ਅੰਮ੍ਰਿਤਸਰਚੰਡੀਗੜ੍ਹਪੰਜਾਬ

ਸੰਧੂ ਸਮੁੰਦਰੀ ਦੇ ਰੋਡ ਸ਼ੋਅ ਦਾ ਜਨ ਸੈਲਾਬ ਸ਼ਕਤੀ ਪ੍ਰਦਰਸ਼ਨ ਹੋ ਨਿੱਬੜਿਆ।

ਹਾਲ ਬਜਾਰ ਦੇ ਰੋਡ ਸ਼ੋਅ ਦੀ ਸਫਲਤਾ ਨੇ ਸੰਧੂ ਸਮੁੰਦਰੀ ਨੂੰ ਬਹੁਮਤ ਦੇਣ ਦੀ ਕੀਤੀ ਪੁਸ਼ਟੀ।

ਅੰਮ੍ਰਿਤਸਰ ਦਾ ਵਿਕਾਸ ਅਤੇ ਨਸ਼ਿਆਂ ਦੇ ਖਿਲਾਫ ਹੈ ਉਹ ਸਹੀ ਸੋਚ ਤੇ ਪ੍ਰਤੀਨਿਧ ਚੁਣੇਗਾ- ਸੰਧੂ ਸਮੁੰਦਰੀ।

