ਪਟਿਆਲਾ

ਦੇਸ਼ ਸਮਾਜ ਮਾਨਵਤਾ ਵਾਤਾਵਰਨ ਦੀ ਸੁਰੱਖਿਆ ਬਚਾਉ ਸਨਮਾਨ ਲਈ ਯਤਨਸ਼ੀਲ ਰਹਿਣਾ ਹੀ ਇਨਸਾਨੀਅਤ-

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਚਿਆ ਨੋਜਵਾਨਾਂ ਅਤੇ ਹਰੇਕ ਨਾਗਰਿਕ ਨੂੰ ਸਿਹਤਮੰਦ ਤਦਰੁੰਸਤ ਸੁਰੱਖਿਆ ਖੁਸ਼ਹਾਲ ਅਤੇ ਰਾਸ਼ਟਰ ਪ੍ਰੇਮੀ ਬਣਨ ਲਈ ਆਪਣੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਆਦਤਾਂ ਮਾਹੋਲ ਵਿੱਚ ਪ੍ਰੇਮ ਹਮਦਰਦੀ ਸਬਰ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਇਰਾਦੇ ਜਗਾਉਣੇ ਚਾਹੀਦੇ ਹਨ। ਅਨੇਕਾਂ ਬਿਮਾਰੀਆਂ, ਹਾਦਸਿਆ, ਅਤੇ ਘਟਨਾਵਾਂ ਦੀ ਰੋਕਥਾਮ ਲਈ ਬਚਪਨ ਤੋਂ ਸ਼ੁਰੂ ਕਰਕੇ ਸਮੇਂ ਸਮੇਂ ਹਰ ਨੋਜਵਾਨ, ਕਰਮਚਾਰੀ, ਨੋਕਰ, ਮਜ਼ਦੂਰ, ਅਤੇ ਘਰੇਲੂ ਇਸਤਰੀਆਂ ਨੂੰ ਟ੍ਰੇਨਿੰਗ ਅਤੇ ਅਭਿਆਸ ਕਰਵਾਕੇ 80 ਪ੍ਰਤੀਸ਼ਤ ਹਾਦਸੇ, ਦੁਰਘਟਨਾਵਾਂ ਅਤੇ ਬਿਮਾਰੀਆਂ ਰੋਕੀਆਂ ਜਾ ਸਕਦੀਆਂ ਹਨ। ਤਾਂ ਜੋਂ ਬੱਚੇ, ਨੋਜਵਾਨ ਹਰ ਨਾਗਰਿਕ, ਪਸ਼ੂ ਪੰਛੀ ਰੁੱਖ ਸੁਰੱਖਿਅਤ ਸਿਹਤਮੰਦ ਖੁਸ਼ਹਾਲ ਰਹਿਣ। ਅਨੁਸ਼ਾਸਨ ਦੇ ਨਿਯਮਾਂ ਕਾਨੂੰਨਾਂ ਦੀ ਪਾਲਣਾ, ਆਪਣੇ ਬਚਾਅ ਅਤੇ ਦੂਸਰਿਆਂ ਦੀ ਸੁਰੱਖਿਆ ਲਈ ਕਰਨ, ਤਾਂ ਸਾਡਾ ਭਾਰਤ ਅਤੇ ਪੰਜਾਬ ਵਿਸ਼ਵ ਸਨਮਾਨ ਨਾਂ ਸਕਦਾ ਹੈ, ਇਹ ਵਿਚਾਰ ਪਟਿਆਲਾ ਜੇਲ੍ਹ ਦੇ ਟਰੇਨਿੰਗ ਸਕੂਲ ਵਿਖੇ ਜੇਲ ਅਧਿਕਾਰੀਆਂ ਨੂੰ ਬੇਸਿਕ ਫ਼ਸਟ ਏਡ, ਸੀ ਪੀ ਆਰ, ਸੁਰੱਖਿਆ ,ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਆਫ਼ਤ ਪ੍ਰਬੰਧਨ ਦੀ ਟ੍ਰੇਨਿੰਗ ਦਿੰਦੇ ਹੋਏ ਸ਼੍ਰੀ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ ਫ਼ਸਟ ਏਡ, ਸਿਹਤ, ਸੇਫਟੀ ਜਾਗਰੂਕਤਾ ਮਿਸ਼ਨ‌ ਨੇ ਪ੍ਰਗਟ ਕੀਤੇ।

