ਪੰਜਾਬਪਟਿਆਲਾ

ਪਟਿਆਲਾ ਸ਼ਹਿਰ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਕਰਾਉਣ ਦੇ ਦਾਅਵੇ ਖੋਖਲੇ

ਪਟਿਆਲਾ, 5 ਅਗਸਤ (ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰ ਵਿੱਚ ਅਕਾਲੀ ਭਾਜਪਾ ਸਰਕਾਰ ਦੁਆਰਾ ਪਿਛਲੇ ਸਾਢੇ 9 ਸਾਲਾਂ ਵਿੱਚ ਕੀਤੇ ਵਿਕਾਸ ਦੇ ਦਾਅਵੇ ਬਿਲਕੁਲ ਖੋਖਲੇ ਸਾਬਿਤ ਹੋ ਰਹੇ ਹਨ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਪੰਜਾਬ ਸੰਦੀਪ ਬੰਧੂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ ਸਾਢੇ 9 ਸਾਲਾਂ ਵਿੱਚ ਵਿਕਾਸ ਦੇ ਨਾਮ ਉਤੇ ਪਟਿਆਲਾ ਸ਼ਹਿਰ ਦੇ ਆਮ ਲੋਕਾਂ ਨੂੰ ਠੱਗਿਆ ਹੈ ਅਤੇ ਬੇਵਾਕੂਵ ਬਣਾਇਆ ਹੈ ।

