ਹਲਕਾ ਅਮਲੋਹ ਦਾ ਹਰ ਵਾਸੀ 5 ਅਪ੍ਰੈਲ ਦੀ ਪੰਜਾਬ ਬਚਾਓ ਯਾਤਰਾ ਵਿੱਚ ਸ਼ਮੂਲੀਅਤ ਕਰੇ :– ਰਾਜੂ ਖੰਨਾ।
ਮੰਡੀਗੌਬਿੰਦਗੜ ਦੇ ਵੱਖ ਵੱਖ ਵਾਰਡਾਂ ਤੇ ਮੁਹੱਲਿਆਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ।
ਮੰਡੀਗੌਬਿੰਦਗੜ, 1 ਅਪ੍ਰੈਲ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਵੱਖ ਵੱਖ ਵਿਧਾਨਸਭਾ ਹਲਕਿਆਂ ਵਿੱਚ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪਰਦਾ ਚੁੱਕਣ ਲਈ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ। ਜਿਸ ਤਹਿਤ ਇਹ ਯਾਤਰਾ 5 ਅਪ੍ਰੈਲ ਨੂੰ ਹਲਕਾ ਅਮਲੋਹ ਅੰਦਰ ਪੁੱਜ ਰਹੀ ਹੈ। ਜਿਸ ਵਿੱਚ ਹਲਕਾ ਅਮਲੋਹ ਦਾ ਹਰ ਵਾਸੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅੱਜ ਮੰਡੀਗੌਬਿੰਦਗੜ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੇ ਮੁਹੱਲਿਆਂ ਵਿੱਚ ਯਾਤਰਾ ਵਿੱਚ ਲੋਕਾਂ ਦੀ ਵੱਡੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ 5 ਅਪ੍ਰੈਲ ਨੂੰ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਹਲਕਾ ਅਮਲੋਹ ਅੰਦਰ ਲੈਕੇ ਪੁੱਜ ਰਹੇ ਹਨ। ਤੇ ਇਸ ਯਾਤਰਾ ਦਾ ਭਰਵਾਂ ਸਵਾਗਤ ਭੱਦਲਥੂਹਾ ਦੇ ਬੱਸ ਸਟੈਂਡ ਤੋਂ 12.30 ਵਜੇ ਕੀਤਾ ਜਾਵੇਗਾ ਇਥੋਂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਹੋਵੇਗੀ ਤੇ ਇਹ ਯਾਤਰਾ ਅਗਲੇ ਪੜਾਅ ਲਈ ਨਾਭਾ ਬੱਸ ਸਟੈਂਡ ਅਮਲੋਹ, ਮੰਡੀਗੌਬਿੰਦਗੜ ਚੌਕ ਅਮਲੋਹ, ਦੇਸ਼ ਭਗਤ ਯੂਨੀਵਰਸਿਟੀ, ਜਲਾਲਪੁਰ ਬੱਸ ਸਟੈਂਡ ਤੋਂ ਭਰਵੇਂ ਸਵਾਗਤਾ ਰਾਹੀਂ ਲਾਲ ਬੱਤੀ ਚੌਕ ਮੰਡੀਗੌਬਿੰਦਗੜ ਪੁੱਲ ਹੇਠਾਂ ਜਾ ਕਿ ਸਮਾਪਤ ਹੋਵੇਗੀ। ਰਾਜੂ ਖੰਨਾ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 5 ਅਪ੍ਰੈਲ ਨੂੰ 12.30 ਵਜੇ ਅਪਣੇ ਅਪਣੇ ਟਰੈਕਟਰਾ , ਮੋਟਰਸਾਈਕਲਾਂ ਰਾਹੀਂ ਭੱਦਲਥੂਹਾ ਵਿਖੇ ਪੁੱਜਣ ਤਾ ਜੋ ਯਾਤਰਾ ਦੀ ਸ਼ੁਰੂਆਤ ਸਹੀ ਸਮੇਂ ਤੇ ਕੀਤੀ ਜਾ ਸਕੇ। ਇਹਨਾਂ ਮੀਟਿੰਗਾਂ ਸਮੇਂ ਸਾਬਕਾ ਕੌਂਸਲਰ ਬਲਦੇਵ ਸਿੰਘ ਭੰਗੂ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਫੋਰਮੈਨ ਬਲਵੀਰ ਸਿੰਘ ਸਿੱਧੂ,ਸਤਨਾਮ ਸਿੰਘ ਸੱਤਾਂ,ਬੀਬੀ ਰੁਪਿੰਦਰ ਕੌਰ, ਜਥੇਦਾਰ ਨਾਜ਼ਰ ਸਿੰਘ ਮੰਡੀ, ਯੂਥ ਆਗੂ ਗੁਰਪ੍ਰੀਤ ਸਿੰਘ ਨੋਨੀ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਹਰਪਾਲ ਸਿੰਘ ਨਸਰਾਲੀ,ਜਥੇਦਾਰ ਜਰਨੈਲ ਸਿੰਘ ਮਾਜਰੀ,ਰਾਮ ਸਿੰਘ ਮੰਡੀ, ਸੁਖਦੇਵ ਸਿੰਘ ਅੱਤਲੀ,ਰੁਘਬੀਰ ਸਿੰਘ,ਕਰਮਜੀਤ ਸਿੰਘ ਗਾਂਧੀ,ਬੀਬੀ ਪੂਨਮ ਗੋਸਾਈ, ਬੀਬੀ ਸੁਖਵਿੰਦਰ ਕੌਰ ਸੁੱਖੀ,ਬੀਬੀ ਭੁਪਿੰਦਰ ਕੌਰ ਕੌਂਸਲਰ, ਫੋਰਮੈਨ ਮਹਿੰਦਰ ਸਿੰਘ, ਸੁਰਿੰਦਰ ਸਿੰਘ ਜੇ ਈ, ਯੂਥ ਆਗੂ ਕਮਲ ਵੜੈਚ,ਕੇ ਪੀ ਸਿੰਘ,ਪਟਿਆਲ ਸ਼ਰਮਾ,ਜੋਰਾ ਸਿੰਘ,ਨਿਰਭੈ ਸਿੰਘ, ਬਲਵਿੰਦਰ ਸਿੰਘ,ਭਾਗ ਸਿੰਘ,ਬਘੇਲੂ ਰਾਮ, ਸਤਨਾਮ ਸਿੰਘ ਫੌਜੀ, ਰਣਧੀਰ ਸਿੰਘ ਧੀਰਾ,ਮਨੋਹਰ ਸਿੰਘ ਖਾਲਸਾ,ਬਲਵਿੰਦਰ ਕੌਰ, ਬੀਬੀ ਅੰਗਰੇਜ਼ ਕੌਰ,ਰੁਪਿੰਦਰ ਕੌਰ ਰਿੰਪੀ, ਗੁਰਮੀਤ ਕੌਰ, ਤਾਜ਼ ਮੁਹੰਮਦ, ਹਰਜੀਤ ਸਿੰਘ ਸੋਨੂੰ, ਗੁਰਦੀਪ ਸਿੰਘ ਗੁੱਲੂ,ਅਮਿਤ ਸਿੰਗਲਾ, ਗੁਰਜੀਤ ਸਿੰਘ ਮੰਗਾ,ਨੇਤਰ ਸਿੰਘ ਜੱਸੜ, ਸੁਖਦੇਵ ਸਿੰਘ,ਲਾਡੀ ਨਸਰਾਲੀ, ਦਲਜੀਤ ਸਿੰਘ ਜੱਸੜ, ਹਰਜਿੰਦਰ ਸਿੰਘ,ਜੱਸਾ ਸਿੰਘ, ਹਰਚੰਦ ਸਿੰਘ,ਬਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

