ਚੰਡੀਗੜ੍ਹਪੰਜਾਬ

ਜਗਰਾਉਂ ਪਹੁੰਚਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰੋ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਵਲੰਟੀਅਰਾਂ ਵੱਲੋਂ ਸਨਮਾਨ

ਪੰਜਾਬ ਵਾਸੀ ਮੋਦੀ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਵੋਟਾਂ ਪਾ ਕੇ ਫਤਵਾ ਦੇਣਗੇ-ਮਾਨ

ਜਗਰਾਉੰ, 6 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੋਗਾ ਜਾਂਦੇ ਹੋਏ ਜਗਰਾਉਂ ਵਿਖੇ ਕੁਝ ਸਮਾਂ ਰੁਕੇ, ਜਿੱਥੇ ਉਹਨਾਂ ਦਾ ਹਲਕੇ ਦੇ ਸਮੂਹ ਵਲੰਟੀਅਰਾਂ ਵੱਲੋਂ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਵਲੰਟੀਅਰਾਂ ਵੱਲੋੰ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਵਲੰਟੀਅਰਾਂ ਨੂੰ ਅਨੁਸ਼ਾਸਨ ਦਾ ਪਾਠ ਪੜਾਇਆ ਅਤੇ ਉਹਨਾਂ ਆਖਿਆ ਕਿ ਕਿਸੇ ਨਾਲ ਵੀ ਕੋਈ ਬਹਿਸ ਨਹੀਂ ਕਰਨੀ ਅਤੇ ਨਾ ਹੀ ਕਿਸੇ ਨਾਲ ਕੋਈ ਲੜਾਈ-ਝਗੜਾ ਕਰਨਾ ਹੈ, ਸਗੋਂ ਸਿਆਣੇ ਵਲੰਟੀਅਰ ਅਤੇ ਸੂਝਵਾਨ ਪੰਜਾਬੀ ਹੋਣ ਦਾ ਸਬੂਤ ਦਿੰਦੇ ਹੋਏ, ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਾ ਹੈ ਅਤੇ ਪੰਜਾਬ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ, ਪਰੰਤੂ ਜਿੱਤ ਸਾਡੀ ਪੱਕੀ ਹੈ। ਮੁੱਖ ਮੰਤਰੀ ਮਾਨ ਨੇ ਆਖਿਆ ਕਿ ਪੰਜਾਬ ਦੇ ਲੋਕ ਆਪਣੇ ਮੂੰਹੋਂ ਕਹਿ ਰਹੇ ਹਨ, ਕਿ ਪੰਜਾਬ ਸਰਕਾਰ ਨੇ ਜੋ ਦੋ ਸਾਲਾਂ ਵਿੱਚ ਕੰਮ ਕਰ ਦਿੱਤਾ ਹੈ, ਉਹ ਦੂਜੀਆਂ ਪਾਰਟੀਆਂ 70 ਸਾਲਾਂ ਵਿੱਚ ਵੀ ਨਹੀਂ ਕਰਵਾ ਸਕੀਆਂ ਸੀ। ਪੰਜਾਬ ਸਰਕਾਰ ਨੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ, ਘਰਾਂ ਦੇ ਬਿਜਲੀ ਦੇ ਬਿਲ ਮਾਫ ਕਰ ਦਿੱਤੇ ਹਨ, ਮੁਹੱਲਾ ਕਲੀਨਿਕ ਖੋਲ ਦਿੱਤੇ ਹਨ, ਨਹਿਰਾਂ ਤੇ ਸੂਇਆਂ ਦਾ ਪਾਣੀ ਪਾਈਪਾਂ ਰਾਹੀਂ ਪਿੰਡਾਂ ਤੱਕ ਪਹੁੰਚਾ ਦਿੱਤਾ ਹੈ, ਘਰਾਂ ਨੂੰ ਬਿਜਲੀ 24 ਘੰਟੇ ਹੈ ਤੇ ਖੇਤੀਬਾੜੀ ਲਈ ਵੀ ਬਿਜਲੀ ਦਿਨ ਵੇਲੇ ਆਉਂਦੀ ਹੈ, ਘਰ ਘਰ ਰਾਸ਼ਨ ਪਹੁੰਚਾ ਦਿੱਤਾ ਹੈ

