ਪਟਿਆਲਾ

ਸਿਵਲ ਡਿਫ਼ੈਂਸ ਪਟਿਆਲਾ ਵਲੋਂ ਕੁਦਰਤੀ ਆਫ਼ਤਾਂ ਸਬੰਧੀ ਜਾਗਰੂਕਤਾ ਕੈਂਪ

ਪਟਿਆਲਾ 6 ਅਗਸਤ (ਕੰਵਰ ਬੇਦੀ)
ਸਿਵਲ ਡਿਫ਼ੈਂਸ ਪਟਿਆਲਾ ਵਲੋਂ ਸਰਕਾਰੀ ਹਾਈ ਸਕੂਲ, ਬਲਬੇੜਾ ਵਿਖੇ ਕੁਦਰਤੀ ਆਫ਼ਤਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਕੁਦਰਤੀ ਆਫ਼ਤਾਂ, ਮੁਢਲੀ ਸਹਾਇਤਾ, ਸੀ.ਪੀ.ਆਰ,ਅੱਗ ਤੋਂ ਬਚਾਓ ਸਬੰਧੀ ਜਾਨਕਾਰੀ ਦਿੱਤੀ ਗਈ।

ਕੈਂਪ ਵਿੱਚ ਸ਼ੀ੍ ਜਸਪਾਲ ਸਿੰਘ ਪੋਸਟ ਵਾਰਡਨ ਸਿਵਲ ਡਿਫ਼ੈਂਸ ਅਤੇ ਜ਼ਿਲ੍ਹਾ ਕਮਿਸ਼ਨਰ ਸਕਾਊਟ ਤੇ ਗਾਈਡ ਵਲੋਂ ਵੱਖ ਵੱਖ ਡਰਿਲਾਂ ਰਾਹੀਂ ਐਕਸੀਡੈਂਟ ਹੋਣ ਤੇ ਆਪਣੀ ਅਤੇ ਹੋਰਨਾਂ ਦੀ ਜਾਨ ਬਚਾਓਣ ਬਾਰੇ ਗੁਰ ਸਿਖਾਏ ਗਏ। ਸਿਵਲ ਡਿਫ਼ੈਂਸ ਦੇ ਮੁੱਖ ਵਾਰਡਨ ਕੇ.ਐਸ.ਸੇਖੋਂ ਨੇ ਦੱਸਿਆ ਕਿ ਰੀਵੈਂਪਿੰਗ ਆਫ਼ ਸਿਵਲ ਡਿਫ਼ੈਂਸ ਪੋ੍ਗਰਾਮ ਅਧੀਨ ਵੱਧ ਤੋਂ ਵੱਧ ਲੋਕਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਓ ਸਬੰਧੀ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਬੱਚਿਆਂ ਨੇ ਖੁਦ ਅੱਗ ਬੁਝਾਓਣ ਦੀ ਡਰਿਲ ਵੀ ਕਰਕੇ ਦਿਖਾਈ। ਇਸ ਮੌਕੇ ਰਾਜਵਿੰਦਰ ਸਿੰਘ, ਪ੍ਧਾਨ ਦੀਪ ਵੈਲਫ਼ੇਅਰ ਕਲੱਬ, ਬਲਬੇੜਾ ਨੇ ਵੀ ਆਪਣੇ ਸਾਥੀਆਂ ਸਮੇਤ ਇਸ ਜਾਗਰੂਕਤਾ ਕੈਂਪ ਵਿੱਚ ਭਾਗ ਲਿਆ। ਕੈਂਪ ਵਿੱਚ ਪਿੰਡ ਬਲਬੇੜਾ ਦੇ ਬਹੁਤ ਸਾਰੇ ਮੋਹਤਬਰ ਵਿਅਕਤੀਆਂ ਨੇ ਵੀ ਆਪਣੀ ਹਾਜਰੀ ਲਵਾਈ।
ਸਕੂਲ ਦੇ ਮੁਖੀ ਅਤੇ ਵਾਈਸ ਹੈਡ ਸ਼ੀ੍ਮਤੀ ਸੋਨੀਆ ਖੰਨਾ ਅਤੇ ਸ਼ੀ੍ਮਤੀ ਅਰਵਿੰਦਰ ਕੌਰ ਨੇ ਇਸ ਜਾਗਰੂਕਤਾ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਬਚਿੱਆਂ ਨੂੰ ਸਿਵਲ ਡਿਫ਼ੈਂਸ ਦੀ ਟਰੇਨਿੰਗ ਦੇਣਾ ਬਹੁਤ ਵਧੀਆ ਉਪਰਾਲਾ ਹੈ।ਸਟੇਜ ਸਕੱਤਰ ਹਰਵਿੰਦਰ ਸਿੰਘ ਨੇ ਸਕੂਲ ਵਿੱਚ ਆਕੇ ਬੱਚਿਆਂ ਨੁੰ ਇਹ ਟਰੇਨਿੰਗ ਦੇਣ ਲਈ ਸਿਵਲ ਡਿਫ਼ੈਂਸ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਸਿਵਲ ਡਿਫ਼ੈਂਸ ਪਟਿਆਲਾ ਵਲੋਂ ਸਕੂਲ ਵਿੱਚ ਔਸ਼ਧੀ ਗੁਣਾ ਵਾਲੇ ਪੌਦੇ ਵੀ ਲਗਾਏ ਗਏ।ਸਿਵਲ ਡਿਫ਼ੈਸ ਦੇ ਡਿਪਟੀ ਪੋਸਟ ਵਾਰਡਨ ਸ਼ੀ੍ ਗੁਰਕੀਰਤ ਸਿੰਘ ਨੇ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਨੂੰ ਧਰਤੀ ਨੂੰ ਹਰਾ-ਭਰਾ ਰੱਖਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਕੀ ਮਨੁੱਖਤਾ ਅਤੇ ਹੋਰ ਜੀਵਾਂ ਦਾ ਆਉਣ ਵਾਲਾ ਭਵਿੱਖ ਬਚਾਇਆ ਜਾ ਸਕੇ ਇਸ ਲਈ ਵੱਧ ਤੋ ਵੱਧ ਰੁੱਖ ਲਗਾਉਣ ਅਤੇ ਰੁੱਖਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ । ਇਸ ਕੈਂਪ ਵਿੱਚ ਮੱਖਣ ਸਿੰਘ, ਡਿਪਟੀ ਪੋਸਟ ਵਾਰਡਨ ਅਤੇ ਸ਼ੀ੍ ਗੌਰਵ ਗੁਪਤਾ, ਸੈਕਟਰ ਵਾਰਡਨ, ਸਿਵਲ ਡਿਫ਼ੈਂਸ ਪਟਿਆਲਾ ਨੇ ਵੀ ਭਾਗ ਲਿਆ।

Leave a Reply

Your email address will not be published. Required fields are marked *