ਪਟਿਆਲਾ ਸ਼ਹਿਰ ਵਿੱਚ ਕੰਮ ਕੁਝ ਵੀ ਨਹੀਂ ਕੀਤਾ ਹੈ । ਜਿਸਦੀ ਮਿਸਾਲ ਵਾਰਡ ਨੰ: 23 ਵਿਚ ਪੈਂਦੀ ਇਹ ਸੜਕ ਜੋ ਕਿ ਲਾਹੌਰੀ ਗੇਟ ਚੋਂਕ ਤੋਂ ਬਸ ਸਟੈਂਡ ਵੱਲ ਜਾਂਦੀ ਹੈ । ਇਸ ਸੜਕ ਉਪਰ ਥਾਂ -ਥਾਂ 4-4 ਫੁੱਟ ਡੂੰਘੇ ਖੱਡੇ ਪਏ ਹੋਏ ਹਨ । ਇਹਨਾਂ ਖੱਡਿਆ ਵਿੱਚ ਹਰ ਰੋਜ਼ ਕਈ ਪੈਦਲ ਚੱਲਣ ਵਾਲੇ, ਸਾਈਕਲ ਸਵਾਰ, ਸਕੂਟਰ ਸਵਾਰ, ਕਈ ਕਾਰਾਂ ਵਾਲੇ ਵੀ ਇਸ ਵਿੱਚ ਗਿਰ ਜਾਂਦੇ ਹਨ । ਜਿਸ ਤਰ੍ਹਾਂ ਅਜ ਮੇਰੇ ਸਾਹਮਣੇ ਇਕ ਕਾਰ ਇਸ ਵਿੱਚ ਗਿਰ ਗਈ ਅਤੇ ਉਥੇ ਰਹਿਣ ਵਾਲੇ 10-15 ਲੋਕਾਂ ਨੇ ਮਿਲਕੇ ਇਸਨੂੰ ਬਾਹਰ ਕੱਢਿਆ ।
ਸੰਦੀਪ ਬੰਧੂ ਨੇ ਕਿਹਾ ਕਿ ਇਹਨਾਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਨ ਤੇ ਇਹਨਾਂ ਨੇ ਦੱਸਿਆ ਕਿ ਅਸੀਂ ਕਈ ਵਾਰ ਵਾਰਡ ਦੀ ਕੌਂਸਲਰ ਨਿਰਮਲ ਦੇਵੀ ਅਤੇ ਨਗਰ ਨਿਗਮ ਪਟਿਆਲਾ ਵਿੱਚ ਸਿਕਾਇਤ ਕਰ ਚੁੱਕੇ ਹਾਂ, ਪਰ ਬਾਰ -ਬਾਰ ਸਿਕਾਇਤਾਂ ਕਰਨ ਦੇ ਬਾਵਜੂਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ । ਹਰ ਰੋਜ਼ ਇਸ ਵਿੱਚ ਲੋਕ ਗਿਰ ਰਹੇ ਹਨ, ਉਹਨਾਂ ਨੂੰ ਸੱਟਾਂ ਲੱਗ ਰਹੀਆਂ ਹਨ, ਉਹਨਾਂ ਦੇ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ । ਪਰ ਵਾਰਡ ਦੀ ਕੌਂਸਲਰ ਅਤੇ ਨਗਰ ਨਿਗਮ ਦੇ ਕੰਨਾਂ ਉਪਰ ਜੂੰ ਤਕ ਨਹੀਂ ਸਰਕਾਰ ਰਹੀ ।
ਸੰਦੀਪ ਬੰਧੂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦਾ ਕੀ ਇਹੀ ਵਿਕਾਸ ਹੈ, ਜਿਸ ਵਿੱਚ ਆਮ ਲੋਕ ਆਪਣੀਆਂ ਆਮ ਸਹੂਲਤਾਂ ਲਈ ਵੀ ਤਰਸ ਰਹੇ ਹਨ । ਪੂਰੇ ਪਟਿਆਲਾ ਸ਼ਹਿਰ ਦਾ ਬੁਰਾ ਹਾਲ ਹੈ, ਸੜਕਾਂ ਟੁੱਟੀਆਂ ਪਈਆਂ ਹਨ, ਸਫਾਈ ਦਾ ਬੁਰਾ ਹਾਲ ਹੈ, ਕਈ ਇਲਾਕਿਆਂ ਵਿੱਚ ਲੋਕ ਪਾਣੀ ਲਈ ਤਰਸ ਰਹੇ ਹਨ, ਸੈਰ ਕਰਨ ਵਾਲੇ ਪਾਰਕਾਂ ਦਾ ਬੁਰਾ ਹਾਲ ਹੈ, ਕਈ ਇਲਾਕਿਆਂ ਵਿੱਚ ਸਟਰੀਟ ਲਾਈਟਾਂ ਬੰਦ ਹਨ, ਅਵਾਰਾ ਜਾਨਵਰ ਸੜਕਾਂ ਉਪਰ ਘੁੰਮਦੇ ਹਨ ।
ਜੋ ਕਿ ਹਾਦਸਿਆਂ ਦਾ ਕਾਰਣ ਬਣਦੇ ਹਨ । ਅਕਾਲੀ ਭਾਜਪਾ ਸਰਕਾਰ ਨੇ ਪਿਛਲੇ ਸਾਢੇ 9 ਸਾਲਾਂ ਵਿਚ ਸ਼ਹਿਰ ਦਾ ਬੇੜਾ ਗਰਕ ਕਰ ਦਿੱਤਾ ਹੈ । ਹੁਣ ਉਹ ਕਿਸੇ ਮੂੰਹ ਨਾਲ ਪਟਿਆਲਾ ਦੀ ਆਮ ਜਨਤਾ ਕੋਲੋਂ ਵੋਟਾਂ ਮੰਗ ਰਹੇ ਹਨ । ਹੁਣ ਇਹਨਾਂ ਨੂੰ ਵੋਟ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ ।
ਸੰਦੀਪ ਬੰਧੂ ਨੇ ਕਿਹਾ ਕਿ ਇਕ ਪਾਸੇ ਤਾਂ ਨਗਰ ਨਿਗਮ ਪਟਿਆਲਾ ਸ਼ਹਿਰ ਦੇ 50 ਵਾਰਡਾਂ ਵਿੱਚ ਰਹਿੰਦੇ ਆਮ ਲੋਕਾਂ ਨੂੰ ਸਹੂਲਤਾਂ ਨਹੀਂ ਦੇ ਪਾ ਰਿਹਾ ਹੈ ਅਤੇ ਦੂਸਰੇ ਪਾਸੇ ਹੁਣ ਨਗਰ ਨਿਗਮ ਦੀ ਹਦਬੰਦੀ ਨੂੰ ਵਧਾਉਣ ਚਲਿਆ, ਜੋ ਕਿ ਲੋਕਾਂ ਨਾਲ ਸਰਾਸਰ ਧੋਖਾ ਹੈ । ਬੰਧੂ ਨੇ ਕਿਹਾ ਕਿ ਜੇਕਰ ਜਲਦੀ ਹੀ ਨਗਰ ਨਿਗਮ ਅਤੇ ਵਾਰਡ ਕੌਂਸਲਰ ਨੇ ਇਹਨਾਂ ਖੱਡਿਆ ਨੂੰ ਠੀਕ ਕਰਵਾ ਕੇ ਆਮ ਲੋਕਾਂ ਨੂੰ ਰਾਹਤ ਨਾ ਦਿੱਤੀ ਤਾਂ ਜਲਦੀ ਹੀ ਪਾਰਟੀ ਵਾਲੰਟੀਅਰਜ਼ ਅਤੇ ਆਮ ਜਨਤਾ ਨੂੰ ਨਾਲ ਲੈਕੇ ਨਗਰ ਨਿਗਮ ਅਤੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ।

Leave a Reply

Your email address will not be published. Required fields are marked *