ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਖੂਨਦਾਨ ਕੈਂਪ ‘ਚ 45 ਯੂਨਿਟ ਖੂਨਦਾਨ
ਪਟਿਆਲਾ 21 ਸਤੰਬਰ (ਮਧੂਸਾਰ ਬਿਊਰੋ) ਮਾਣਯੋਗ ਜਸਟਿਸ ਐਸ ਐਚ ਸਾਰੋਂ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਕਮ ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ, ਦੀਆਂ ਹਦਾਇਤਾਂ ਅਨੁਸਾਰ ਜੁਡੀਸ਼ੀਅਲ ਕੋਰਟ ਕੰਪਲੈਕਸ ਸਮਾਣਾ ਦੇ ਬਾਰ ਰੂਮ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਟਿਆਲਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ 45 ਯੂਨਿਟ ਖੂਨਦਾਨ ਕੀਤਾ ਗਿਆ।
ਕੈਂਪ ਵਿਚ ਕੋਰਟ ਦੇ ਸਟਾਫ ਮੈਂਬਰ ਅਤੇ ਜਨਤਾ ਵਲੋਂ ਵੱਧ ਚੜ੍ਹ ਕੇ ਖੂਨਦਾਨ ਕੀਤਾ ਗਿਆ। ਕੈਂਪ ਦਾ ਉਦਘਾਟਨ ਹਰਮਿੰਦਰ ਸਿੰਘ ਮਦਾਨ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਟਿਆਲਾ ਨੇ ਕੀਤਾ। ਇਸ ਮੌਕੇ ਜੇ ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਰਿਟੀ, ਮਿਸ. ਸੁਰਭੀ ਪਰਾਸ਼ਤਰ, ਵਧੀਕ ਸਿਵਲ ਜੱਜ ਸੀਨੀ. ਡਵੀਜ਼ਨ, ਸਿਮਰਨ ਸਿੰਘ, ਜੇ ਐਮ ਆਈ ਸੀ, ਜਸਬੀਰ ਸਿੰਘ ਜੇ ਐਮ ਆਈ ਸੀ, ਅਮਰੇਸ਼ਵਰ ਸਿੰਘ, ਐਸ ਡੀ ਐਮ ਸਮਾਣਾ, ਡਾ. ਐਮ ਐਸ ਧਾਲੀਵਾਲ, ਐਸ ਐਮ ਓ ਸਮਾਦਾ, ਨਵਦੀਪ ਸਿੰਘ ਢਿੱਲੋਂ, ਪ੍ਰਧਾਨ ਬਾਰ ਐਸੋਸੀਏਸ਼ਨ, ਕਰਮ ਚੰਦ ਚਾਵਲਾ ਸਮਾਣਾ, ਨਰਿੰਰ ਕੁਮਾਰ ਸਹਾਰਾ ਕਲੱਬ, ਦੀਪਕ ਪਾਠਕ ਵੰਦੇ ਮਾਤਰਮ, ਪ੍ਰੋ. ਅਸ਼ਵਨੀ ਕੁਮਾਰ ਪਬਲਿਕ ਕਾਲਜ ਸਮਾਣਾ ਮੌਜੂਦ ਸਨ। ਇਸ ਮੌਕੇ ‘ਤੇ ਅਫਸਰ ਸਾਹਿਬਾਨਾਂ ਨੇ ਖੂਨਦਾਨ ਕਰ ਰਹੇ ਦਾਨੀਆਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨ ਕੀਤਾ। ਇਸ ਮੌਕੇ ਅਸ਼ੀਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਅਨੁਸੂਚਿਤ ਜਾਤੀ/ਅਨਸੂਚਿਤ ਕਬੀਲੇ ਦੇ ਮੈਂਬਰ, ਵੱਡੀ ਮੁਸੀਬਤ/ਕੁਦਰਤੀ ਆਫਤਾਂ ਦੇ ਮਾਰੇ, ਬੇਗਾਰਦਾਮਾਰੇ, ਉਦਯੋਗਿਕ ਕਾਮੇ, ਇਸਤਰੀ ਬੱਚੇ, ਹਿਰਾਸਤ ਵਿਚ, ਮਾਨਸਿਕ ਰੋਗੀ ਜਾਂ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ 1,50,000/ ਰੁਪਏ ਤੋਂ ਵੱਧ ਨਾ ਹੋਵੇ ਉਹ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦਾ ਹੱਕਦਾਰ ਹਨ।

