ਸ਼ੋ੍ਰਮਣੀ ਕਮੇਟੀ ਸਕੱਤਰ ਬਣੇ ਡਾ. ਪਰਮਜੀਤ ਸਿੰਘ ਸਰੋਆ ਨੂੰ ਕੀਤਾ ਸਨਮਾਨਤ
ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਸਮੇਤ ਸੇਵਾ ਮੁਕਤ ਮੁਲਾਜ਼ਮ ਹੋਏ ਸ਼ਾਮਲ
ਪਟਿਆਲਾ 9 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ਼ੋ੍ਰਮਣੀ ਕਮੇਟੀ ਸਕੱਤਰ ਬਣਾਏ ਜਾਣ ਉਪਰੰਤ ਰੱਖੇ ਗਏ ਸਨਮਾਨ ਦੋਰਾਨ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੇਤ ਸੇਵਾ ਮੁਕਤ ਕਰਮਚਾਰੀਆਂ ਵੱਲੋਂ ਡਾ. ਪਰਮਜੀਤ ਸਿੰਘ ਸਰੋਆ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰੋ. ਬਡੂੰਗਰ ਨੇ ਡਾ. ਸਰੋਆ ਨੂੰ ਸਕੱਤਰ ਦੇ ਅਹੁਦੇ ’ਤੇ ਪੁੱਜਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਬੰਧ ਅਧੀਨ ਡਾ. ਸਰੋਆ ਨੇ ਵੱਖ ਵੱਖ ਅਹੁਦਿਆਂ ’ਤੇ ਕੰਮ ਕਰਦਿਆਂ ਹਮੇਸ਼ਾ ਕਾਰਜਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤਾ, ਜੋ ਅੱਜ ਹੋਰਨਾਂ ਮੁਲਾਜ਼ਮਾਂ ਲਈ ਵੀ ਪ੍ਰੇਰਨਾ ਸਰੋਤ ਬਣੇ ਹਨ।
ਪ੍ਰੋ. ਬਡੂੰਗਰ ਨੇ ਕਿਹਾ ਕਿ ਜਿਥੇ ਸਿਰਮੌਰ ਸੰਸਥਾ ਦੇ ਕਾਰਜ ਮਹਾਨ ਹਨ, ਉਥੇ ਹੀ ਅਧਿਕਾਰੀਆਂ, ਮੁਲਾਜ਼ਮਾਂ ਵੱਲੋਂ ਕਾਰਜਾਂ ’ਚ ਪਾਰਦਰਸ਼ਤਾ ਨੂੰ ਬਣਾ ਕੇ ਰੱਖਣਾ ਵੱਡਾ ਅਤੇ ਵੱਡਮੁੱਲਾ ਯੋਗਦਾਨ ਹੈ। ਇਸ ਮੌਕੇ ਸੰਸਥਾ ਦੇ ਸੇਵਾ ਮੁਕਤ ਮੁਲਾਜ਼ਮਾਂ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਸਨਮਾਨ ਸਮਾਰੋਹ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਗਿਆਨੀ ਪਿ੍ਰਤਪਾਲ ਸਿੰਘ, ਭਾਈ ਅਜਮੇਰ ਸਿੰਘ, ਮੈਨੇ. ਭਗਵੰਤ ਸਿੰਘ ਧੰਗੇੜਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਸਾਬਕਾ ਸਕੱਤਰ ਗੁਰਦਸ਼ਨ ਸਿੰਘ, ਸਾਬਕਾ ਮੈਨੇ. ਅਜੈਬ ਸਿੰਘ ਗਿੱਲ, ਸਾਬਕਾ ਮੈਨੇ. ਕਰਮ ਸਿੰਘ, ਸਾਬਕਾ ਮੈਨੇ. ਕਮਲਜੀਤ ਸਿੰਘ ਜੋਗੀਪੁਰ, ਸਾਬਕਾ ਹੈਡ ਗ੍ਰੰਥੀ ਸੁਖਦੇਵ ਸਿੰਘ, ਮਨਜੀਤ ਸਿੰਘ ਚਾਹਿਲ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕਾਂ ਨੇ ਡਾ. ਪਰਮਜੀਤ ਸਿੰਘ ਸਰੋਆ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ।