ਉਨ੍ਹਾਂ ਨੇ ਦੱਸਿਆ ਕਿ 90 ਪ੍ਰਤੀਸ਼ਤ ਹਾਦਸੇ, ਘਟਨਾਵਾਂ ਅਤੇ ਬਿਮਾਰੀਆਂ, ਉਨ੍ਹਾਂ ਦੀ ਆਪਣੀ ਗਲਤੀਆਂ, ਅਣਗਹਿਲੀਆਂ, ਲਾਪਰਵਾਹੀਆਂ, ਬੇਸਮਝੀ ਅਤੇ ਅਗਿਆਨਤਾ ਕਾਰਨ ਹੋ ਰਹੀਆਂ ਹਨ। ਉਨ੍ਹਾਂ ਵਲੋਂ ਵੱਖ ਵੱਖ ਜੇਲ੍ਹਾਂ ਤੋਂ ਆਏ ਅਧਿਕਾਰੀਆਂ ਨੂੰ ਕਿਸੇ ਵੀ ਜ਼ਖ਼ਮੀ, ਬੇਹੋਸ਼ ਜਾਂ ਦੌਰਾ ਪਏ ਇਨਸਾਨ ਨੂੰ ਮਰਨ ਤੋਂ ਬਚਾਉਣ ਦੀ ਮੁੱਢਲੀ ਸਹਾਇਤਾ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ, ਰਤਵਾਹ, ਗੈਸਾਂ, ਧੂੰਏਂ, ਮੱਲਵੇ ਵਿੱਚੋਂ ਰੈਸਕਿਯੂ ਕਰਕੇ ਬਾਹਰ ਕੱਢੇ ਇਨਸਾਨ ਨੂੰ ਬਚਾਉਣ ਦੀ ਜਾਣਕਾਰੀ ਦਿੱਤੀ। ਇਸ ਮੌਕੇ ਡੀ ਐਸ ਪੀ ਕਮ ਵਾਈਸ ਪ੍ਰਿੰਸੀਪਲ ਸ਼੍ਰੀ ਮੁਕੇਸ਼ ਕੁਮਾਰ ਸ਼ਰਮਾ, ਪੀ ਪੀ ਐਸ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਹਰ ਘਰ ਪਰਿਵਾਰ, ਮਹੱਲੇ, ਦਫ਼ਤਰ, ਸੰਸਥਾਵਾਂ, ਅਦਾਰਿਆਂ ਵਿਖੇ ਵੱਧ ਤੋਂ ਵੱਧ ਨੋਜਵਾਨਾਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਫ਼ਸਟ ਏਡ, ਸਿਹਤ ਸੰਭਾਲ, ਫਾਇਰ ਸੇਫਟੀ, ਅੱਗਾਂ ਬੁਝਾਉਣ ਅਤੇ ਪੀੜਤਾਂ ਨੂੰ ਠੀਕ ਢੰਗ ਤਰੀਕੇ ਨਾਲ ਟਰਾਂਸਪੋਰਟ ਕਰਨ ਦੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ। ਜਿਸ ਸਦਕਾ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਚੀਫ਼ ਡਰਿੱਲ ਇੰਸਪੈਕਟਰ ਇਕਬਾਲ ਸਿੰਘ, ਸਹਾਇਕ ਹਰਮਿੰਦਰ ਅਤੇ ਟਰੇਨਿੰਗ ਲੈਣ ਵਾਲੇ ਜੇਲ ਪੁਲਿਸ ਅਧਿਕਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਗਿਆਨ ਲੈਕੇ ਤਾਂ ਮਰਦੇ ਇਨਸਾਨਾਂ ਨੂੰ ਬਚਾਉਣ ਦੀ ਸੰਜੀਵਨੀ ਬੂਟੀ ਸਾਬਿਤ ਹੋ ਸਕਦੀ ਹੈ। ਸ਼੍ਰੀ ਹਰਿਮੰਦਰ ਸਿੰਘ ਨੇ ਸਾਰੇ ਕਰਮਚਾਰੀਆਂ ਨੂੰ ਵੋਟਾਂ ਜ਼ਰੂਰ ਪਾਉਣ, ਪੀੜਤਾਂ ਦੀ ਸਹਾਇਤਾ ਕਰਕੇ ਕੀਮਤੀ ਜਾਨਾਂ ਬਚਾਉਣ ਅਤੇ ਫ਼ਸਟ ਏਡ ਸੀ ਪੀ ਆਰ ਦਾ ਗਿਆਨ ਘਰ ਮਹੱਲਿਆਂ ਜੇਲਾਂ ਦੇ ਸਟਾਫ਼ ਮੈਂਬਰਾਂ ਅਤੇ ਕੈਦੀਆਂ ਤੱਕ ਪਹੁੰਚਾਉਣ ਦਾ ਪ੍ਰਣ ਕਰਵਾਇਆ।

Leave a Reply

Your email address will not be published. Required fields are marked *