ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਪੀਕਰ ਨੇ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਕੀਤੇ ਮਨਜ਼ੂਰ

ਸ਼ਿਮਲਾ (ਮਧੂਸਾਰ ਬਿਊਰੋ) ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਉਨ੍ਹਾਂ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਸੋਮਵਾਰ ਨੂੰ ਸਵੀਕਾਰ ਕਰ ਲਏ, ਜਿਨ੍ਹਾਂ ਨੇ ਬਾਗ਼ੀ ਸੁਰ ਦਿਖਾਉਂਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਦੇ ਪੱਖ ‘ਚ ਵੋਟਿੰਗ ਕੀਤੀ ਸੀ। ਪਠਾਨੀਆ ਨੇ ਕਿਹਾ,”ਅਸਤੀਫ਼ੇ ਸਵੀਕਾਰ ਕਰ ਲਏ ਗਏ ਹਨ ਅਤੇ ਇਹ ਤਿੰਨ ਵਿਧਾਇਕ ਤੁਰੰਤ ਪ੍ਰਭਾਵ ਤੋਂ 14ਵੀਂ ਵਿਧਾਨ ਸਭਾ ਦੇ ਮੈਂਬਰ ਨਹੀਂ ਰਹਿਣਗੇ।”

ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ (ਦੇਹਰਾ), ਆਸ਼ੀਸ਼ ਸ਼ਰਮਾ (ਹਮੀਰਪੁਰ) ਅਤੇ ਕੇ.ਐੱਲ. ਠਾਕੁਰ (ਨਾਲਾਗੜ੍ਹ) ਨੇ ਕਾਂਗਰਸ ਦੇ 6 ਬਾਗ਼ੀ ਵਿਧਾਇਕਾਂ ਨਾਲ 27 ਫਰਵਰੀ ਨੂੰ ਰਾਜ ਸਭਾ ਚੋਣਾਂ ‘ਚ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਪੱਖ ‘ਚ ਵੋਟ ਕੀਤਾ ਸੀ। ਤਿੰਨੋਂ ਵਿਧਾਇਕਾਂ ਨੇ 22 ਮਾਰਚ ਨੂੰ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਸਪੀਕਰ ਨੇ ਇਹ ਕਹਿੰਦੇ ਹੋਏ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਸੀ ਕਿ ਉਨ੍ਹਾਂ ਨੂੰ ਕਾਂਗਰਸ ਵਿਧਾਇਕ ਦਲ ਵਲੋਂ ਇਕ ਰਿਪੋਰਟ ਮਿਲੀ ਹੈ ਕਿ ਉਨ੍ਹਾਂ ਨੇ ਦਬਾਅ ‘ਚ ਅਸਤੀਫ਼ਾ ਦਿੱਤਾ ਹੈ, ਆਪਣੀ ਇੱਛਾ ਨਾਲ ਨਹੀਂ।

Leave a Reply

Your email address will not be published. Required fields are marked *