ਅੰਮ੍ਰਿਤਸਰ, 28 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਹਾਲ ਬਜ਼ਾਰ ’ਚ ਕੀਤਾ ਗਿਆ ਰੋਡ ਸ਼ੋਅ ਸ਼ਕਤੀ ਪ੍ਰਦਰਸ਼ਨ ਹੋ ਨਿੱਬੜਿਆ । ਭਾਜਪਾ ’ਤੇ ਭਰੋਸਾ ਪ੍ਰਗਟਾਉਂਦਿਆਂ ਸੰਧੂ ਸਮੁੰਦਰੀ ਦੇ ਹੱਕ ’ਚ ਸਾਰਾ ਗੁਰੂ ਨਗਰੀ ਉਮੜਿਆ ਨਜ਼ਰ ਆਇਆ ਅਤੇ । ਬੱਸ ਐਲਾਨ ਹੋਣਾ ਬਾਕੀ ਹੈ ਬਾਕੀ ਲੋਕਾਂ ਦਾ ਭਾਰੀ ਉਤਸ਼ਾਹ ਜਿੱਤ ਦੀ ਨਿਸ਼ਾਨੀ ਹੈ। ਜਿਸ ਨੇ ਇਹ ਪੱਕਾ ਕੀਤਾ ਕਿ ਇਕ ਜੂਨ ਵਾਲੇ ਦਿਨ ਭਾਜਪਾ ਦਾ ਝੰਡਾ ਝੁੱਲੇਗਾ । ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਦੇ ਹੱਕ ’ਚ ਵੋਟ ਪਾ ਕੇ ਉਸ ਨੂੰ ਅੰਮ੍ਰਿਤਸਰ ਦੇ ਵਿਕਾਸ ਲਈ ਪਾਰਲੀਮੈਂਟ ’ਚ ਭੇਜਣਗੇ।
ਲੋਕਾਂ ਦਾ ਉਤਸ਼ਾਹ ਇਨ੍ਹਾਂ ਸੀ ਕਿ ਹਾਲ ਗੇਟ ਤੋਂ ਟਾਊਨ ਹਾਲ ਹੁੰਦਾ ਹੋਇਆ ਪਿੰਕ ਪਲਾਜ਼ਾ ਤੱਕ ਦੀ ਦੂਰੀ ਤੈਅ ਕਰਨ ਵਿੱਚ 3 ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਇਸ ਮੌਕੇ ਸੰਧੂ ਸਮੁੰਦਰੀ ਨਾਲ ਕੇਂਦਰੀ ਹਲਕਾ ਇੰਚਾਰਜ ਡਾ: ਰਾਮ ਚਾਵਲਾ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ, ਸ਼ਵੇਤ ਮਲਿਕ, ਬਖ਼ਸ਼ੀ ਰਾਮ ਅਰੋੜਾ, ਰਜਿੰਦਰ ਮੋਹਨ ਸਿੰਘ ਛੀਨਾ, ਵੱਡੀ ਗਿਣਤੀ ‘ਚ ਵਰਕਰਾਂ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ | ਰੋਡ ਸ਼ੋਅ ਦੌਰਾਨ ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਆਸ-ਪਾਸ ਦੇ ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ | ਲੋਕਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ ਸੰਧੂ ਸਮੁੰਦਰੀ ਵਿੱਚ ਵਿਸ਼ਵਾਸ ਪ੍ਰਗਟਾਇਆ ।
ਇਸ ਮੌਕੇ ਲੋਕਾਂ ਵੱਲੋਂ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਖ਼ੁਸ਼ ਹੋਏ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਵੀ ਵਿਅਕਤੀ ਅੰਮ੍ਰਿਤਸਰ ਦਾ ਵਿਕਾਸ ਚਾਹੁੰਦਾ ਹੈ ਅਤੇ ਨਸ਼ਿਆਂ ਦੇ ਖਿਲਾਫ ਹੈ ਉਹ ਇਸ ਵਾਰ ਆਪਣਾ ਸਹੀ ਪ੍ਰਤੀਨਿਧ ਚੁਣੇਗਾ। ਸਹੀ ਸੋਚ ਅਪਣਾਏਗਾ। ਉਨ੍ਹਾਂ ਕਾਂਗਰਸ ਦੇ ਮੌਜੂਦਾ ਐੱਮ ਪੀ ‘ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਲੋਕਾਂ ਨੇ ਉਸ ਨੂੰ 7 ਸਾਲ ਮੌਕਾ ਦਿੱਤਾ ਪਰ ਉਹ ਸ਼ਹਿਰ ਲਈ ਕੁਝ ਵੀ ਨਹੀਂ ਕਰ ਪਾਏ। ਇੱਥੋਂ ਤਕ ਕਿ ਉਸ ਨੂੰ ਐਮਪੀ ਫ਼ੰਡ ਦੇ ਮਿਲੇ 35 ਕਰੋੜ ਰੁਪਏ ਦਾ ਹਿਸਾਬ ਵੀ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਲੋਕ ਗੰਦਗੀ, ਪਾਣੀ ਤੇ ਸੀਵਰੇਜ ਦੀਆਂ ਸਮੱਸਿਆਵਾਂ ਨਾਲ ਪ੍ਰੇਸ਼ਾਨ ਹਨ। ਐੱਮ ਪੀ ਸਾਹਿਬ ਅੱਠ ਸਾਲ ਦਿਸ਼ਾ ਕਮੇਟੀ ਦੇ ਮੁਖੀ ਰਹੇ, ਪਰ ਉਨ੍ਹਾਂ ਭਗਤਾਂ ਵਾਲਾ ਡੰਪ ਅਤੇ ਤੁੰਗ ਢਾਬ ਡਰੇਨ ਦਾ ਮਸਲਾ ਹੱਲ ਨਹੀਂ ਕਰਵਾਇਆ। ਉਹ ਖੇਤੀ ਸਲਾਹਕਾਰ ਕਮੇਟੀ ਦੇ ਵੀ ਮੈਂਬਰ ਹਨ ਪਰ ਉਨ੍ਹਾਂ ਖੇਤੀਬਾੜੀ ਅਤੇ ਕਿਸਾਨੀ ਦੇ ਹਿਤ ‘ਚ ਨਾ ਕੋਈ ਸਲਾਹ ਦਿੱਤੀ ਹੈ ਅਤੇ ਨਾ ਹੀ ਕੋਈ ਸਿਫ਼ਾਰਸ਼ ਭੇਜੀ ਹੈ। ਏਅਰਪੋਰਟ ਕਮੇਟੀ ਦੇ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਕਾਰਗੋ ਦੀ ਸਹੂਲਤ ਲਈ ਕੁਝ ਨਹੀਂ ਕੀਤਾ।
