ਪਟਿਆਲਾ

ਨਿਮੋਨੀਆਂ ਨਾਲ ਬੱਚਿਆਂ ਦੀਆਂ ਹੋਣ ਵਾਲੀਆਂ ਮੋਤਾਂ ਨੂੰ ਘਟਾਉਣ ਲਈ "ਸਾਂਸ" ਪ੍ਰੋਗਰਾਮ ਬਾਰੇ ਦਿੱਤੀ ਜਾਣਕਾਰੀ ।

ਬੱਚਿਆਂ ਵਿਚ ਨਿਮੋਨੀਆ ਦੀ ਜਲਦ ਪਛਾਣ ਅਤੇ ਇਲਾਜ ਜਰੂਰੀ: ਸਿਵਲ ਸਰਜਨ

ਪਟਿਆਲਾ 19 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 12 ਨਵੰਬਰ ਤੋਂ ਫਰਵਰੀ 2024 ਤੱਕ ਚਲਾਏ ਜਾ ਰਹੇ ਸਾਂਸ ਪ੍ਰੋਗਰਾਮ ਤਹਿਤ ਬੱਚਿਆਂ ਵਿਚ ਨਿਮੋਨੀਆ ਦੀ ਜਲਦ ਪਛਾਣ ਕਰਕੇ ਉਨ੍ਹਾ ਦੇ ਤੁਰੰਤ ਇਲਾਜ਼ ਲਈ ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਤੇਂ ਜਿਲ਼ਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੋਰ ਵਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਬੱਚਿਆਂ ਦੇ ਮਾਹਰ ਡਾਕਟਰਾਂ ਨੂੰ ਸੈਨਸੇਟਾਈਜ ਕੀਤਾ ਗਿਆ ।ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਕਿਹਾ ਕਿ ਪੰਜਾਬ ਰਾਜ ਵਿਚ “ਸਾਂਸ” ( ਸੋਸ਼ਲ ਅਵੈਅਰਨੈਸ ਐਂਡ ਐਕਸ਼ਨ ਟੂ ਨਿਉਟਰੀਲਾਈਜ ਨਿਮੋਨੀਆ ਸਕਸੈਸਫੁੱਲੀ) ਪ੍ਰੋਗਰਾਮ ਦਾ ਮੁੱਖ ਮੰਤਵ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਜਾਂਚ ਕਰਕੇ ਪ੍ਰਭਾਵਤ ਬੱਚਿਆਂ ਦਾ ਜਲਦ ਇਲਾਜ ਕਰਨਾ ਹੈ ਤਾਂ ਜੋ ਨਿਮੋਨੀਆ ਕਾਰਣ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ।ਉਹਨਾਂ ਕਿਹਾ ਕਿ ਛੋਟੇ ਬੱਚਿਆਂ ਦੀ ਮੋਤਾਂ ਦਾ ਸਭ ਤੋਂ ਵੱਡਾ ਕਾਰਣ ਨਿਮੋਨੀਆ ਹੈ ਅਤੇ ਅੰਕੜਿਆ ਅਨੁਸਾਰ ਭਾਰਤ ਵਿੱਚ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇੱਕ ਹਜਾਰ ਜਿੰਦਾ ਬੱਚਿਆਂ ਪਿੱਛੇ ਪੰਜ ਹੈ ਜਦ ਕਿ ਭਾਰਤ ਸਰਕਾਰ ਦਾ ਟੀਚਾ ਇਸ ਨੂੰ ਸਾਲ 2025 ਤੱਕ ਘਟਾ ਕੇ ਤਿੰਨ ਕਰਨਾ ਹੈ ।ਉਹਨਾਂ ਕਿਹਾ ਕਿ ਨਿਮੋਨਿਆਂ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ।ਇਸ ਲਈ ਬੱਚਿਆਂ ਵਿਚ ਨਿਮੋਨੀਆ ਦੇ ਲੱਛਣ ਹੋਣ ਤੇ ਘਰੇਲੂ ਇਲਾਜ਼ ਵਿਚ ਸਮਾਂ ਨਾ ਗਵਾ ਕੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾਂ ਵਿਚ ਸੰਪਰਕ ਕੀਤਾ ਜਾਵੇ।ਉਹਨਾਂ ਪ੍ਰੋਗਰਾਮ ਦੀ ਸਫਲਤਾ ਲਈ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਅਧੀਨ ਆਉਂਦੇ ਸਮੂਹ ਕਮਿਉਨਿਟੀ ਸਿਹਤ ਅਫਸਰਾਂ, ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨੂੰ ਪ੍ਰੋਗਰਾਮ ਬਾਰੇ ਸਿਖਲਾਈ ਦੇਣ ਲਈ ਕਿਹਾ ਤਾਂ ਜੋੋ ਲੱਛਣ ਪਾਏ ਜਾਣ ਵਾਲੇ ਪ੍ਰਭਾਵਤ ਬੱਚਿਆਂ ਦੀ ਜਲਦ ਭਾਲ ਕਰਕੇ ਬੱਚਿਆਂ ਦਾ ਜਲਦ ਇਲਾਜ ਕਰਵਾਇਆ ਜਾ ਸਕੇ।

ਜਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੋਰ ਨੇਂ ਦੱਸਿਆ ਕਿ ਛੋਟੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦੇ ਦੁੱਧ ਪਿਲਾਉਣ , ਬੱਚੇ ਨੂੰ ਨਿੱਘਾ ਰੱਖਣ, ਪ੍ਰਦੂਸ਼ਣ ਰਹਿਤ ਆਲਾ ਦੁਆਲਾ, ਨਿੱਜੀ ਸਾਫ਼ ਸਫ਼ਾਈ ਰੱਖਣਾ ਅਤੇ ਪੂਰਾ ਟੀਕਾਕਰਣ ਕਰਵਾਉਣਾ ਜਰੂਰੀ ਹੈ ਅਤੇ ਬੱਚਿਆਂ ਨੂੰ ਪੀ.ਸੀ.ਵੀ.ਦਾ ਟੀਕਾ ਜੋਕਿ 6 ਹਫਤੇ, 14 ਹਫਤੇ ਅਤੇ 9 ਮਹੀਨੇ ਤੇਂ ਲਗਦਾ ਹੈ ਵੀ ਲਗਵਾਉਣਾ ਜ਼ਰੂਰੀ ਹੈ।ਨਿਮੋਨੀਆ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਬੱਚਿਆਂ ਵਿੱਚ ਖਾਂਸੀ ਅਤੇ ਜੁਕਾਮ ਦਾ ਵੱਧਣਾ, ਸਾਹ ਤੇਜੀ ਨਾਲ ਲੈਣਾ, ਸਾਹ ਲੇਂਦੇ ਸਮੇਂ ਪੱਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧੱਸਣਾ ਅਤੇ ਗੰਭੀਰ ਲੱਛਣ ਜਿਵੇਂ ਬੱਚੇ ਦਾ ਖਾ-ਪੀ ਨਾ ਸਕਣਾ, ਝੱਟਕੇ ਆਉਣਾ, ਸੁਸਤੀ ਜਾਂ ਨੀਂਦ ਜਿਆਦਾ ਆਉਣਾ ਆਦਿ ਵਾਲੇ ਬੱਚਿਆਂ ਦਾ ਤੁਰੰਤ ਇਲਾਜ਼ ਜਰੂਰੀ ਹੈ ।ਇਸ ਮੋਕੇ ਸਟੇਟ ਤੋਂ ਸਿਖਲਾਈ ਲੇ ਕੇ ਆਏ ਬੱਚਿਆਂ ਦੇ ਮਾਹਰ ਡਾ. ਅਸ਼ੀਸ਼ ਗਰਗ ਵੱਲੋਂ ਸਾਂਸ ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਜਣਕਾਰੀ ਦਿੱਤੀ ਗਈ ।ਇਸ ਮੋਕੇ ਮੈਡੀਕਲ ਸੁਪਰਡੈਂਟ ਡਾ. ਜਗਪਾਲਇੰਦਰ ਸਿੰਘ,ਜਿਲਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੋਰ, ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ , ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਬੱਚਿਆਂ ਦੇ ਮਾਹਰ ਡਾ. ਅਸੀਸ਼ ਗਰਗ,ਡਾ. ਦਿਵਜੋਤ ਸਿੰਘ ,ਜਿਲਾ੍ਹ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ,ਵੱਖ ਵੱਖ ਸਿਹਤ ਸੰਸ਼ਥਾਵਾਂ ਤੋਂ ਆਏ ਸੀਨੀਅਰ ਮੈਡੀਕਲ ਅਫਸਰ ਅਤੇ ਬੱਚਿਆਂ ਦੇ ਮਾਹਰ ਡਾਕਟਰ ਵੀ ਹਾਜਰ ਸਨ।

Leave a Reply

Your email address will not be published. Required fields are marked *