ਪਟਿਆਲਾ

ਵਿਸ਼ਵ ਵਾਤਾਵਰਣ ਦਿਵਸ ਮੌਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਲਗਾਏ ਛਾਂਦਾਰ ਅਤੇ ਫੱਲਦਾਰ ਬੂਟੇ

ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ — ਕਾਕਾ

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਿਊ ਪਟਿਆਲਾ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਮੌਕੇ ਛਾਂਦਾਰ ਅਤੇ ਫੱਲਦਾਰ ਬੂਟੇ ਲਗਾਏ ਗਏ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਦਰਖਤ ਕੁਦਰਤ ਵਲੋਂ ਧਰਤੀ ਤੇ ਮਾਨਵਤਾ ਨੂੰ ਦਿੱਤਾ ਗਿਆ। ਅਨਮੋਲ ਤੋਹਫਾ ਹੈ ਮਾਨਵਤਾ ਭਲਾਈ ਲਈ ਜਿਨ੍ਹਾਂ ਦਾ ਬਹੁ ਗਿਣਤੀ ਵਿੱਚ ਸੁਰੱਖਿਅਤ ਰਹਿਣਾ ਬਹੁਤ ਜਰੂਰੀ ਹੈ। ਦਰਖਤਾਂ ਤੋਂ ਸਾਨੂੰ ਕਈ ਤਰ੍ਹਾਂ ਦੇ ਪਦਾਰਥ ਮਿਲਦੇ ਹਨ ਜਿਵੇਂ ਕਿ ਰਬੜ, ਕਾਗਜ਼, ਗੋਂਦ, ਫੱਲ ਫਰੂਟ ਅਤੇ ਅਨੇਕਾਂ ਜੜੀਆਂ ਬੂਟੀਆਂ ਜਿਨ੍ਹਾਂ ਦੀ ਅਨੇਕਾਂ ਦਵਾਈਆਂ ਵਿੱਚ ਵਰਤੋਂ ਕੀਤੀ ਜਾਰੀ ਹੈ ਪਰ ਅੱਜ ਦੇ ਸਮੇਂ *ਚ ਅਸੀਂ ਦਰਖਤਾਂ ਦੇ ਮੁੱਲ ਭੁੱਲਦੇ ਜਾ ਰਹੇ ਹਾਂ ਦਿਨ ਪ੍ਰਤੀ ਦਿਨ ਜਿਨੇ ਦਰਖਤਾਂ ਨੂੰ ਕੱਟਿਆ ਜਾ ਰਿਹਾ

ਉਨ੍ਹਾਂ ਲਗਾਏ ਨਹੀਂ ਜਾ ਰਹੇ ਹਰ ਸਾਲ 5 ਅਰਬ ਨਵੇਂ ਪੌਦ ਲਗਾਉਣ ਬਦਲੇ 10 ਅਰਬ ਦਰਖਤਾਂ ਨੂੰ ਵੱਡਿਆ ਜਾਂਦਾ ਹੈ ਪੌਦੇ ਦਰਖਤਾਂ ਦਾ ਸ਼ੁੱਧ ਵਾਤਾਵਰਣ ਲਈ ਵੱਧਣਾ ਫੁੱਲਣਾ ਬਹੁਤ ਜਰੂਰੀ ਹੈ। ਜਿਨ੍ਹਾਂ ਦਾ ਭਾਰੀ ਗਿਣਤੀ ਵਿੱਚ ਵੱਡਿਆ ਜਾਣਾ ਇੱਕ ਚਿੰਤਾ ਦਾ ਵਿਸ਼ਾ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਲੋਕਾਂ ਨੂੰ ਪੁਰਜੋਰ ਅਪੀਲ ਕਰਦਿਆ ਕਿਹਾ ਕਿ ਅੱਜ ਕਲ ਵਾਤਾਵਰਣ ਦੀ ਸਾਲਾਂ ਤੋਂ ਵੱਡੀ ਤੇ ਅਹਿਮ ਸਮੱਸਿਆ ਹੈ ਜਿਸਦੇ ਬਾਰੇ ਸਾਨੂੰ ਜਾਗਰੂਕ ਹੋ ਕੇ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਬਣਾਉਣ ਲਈ ਹਰ ਇੱਕ ਨਾਗਰਿਕ ਨੂੰ ਘੱਟੋ—ਘੱਟ ਦੋ ਪੌਦੇ ਲਗਾਕੇ ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਸਮਾਜ ਹਿੱਤ ਕਾਰਜ ਕਰਨਾ ਚਾਹੀਦਾ ਹੈ ਅਤੇ ਪਿੱਪਲ, ਨਿੰਮ ਆਦਿ ਦੇ ਪੌਦੇ ਵੱਧ ਤੋਂ ਵੱਧ ਲਗਾਉਣ ਤੇ ਜ਼ੋਰ ਦਿੱਤਾ ਜਾਵੇ। ਇਸ ਮੌਕੇ ਸੀਮਾ ਵਡੇਰਾ, ਬਾਲਾ ਰਾਣੀ, ਹਰਮਨ ਕੌਰ, ਖੁਸ਼ੀ, ਲਕਸ਼ਮੀ, ਰਾਣੀ ਸ਼ਰਮਾ, ਨਿਤਿਕਾ, ਗੌਰਵ ਸ਼ਰਮਾ, ਅਵਿਸ਼ੇਕ ਸਿੰਗਲਾ, ਜੱਗੀ, ਹਿਮਾਕ ਸਿੰਗਲਾ, ਕਵਿਤਾ ਅਗਰਵਾਲ ਆਦਿ ਹਾਜਰ ਸਨ।

Leave a Reply

Your email address will not be published. Required fields are marked *