ਸੰਧੂ ਸਮੁੰਦਰੀ ਨੇ ਕਿਹਾ ਕਿ ਇੱਥੇ ਦੇ ਲੋਕ ਵਿਕਾਸ ਦੀ ਆਸ ਰੱਖਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਵਿਕਾਸ ਲਿਆਂਦਾ ਹੈ, ਇਹ ਵਿਕਾਸ ਅੰਮ੍ਰਿਤਸਰ ਵਿੱਚ ਵੀ ਲਿਆਂਦਾ ਜਾਵੇਗਾ। ਉਨ੍ਹਾਂ ਅੰਮ੍ਰਿਤਸਰ ਦੇ ਵਿਕਾਸ ਲਈ ਜੋ ਰੋਡ ਮੈਪ ਤਿਆਰ ਕੀਤਾ ਹੈ. ਉਸ ’ਤੇ ਅਮਲ ਸ਼ੁਰੂ ਹੋ ਚੁੱਕਿਆ ਹੈ, ਜਿਸ ਤਹਿਤ ਅੰਮ੍ਰਿਤਸਰ ’ਚ ਸਟਾਰਟਅੱਪ ਸ਼ੁਰੂ ਕਰਨ ਲਈ ਵਿਕਸਿਤ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ 850 ਕਰੋੜ ਰੁਪਏ ਵੰਡ ਇਕੱਠਾ ਕੀਤਾ ਗਿਆ। ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵਿਕਸਿਤ ਅੰਮ੍ਰਿਤਸਰ ਵੱਲੋਂ ਪ੍ਰਿਸਟਨ ਮਾਈਕੁੱਵਵ ਟੈਕਨਾਲੋਜੀ ਨਾਲ ਇੱਕ ਐਮਓਯੂ ਸਾਈਨ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਆਬੂ ਧਾਬੀ ਦੇ ਲੁਲੂ ਗਰੁੱਪ ਇੰਟਰਨੈਸ਼ਨਲ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਲੋਜਿਸਟਿਕਸ ਅਤੇ ਫੂਡ ਪ੍ਰੋਸੈਸਿੰਗ ਕੇਂਦਰ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਕੌਂਸਲੇਟ ਸਥਾਪਤ ਕਰਨ ਲਈ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਏਅਰਪੋਰਟ ਅਤੇ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਰ ਲਈ ਸਕਾਈ ਟਰੇਨ ਚਾਲੂ ਕੀਤੀ ਜਾਵੇਗੀ। ਨਸ਼ਿਆਂ ’ਤੇ ਸਖ਼ਤੀ ਨਾਲ ਕਾਬੂ ਪਾਇਆ ਜਾਵੇਗਾ। ਭਗਤਾਂ ਵਾਲਾ ਕੂੜਾ ਡੰਪ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਹਿਰਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਗਿਆ ਹੈ।
ਰੋਡ ਸ਼ੋਅ ’ਚ ਸ਼ਾਮਿਲ ਮਨਜਿੰਦਰ ਸਿੰਘ ਸਿਰਸਾ ਨੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਵੀ ਭਰੋਸਾ ਦਿੱਤਾ ਕਿ ਸੰਧੂ ਸਮੁੰਦਰੀ ਉਨ੍ਹਾਂ ਦੇ ਕਾਰੋਬਾਰ ਨੂੰ ਦੇਸ਼ ਅਤੇ ਦੁਨੀਆ ਦੇ ਨਕਸ਼ੇ ‘ਤੇ ਲੈ ਕੇ ਜਾਣਗੇ। ਅੰਮ੍ਰਿਤਸਰ ਵਿੱਚ ਬਣੇ ਉਤਪਾਦਾਂ ਨੂੰ ਵਿਦੇਸ਼ਾਂ ਵਿੱਚ ਮਾਨਤਾ ਦਿੱਤੀ ਜਾਵੇਗੀ। ਸਾਬਕਾ ਸਾਂਸਦ ਸ਼ਵੇਤ ਮਲਿਕ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਮੁੰਦਰੀ ਮੋਦੀ ਜੀ ਵੱਲੋਂ ਭੇਜੇ ਗਏ ਰਾਜਦੂਤ ਹਨ ਅਤੇ ਅੰਮ੍ਰਿਤਸਰ ਵਿੱਚ ਵਿਕਾਸ ਪੁਰਸ਼ ਬਣ ਕੇ ਉੱਭਰਨਗੇ। ਉਸ ਦੀ ਸੋਚ ਅਤੇ ਸਿਆਣਪ ਸਦਕਾ ਸਾਡਾ ਸ਼ਹਿਰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇਗਾ। ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੂਰੇ ਦੇਸ਼ ਵਿੱਚ ਰਿਕਾਰਡ ਤੋੜ ਵਿਕਾਸ ਹੋਇਆ ਹੈ, ਪਰ ਅੰਮ੍ਰਿਤਸਰ ਨੂੰ ਯੋਗ ਅਗਵਾਈ ਨਾ ਮਿਲਣ ਕਾਰਨ ਅਸੀਂ ਵਾਂਝੇ ਰਹਿ ਗਏ ਹਾਂ। ਹਰਵਿੰਦਰ ਸਿੰਘ ਸੰਧੂ ਨੇ ਕਿਹਾ ਹੁਣ ਸਮਾਂ ਆ ਗਿਆ ਹੈ ਕਿ ਸੰਧੂ ਸਮੁੰਦਰੀ ਨੂੰ ਮੌਕਾ ਦੇ ਕੇ ਲੋਕ ਸਭਾ ਵਿੱਚ ਭੇਜਿਆ ਜਾਵੇ, ਤਾਂ ਜੋ ਅੰਮ੍ਰਿਤਸਰ ਦਾ ਸਰਬਪੱਖੀ ਵਿਕਾਸ ਹੋ ਸਕੇ, ਸੰਧੂ ਸਮੁੰਦਰੀ ਨੇ ਇਸ ਦਾ ਰੋਡ ਮੈਪ ਵੀ ਲੋਕਾਂ ਨਾਲ ਸਾਂਝਾ ਕੀਤਾ। ਇਸ ਮੌਕੇ ਰੋਡ ਸ਼ੋਅ ਦੌਰਾਨ ਲੋਕਾਂ ਦੇ ਇਕੱਠ ਨੂੰ ਦੇਖ ਕੇ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਇਸ ਵਾਰ ਲੋਕ 1 ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਬਹੁਮਤ ਦੇਣ ਜਾ ਰਹੇ ਹਨ।

Leave a Reply

Your email address will not be published. Required fields are marked *