖੇੜਾ,ਜਿੰਮੀ ਗਰਗ, ਵਿਜੇ ਅਗਰਵਾਲ ਯਾਦਵਿੰਦਰ ਸਿੰਘ ਧਾਰਨੀ,ਮੇਜਰ ਸਿੰਘ ਰਾਮਗੜ,ਧਿਆਨ ਚੰਦ ਵਿੱਕੀ ਗਰਗ,ਹਨੀ ਵੜੈਚ,ਡਾ ਰਾਜਕੁਮਾਰ ਡਕਾਲਾ, ਦਵਿੰਦਰ ਸਿੰਘ ਗਰਚਾ ਅਤੇ ਜ਼ਸਵਿੰਦਰ ਜੁਲਕਾ ਤੋਂ ਇਲਾਵਾ ਕਾਂਗਰਸੀ ਅਹੁੱਦੇਦਾਰ ਵੱਡੀ ਗਿਣਤੀ ਵਿਚ ਹਾਜਰ ਸਨ।

