ਈ.ਟੀ.ਟੀ. ਤੋਂ ਹੈੱਡ ਟੀਚਰ ਦੀਆਂ ਪ੍ਰੋਮੋਸ਼ਨਾਂ ਜਲਦ ਕੀਤੇ ਜਾਣ ਦੀ ਮੰਗ
ਟੀਚਿੰਗ ਫੈਲੋਜ਼ ਤੋਂ ਈ.ਟੀ.ਟੀ. ਰੈਗੂਲਰ ਹੋਏ ਅਧਿਆਪਕਾਂ ਦੇ ਕੇਸ ਵੀ ਮੰਗੇ ਜਾਣ – ਅਨਾਇਤਪੁਰੀ
ਪਟਿਆਲਾ, 24 ਅਗਸਤ (ਮਧੂਸਾਰ ਬਿਊਰੋ) ਬੀ. ਐੱਡ. ਅਧਿਆਪਕ ਫਰੰਟ ਪੰਜਾਬ ਇਕਾਈ ਪਟਿਆਲਾ ਦੇ ਪ੍ਰਧਾਨ ਨਵਨੀਤ ਅਨਾਇਤਪੁਰੀ ਅਤੇ ਕੈਸ਼ੀਅਰ ਰਾਜਵੰਤ ਸਿੰਘ ਨੇ ਈ.ਟੀ.ਟੀ. ਤੋਂ ਹੈੱਡ ਟੀਚਰ ਅਤੇ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ ਪ੍ਰੋਮੋਸ਼ਨਾਂ ਜਲਦ ਕਰਨ ਅਤੇ ਈ.ਟੀ.ਟੀ. ਤੋਂ ਹੈੱਡ ਟੀਚਰ ਦੀਆਂ ਪ੍ਰੋਮੋਸ਼ਨਾਂ ਵਿੱਚ ਟੀਚਿੰਗ ਫੈਲੋਜ਼ ਤੋਂ ਬਤੌਰ ਈ.ਟੀ.ਟੀ. ਟੀਚਰ ਰੈਗੂਲਰ ਹੋਏ ਅਧਿਆਪਕਾਂ ਦੇ ਨਿਯਮਾਂ ਅਤੇ ਸੀਨੀਆਰਤਾ ਦੇ ਆਧਾਰ ਤੇ ਕੇਸ ਮੰਗਣ ਲਈ ਮੈਮੋਰੰਡਮ ਸ੍ਰੀ ਦਰਸ਼ਨ ਲਾਲ ਸੇਤੀਆ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਪਟਿਆਲਾ ਨੂੰ ਦਿੱਤਾ ਗਿਆ ।
ਜਿਸਤੇ ਗੱਲਬਾਤ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਪਟਿਆਲਾ ਨੇ ਕਿਹਾ ਕਿ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਨੀਆਰਤਾ ਦੇ ਆਧਾਰ ਤੇ ਜਿਸ ਵੀ ਅਧਿਆਪਕ ਦਾ ਪ੍ਰੋਮੋਸ਼ਨ ਲਈ ਹੱਕ ਬਣਦਾ ਹੋਵੇਗਾ ਉਸ ਦਾ ਕੇਸ ਪ੍ਰੋਮੋਸ਼ਨ ਲਈ ਜ਼ਰੂਰ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਪ੍ਰੋਮੋਸ਼ਨਾਂ ਦਾ ਪ੍ਰਾਸੈਸ ਪਹਿਲ ਦੇ ਆਧਾਰ ਤੇ ਨਿਬੇੜਿਆ ਜਾਵੇਗਾ ।

