ਸੁਰਿੰਦਰ ਸ਼ਰਮਾ ਬਣੀ ਜ਼ਿਲ੍ਹਾ ਕਾਂਗਰਸ ਦੀ ਮੀਤ ਪ੍ਰਧਾਨ
ਪਟਿਆਲਾ 26 ਅਗਸਤ (ਮਧੂਸਾਰ ਬਿਊਰੋ)
ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੀ ਮੋਤੀ ਬਾਗ ਮਹਿਲ ਅਤੇ ਪ੍ਰਨੀਤ ਕੋਰ ਦੀ ਕਰੀਬੀ, ਤੇਜ-ਤਰਾਰ ਮਹਿਲਾ ਆਗੂ ਮੈਡਮ ਸੁੰਰਿਦਰ ਸ਼ਰਮਾ ਨੂੰ ਜਿਲਾ ਕਾਂਗਰਸ ਕਮੇਟੀ ਪਟਿਆਲਾ ਦਾ ਮੀਤ ਪ੍ਰਧਾਨ ਨਿਯੁਕਤ ਕਿਤਾ ਗਿਆ ਹੈ।
ਇਸ ਮੋਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਜਿਲ੍ਹਾਂ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ ਅਤੇ ਹੋਰ ਕਾਂਗਰਸੀ ਆਹੁਦੇਦਾਰਾਂ ਨੇ ਸਾਂਝੇ ਤੋਰ ਤੇ ਅਦਾ ਕੀਤੀ।
ਦੱਸਣ ਯੋਗ ਹੈ ਕਿ ਮਹਿਲਾ ਆਗੂ ਸੁੰਰਿਦਰ ਸ਼ਰਮਾ ਦਾ ਵੱਖ-ਵੱਖ ਇਲਾਕਿਆਂ ਅਤੇ ਛੋਟੀਆਂ ਬਸਤੀਆਂ ਦੀਆਂ ਮਹਿਲਾ ਵੋਟਰਾਂ ਵਿੱਚ ਖਾਸਾ ਅਧਾਰ ਹੈ।ਇਸ ਮੋਕੇ ਮੈਡਮ ਸੁੰਰਿਦਰ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋ ਮਿਲੀ ਹੋਈ ਇਸ ਅਹਿਮ ਜਿੰਮੇਦਾਰੀ ਨੂੰ,ਉਹ ਪੂਰੀ ਲਗਨ ਨਾਲ ਨਿਭਾਉਣਗੇ ਅਤੇ ਵੱਧ ਤੋਂ ਵੱਧ ਮਹਿਲਾ ਵੋਟਰਾਂ ਨੂੰ ਕਾਂਗਰਸ ਪਾਰਟੀ ਨਾਲ ਜੋੜ ਕੇ ਪਾਰਟੀ ਦੇ ਹੱਥ ਮਜਬੂਤ ਕਰਨਗੇ।
ਇਸ ਮੋਕੇ ਸੁੰਰਿਦਰਜੀਤ ਸਿੰਘ ਵਾਲੀਆ, ਪੀ.ਕੇ ਦੀਵਾਨ,ਭੁਪਿੰਦਰ ਸਿੰਘ,ਰਣਜੀਤ ਸਿੰਘ ਥਿੰਦ,ਪ੍ਰਿੰਸੀਪਲ ਮੇਘ ਰਾਜ ਸ਼ਰਮਾ,ਈਸਵਰ ਦੱਤ ਸ਼ਰਮਾ,ਕਾਨ ਚੰਦ,ਡਾ.ਸੁਨੀਤਾ,ਨਿਲੀਮਾ ਸ਼ਰਮਾ,ਬੰਤ ਕੋਰ,ਰੇਨੂ,ਜੁੰਗਿਦਰ ਕੋਰ, ਸਿਮਰਨ ਕੋਰ,ਰਾਮ ਪ੍ਰਤਾਪ ਅਤੇ ਜਿਲ੍ਹਾਂ ਕਾਂਗਰਸ ਦੇ ਮੀਡੀਆ ਇੰਨਚਾਰਜ ਜਸਵਿੰਦਰ ਜੁਲਕਾਂ ਆਦਿ ਮੋਕੇ ਤੇ ਹਾਜਰ ਸਨ।