ਥਰਮਲ ਪਲਾਂਟ ਖਰੀਦ ਲਏ ਗਏ ਹਨ, ਸਕੂਲ ਵਧੀਆ ਬਣਾ ਦਿੱਤੇ ਗਏ ਹਨ ਅਤੇ ਅਗਲੇ ਤਿੰਨ ਸਾਲਾਂ ਵਿੱਚ ਵੀ ਬਹੁਤ ਕੁਝ ਕਰਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਪੰਜਾਬੀਆਂ ਦੀ ਕੌਮ ਬਹੁਤ ਮਹਾਨ ਹੈ ਭਾਵੇਂ ਦੇਸ਼ ਦੀ ਆਜ਼ਾਦੀ ਦਾ ਅੰਦੋਲਨ ਹੋਵੇ, ਭਾਵੇਂ ਹਰਾ ਇਨਕਲਾਬ ਹੋਵੇ ਤੇ ਭਾਵੇਂ ਜੋ ਮਰਜ਼ੀ ਹੋਵੇ, ਜਦੋਂ ਪੰਜਾਬੀ ਇਹ ਫੈਸਲਾ ਕਰ ਲੈਣ ਕਿ ਅਸੀਂ ਅੱਗੇ ਵਧਣਾ ਹੈ ਤਾਂ ਉਹ ਕਰਕੇ ਵਿਖਾ ਦਿੰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਜੁਲਮ ਕਰਨ ਵਾਲਿਆਂ ਦੇ ਖਿਲਾਫ ਲੜਨ ਵਾਲਿਆਂ ਦੀ ਧਰਤੀ ਹੈ ਤੇ ਸਾਡੇ ਗੁਰੂਆਂ ਨੇ ਤਾਂ ਦੂਜਿਆਂ ਦੇ ਧਰਮਾਂ ਦੀ ਰੱਖਿਆ ਕਰਨ ਲਈ ਵੀ ਕੁਰਬਾਨੀਆਂ ਦੇ ਦਿੱਤੀਆਂ ਸੀ। ਜਦੋਂ ਪਤਾ ਲੱਗੇ ਕਿ ਕਿਸੇ ਪਾਸੇ ਧੱਕਾ ਹੋ ਰਿਹਾ ਹੈ ਤਾਂ ਪੰਜਾਬੀ ਇੱਟ ਨਾਲ ਇੱਟ ਖੜਕਾ ਦਿੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਆਮ ਆਦਮੀ ਪਾਰਟੀ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਮੋਦੀ ਸਰਕਾਰ ਵੱਲੋਂ ਪਹਿਲਾਂ ਸਕੂਲ ਵਧੀਆ ਬਣਾਉਣ ਵਾਲੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਹੈ ਅਤੇ ਹੁਣ ਦਿੱਲੀ ਦੇ ਇਮਾਨਦਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਝੂਠੇ ਕੇਸ ਵਿੱਚ ਪਾ ਕੇ ਜੇਲ ਵਿੱਚ ਡੱਕ ਦਿੱਤਾ ਹੈ। ਉਹਨਾਂ ਆਖਿਆ ਕਿ ਲੋਕ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵੋਟਾਂ ਪਾ ਕੇ ਵੱਡਾ ਫਤਵਾ ਦੇਣਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਬਣਾਕੇ ਮੋਦੀ ਸਰਕਾਰ ਨੂੰ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਕੋਆਰਡੀਨੇਟਰ ਕਮਲਜੀਤ ਸਿੰਘ ਕਮਾਲਪੁਰਾ, ਛਿੰਦਰਪਾਲ ਸਿੰਘ ਮੀਨੀਆਂ, ਗੁਰਪ੍ਰੀਤ ਸਿੰਘ ਨੋਨੀ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਕਰਤਾਰ ਸਿੰਘ ਸਵੱਦੀ, ਜਗਸੀਰ ਸਿੰਘ, ਪਾਲੀ ਡੱਲਾ, ਕਰਮਜੀਤ ਸਿੰਘ ਕੰਮੀ ਡੱਲਾ, ਐਡਵੋਕੇਟ ਕੇ. ਐਸ. ਚੀਮਾਂ, ਐਡਵੋਕੇਟ ਰੁਪਿੰਦਰ ਸਿੰਘ ਸਰਨਾ, ਕੁਲਵੰਤ ਸਿੰਘ ਪੋਨਾ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਮੁਖਤਿਆਰ ਸਿੰਘ ਮਾਣੂੰਕੇ, ਜਸਵਿੰਦਰ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ, ਜੀਵਨ ਸਿੰਘ, ਬੱਬੂ ਸਰਪੰਚ ਦੇਹੜਕਾ, ਗੁਰਦੀਪ ਸਿੰਘ, ਸ਼ਮਸ਼ੇਰ ਸਿੰਘ ਸ਼ੇਰੀ, ਮਨਦੀਪ ਸਿੰਘ ਬਾਸੀ ਕਮਾਲਪੁਰਾ, ਤਰਸੇਮ ਸਿੰਘ ਹਠੂਰ, ਲਖਵੀਰ ਸਿੰਘ, ਸੁਭਾਸ਼ ਕੁਮਾਰ, ਗੁਰਪ੍ਰੀਤ ਸਿੰਘ, ਜਗਰੂਪ ਸਿੰਘ ਕਾਉਂਕੇ, ਸੋਨੀ ਕਾਉਂਕੇ, ਸੁਖਦੇਵ ਸਿੰਘ ਕਾਉਂਕੇ,ਕੁਲਦੀਪ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ, ਸਰੋਜ ਰਾਣੀ, ਰਣਜੀਤ ਕੌਰ, ਜਰਨੈਲ ਸਿੰਘ, ਸੁਖਵਿੰਦਰ ਸਿੰਘ ਕਾਕਾ, ਪਰਮਿੰਦਰ ਸਿੰਘ, ਮੇਹਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *